ਹੁਣ ਬਠਿੰਡੇ ਤੋਂ ਸਿੱਧੇ ਚੰਡੀਗੜ੍ਹ ਜਾ ਸਕੇਗੀ ਟ੍ਰੇਨ, ਰੇਲ ਮੰਤਰਾਲੇ ਨੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ

Bol Pardesa De
0

 


ਕੇਂਦਰ ਸਰਕਾਰ ਨੇ ਬਠਿੰਡਾ ਤੋਂ ਚੰਡੀਗੜ੍ਹ ਲਈ ਸਿੱਧੀ ਰੇਲ ਲਿੰਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਇਸਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਰਾਜਪੁਰਾ ਤੋਂ ਮੁਹਾਲੀ ਤੱਕ ਨਵੀਂ ਰੇਲ ਲਾਈਨ ਬਣਨ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਵਿੱਚ ਬਹੁਤ ਸਹੂਲਤ ਹੋਵੇਗੀ। ਇਹ ਪ੍ਰੋਜੈਕਟ ਲੰਬੇ ਸਮੇਂ ਤੋਂ ਲਟਕ ਰਿਹਾ ਸੀ, ਪਰ ਹੁਣ ਇਸਨੂੰ ਹਰੀ ਝੰਡੀ ਮਿਲ ਗਈ ਹੈ।

ਜੇਕਰ ਤੁਸੀਂ ਰੇਲ ਰਾਹੀਂ ਮਾਲਵੇ ਦੇ ਕਿਸੇ ਇਲਾਕੇ ਵਿੱਚੋਂ ਰਾਜਧਾਨੀ ਚੰਡੀਗੜ੍ਹ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਾਜਪੁਰੇ ਤੋਂ ਬੱਸ ਰਾਹੀਂ ਅਗਲਾ ਸਫ਼ਰ ਤੈਅ ਕਰਨਾ ਪਵੇਗਾ। ਕਿਉਂਕਿ ਕੋਈ ਅਜਿਹੀ ਲਿੰਕ ਲਾਈਨ ਨਹੀਂ ਹੈ ਜੋ ਰਾਜਪੁਰਾ ਨੂੰ ਚੰਡੀਗੜ੍ਹ ਜਾਂ ਮੁਹਾਲੀ ਨਾਲ ਜੋੜਦੀ ਹੋਵੇ। ਇਹੀ ਕਾਰਨ ਸੀ ਕਿ ਰਾਜਪੁਰੇ ਤੋਂ ਗੱਡੀ ਅੰਬਾਲੇ ਵੱਲ ਚਲੀ ਜਾਂਦੀ ਹੈ।

ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਹੁਣ ਰਾਜਪੁਰੇ ਤੋਂ ਮੁਹਾਲੀ ਤੱਕ ਇੱਕ ਨਵੀਂ ਲਿੰਕ ਰੇਲ ਪਟੜੀ ਬਣਨ ਜਾ ਰਹੀ ਹੈ। ਜਿਸ ਨਾਲ ਮਾਲਵੇ ਇਲਾਕੇ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।

ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ ਤੇ ਪੋਸਟ ਪਾਕੇ ਦਾਅਵਾ ਕੀਤਾ ਹੈ ਕਿ ਰਾਜਪੁਰਾ ਤੋਂ ਮੁਹਾਲੀ ਤੱਕ ਰੇਲ ਲਿੰਕ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਮਾਲਵਾ ਇਲਾਕੇ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਲਈ ਘੱਟ ਸਮਾਂ ਲੱਗੇਗਾ। ਇਹ ਰੇਲ ਲਿੰਕ ਸਥਾਪਿਤ ਕਰਨ ਦੀ ਮੰਗ ਕਾਫੀ ਸਮੇਂ ਤੋਂ ਉੱਠ ਰਹੀ ਸੀ।

ਇਸ ਤੋਂ ਪਹਿਲਾਂ ਫਾਜਿਲਕਾ, ਬਠਿੰਡਾ, ਬਰਨਾਲਾ ਅਤੇ ਪਟਿਆਲਾ ਤੋਂ ਆਉਣ ਵਾਲੇ ਲੋਕਾਂ ਨੂੰ ਜਾ ਤਾਂ ਰਾਜਪੁਰੇ ਤੋਂ ਬੱਸ ਲੈਕੇ ਚੰਡੀਗੜ੍ਹ ਜਾਣਾ ਪੈਂਦਾ ਹੈ ਜਾਂ ਫਿਰ ਅੰਬਾਲਾ ਜੰਕਸ਼ਨ ਤੋਂ ਚੰਡੀਗੜ੍ਹ ਲਈ ਟ੍ਰੇਨ ਬਦਲਣੀ ਪੈਂਦੀ ਹੈ। ਪਰ ਇਹ ਲਿੰਕ ਲਾਈਨ ਬਣਨ ਮਗਰੋਂ ਲੋਕਾਂ ਨੂੰ ਰਾਹਤ ਮਿਲੇਗੀ।

ਜ਼ਿਕਰਯੋਗ ਹੈ ਕਿ ਇਹ ਰੇਲ ਲਿੰਕ ਸਥਾਪਿਤ ਕਰਨ ਦੀ ਮੰਗ ਕਾਫੀ ਲੰਮੇ ਸਮੇਂ ਤੋਂ ਮੰਗੀ ਆ ਰਹੀ ਸੀ। ਸਾਂਸਦ ਮੈਂਬਰ ਰਹਿੰਦਿਆਂ ਭਗਵੰਤ ਮਾਨ ਨੇ ਵੀ ਇਸ ਨੂੰ ਜੋੜਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਕਾਂਗਰਸੀ ਸਾਂਸਦ ਧਰਮਵੀਰ ਗਾਂਧੀ ਅਤੇ ਰਾਜਾ ਵੜਿੰਗ ਵੀ ਇਸ ਮੁੱਦੇ ਨੂੰ ਉਠਾ ਚੁੱਕੇ ਹਨ।

PM ਮੋਦੀ ਦਾ ਕੀਤਾ ਧੰਨਵਾਦ: 
ਮੋਹਾਲੀ ਤੋਂ ਰਾਜਪੁਰਾ ਨੂੰ ਜੋੜਣ ਲਈ ਜੋ ਰੇਲ ਲਾਈਨ ਪਾਈ ਜਾਵੇਗੀ ਉਹ ਵਾਇਆ ਬਨੂੜ ਅਤੇ ਸੰਭੂ ਹੁੰਦੇ ਹੋਏ ਜੁੜੇਗੀ। ਇਸ ਪ੍ਰੋਜੈਕਟ ਲਈ ਕੇਂਦਰ ਸਰਕਾਰ ਨੇ 202.99 ਕਰੋੜ ਰੁਪਏ ਦੇ ਫੰਡ ਰੱਖਿਆ ਹੈ। ਜਿਸ ਤੋਂ ਬਾਅਦ ਪ੍ਰਨੀਤ ਕੌਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ ਹੈ।


Tags

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top