ਰੂਪਨਗਰ, 24 ਮਈ: ਬਹਿਰਾਮਪੁਰ ਦੇ ਆਯੁਸ਼ਮਾਨ ਆਰੋਗਿਆ ਕੇਂਦਰ ਵਿੱਚ ਉੱਚ ਰਕਤਚਾਪ ਅਤੇ ਹੋਰ ਗੈਰ-ਸੰਕਰਮਕ ਬਿਮਾਰੀਆਂ ਲਈ ਵਿਸ਼ੇਸ਼ ਜਾਂਚ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਲੋਕਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸਿਹਤ ਸੰਬੰਧੀ ਜਾਗਰੂਕਤਾ ਦਿੱਤੀ ਗਈ। ਕੈਂਪ ਦੌਰਾਨ ਤਕਰੀਬਨ 100 ਤੋਂ ਵੱਧ ਲੋਕਾਂ ਦੀ ਜਾਂਚ ਹੋਈ, ਜਿਨ੍ਹਾਂ ਨੂੰ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ।
ਇਸ ਮੌਕੇ ‘ਤੇ ਡਾ. ਸੁਖਮਨੀਤ ਕੌਰ (ਮੈਡੀਕਲ ਅਫਸਰ), ਮਿਸ ਪ੍ਰਗਿਆ (ਫਾਰਮੇਸੀ ਅਫਸਰ), ਮਿਸ ਅਮਨਦੀਪ ਕੌਰ (ਕਲੀਨਿਕਲ ਅਸਿਸਟੈਂਟ), ਸੈਨਟਰੀ ਇੰਸਪੈਕਟਰ ਵਿਵੇਕ ਕੁਮਾਰ, ਆਯੁਰਵੇਦਿਕ ਫਾਰਮੇਸਿਸਟ ਰਾਜਪਾਲ ਸਿੰਘ, ਮਲਟੀ ਪਰਪਜ਼ ਹੈਲਥ ਵਰਕਰ ਪਰਿੰਸ ਵਰਮਾ ਅਤੇ ਹੈਲਪਰ ਸੰਦੀਪ ਕੌਰ ਨੇ ਆਪਣਾ ਯੋਗਦਾਨ ਦਿੱਤਾ।
ਸੀਨੀਅਰ ਮੈਡੀਕਲ ਅਫਸਰ ਡਾ. ਅਨੰਦ ਘਾਈ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਨਾਲ ਲੋਕਾਂ ਨੂੰ ਆਪਣੀ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਸਮਝਣ ਅਤੇ ਸਮੇਂ ਸਿਰ ਇਲਾਜ ਸ਼ੁਰੂ ਕਰਨ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਗੰਭੀਰ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਬਾਰੇ ਜਾਗਰੂਕ ਰਹਿਣ ਅਤੇ ਨਿਯਮਤ ਜਾਂਚ ਕਰਵਾਉਂਦੇ ਰਹਿਣ।
ਉੱਚ ਰਕਤਚਾਪ ਸੰਬੰਧੀ ਸਹਾਇਤਾ ਲਈ ਸ਼ੁਰੂ ਕੀਤਾ ਗਿਆ ਵ੍ਹਾਟਸਐਪ ਹੈਲਪਲਾਈਨ ਨੰਬਰ 1800-889-9389 ਲੋਕਾਂ ਦੀ ਸੇਵਾ ਲਈ ਉਪਲਬਧ ਹੈ, ਜਿਸ ‘ਤੇ ਸਿਹਤ ਸਬੰਧੀ ਕੋਈ ਵੀ ਜਾਣਕਾਰੀ ਜਾਂ ਸਹਾਇਤਾ ਲਈ ਸੰਪਰਕ ਕੀਤਾ ਜਾ ਸਕਦਾ ਹੈ।