ਦੁਨੀਆਂ ਵਿੱਚ ਇਨਸਾਨ ਨੂੰ ਬਣਾਉਣ ਲੱਗਿਆ ਉਸ ਸੰਸਾਰ ਰਚਣ ਵਾਲੇ ਨੇ ਹਰੇਕ ਨੂੰ ਕੋਈ ਨਾ ਕੋਈ ਗੁਣ ਦੇ ਕੇ ਨਿਵਾਜਿਆ ਤੇ ਉਹ ਖੁਸ਼ ਕਿਸਮਤ ਹੁੰਦੇ ਹਨ ਜਿਨਾਂ ਵਿੱਚ ਅਨੇਕਾਂ ਗੁਣ ਹੁੰਦੇ ਹਨ ਤੇ ਉਹ ਮਾਣਮੱਤੀ ਸ਼ਖਸੀਅਤ ਦਾ ਨਾਮ ਸਿਮਰਨ ਸਿੰਮੀ ਹੈ ਜਿਸ ਨੂੰ ਰੱਬ ਨੇ ਰੰਗ ਰੂਪ ਵੀ ਰੱਜਕੇ ਦਿਤਾ ਤੇ ਨਾਲ ਦੀ ਨਾਲ ਸੰਗੀਤ ਦੀ ਦੇਵੀ ਸਰਸਵਤੀ ਨੇ ਵੀ ਚੰਗੀ ਅਵਾਜ ਦਾ ਗੁਣ ਵੀ ਬਖਸ਼ ਦਿਤਾ ਤੇ ਇਕ ਸਭਿਆਚਾਰਕ ਮੇਲੇ ਤੇ ਇਸ ਗਾਇਕਾ ਕੁਝ ਸਮਾਂ ਗੱਲਬਾਤ ਕਰਨ ਦਾ
ਸੁਭਾਗਾ ਸਮਾਂ ਮਿਲਿਆ ਗਾਇਕੀ ਬਾਰੇ ਬੋਲਦਿਆਂ ਗਾਇਕਾ ਸਿਮਰਨ ਸਿੰਮੀ ਨੇ ਦੱਸਿਆ ਕਿ ਗਾਇਕੀ ਦਾ ਲੰਬਾ ਸਮਾਂ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨਾਲ ਅਨੇਕਾਂ ਸੱਭਿਆਚਾਰਕ ਮੇਲਿਆਂ ਤੇ ਸਟੇਜਾਂ ਕੀਤੀਆਂ ਤੇ ਪਿਛਲੇ ਕੁਝ ਸਮੇ ਤੋਂ ਸੋਲੋ ਗਾਇਕੀ ਵੱਲ ਨੂੰ ਰੁਝਾਨ ਵੱਧ ਰਿਹਾ ਹੈ
ਹੁਣ ਤੱਕ ਸੋਲੋ ਗਾਇਕੀ ਰਾਹੀਂ ਅਨੇਕਾਂ ਸਟੇਜ ਪ੍ਰੋਗਰਾਮ ਕੀਤੇ ਸਰੋਤਿਆਂ ਵਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ ਤੇ ਬਹੁਤ ਵਾਰੀ ਸਿੰਮੀ ਦੇ ਸਟੇਜ ਬਾਰੇ ਸੁਣਿਆ ਕਿ ਵਿਦੇਸ਼ ਦੀ ਗੋਰੀ ਪੰਜਾਬ ਚ ਪ੍ਰੋਗਰਾਮ ਕਰ.ਰਹੀ ਹੈ ਤੇ ਸਿਮਰਨ ਸਿੰਮੀ ਗਿੱਧਾ ਐੰਡ ਜਾਗੋ ਲਾਇਵ ਪ੍ਰੋਗਰਾਮ ਵਿਚ ਵੱਖਰੀ ਪਹਿਚਾਣ ਬਣਾ ਰਹੀ ਤੇ ਉਸ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕਿਤੇ ਨਾ ਕੀਤੇ ਸ਼ੌਸਲ ਮੀਡੀਆ ਤੇ ਰੋਜ ਲਾਇਵ ਪ੍ਰੋਗਰਾਮ ਦੇਖਣ ਨੂੰ ਮਿਲਦੇ ਆ ਜਿਥੇ ਗਾਇਕਾ ਸਿੰਮੀ ਹਿੱਕ ਦੇ ਜੋਰ ਨਾਲ ਜੁਗਨੀ, ਮਿੱਟੀ ਦਾ ਬਾਵਾ ਗਾਉਣਾ ਗਾਇਕੀ ਦਾ ਅਸਲ ਮੁੱਢ ਸਮਝਦੀ ਐ ਉਥੇ ਨਾਲ ਦੀ ਨਾਲ ਅੱਜ ਕੱਲ ਲੇਡੀਜ ਸੰਗੀਤ ਤੇ ਵਿਆਹ ਸ਼ਾਦੀਆਂ ਵਿਚ ਬੋਲੀਆਂ, ਸੁਹਾਗ ਗਾਉਣਾ ਵੀ ਸੱਭਿਆਚਾਰਕ ਵਿਰਸੇ ਦੀ ਹੋਦ ਨੂੰ ਬਚਾਕੇ ਅੱਜ ਦੀ ਨੌਜਵਾਨ ਪੀੜੀ ਨੂੰ ਆਪਣੇ ਸੱਭਿਆਚਾਰ ਬਾਰੇ ਜੋੜਨ ਦਾ ਯਤਨ ਕਰਦੀ ਹੈ
ਗਾਇਕਾ ਸਿੰਮੀ ਦਾ ਹੁਸਨ ਬੇਸ਼ੁਮਾਰ ਹੈ ਉਥੇ ਆਵਾਜ ਵਿੱਚ ਵੀ ਬਾਕਮਲ ਦਾ ਜਾਦੂ ਹੈ ਤੇ ਐਸੇ ਤਰਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਮੁੱਖ ਰੱਖਦੇ ਹੋਈ ਗਾਇਕੀ ਰਾਂਹੀ ਆਪਣੇ ਮਾਣਮੱਤੇ ਵਿਰਸੇ ਦੀ ਸੇਵਾ ਕਰਦੀ ਰਹੀ ਮੇਹਨਤ ਅਤੇ ਇਮਾਨਦਾਰੀ ਨਾਲ ਗਾਇਕੀ ਵਿੱਚ ਸਮਾਂ ਬਿਤਾ ਰਹੀ ਸਿੰਮੀ ਨੂੰ ਦੱਸਣ ਚ ਕੋਈ ਮੈਂ ਓਹਲਾ ਨਹੀ ਰੱਖਣਾ ਕਿ ਉਹ ਦਿਨ ਦੂਰ ਨਹੀ ਜਦੋਂ ਹਰ ਸੱਭਿਆਚਾਰਕ ਮੇਲਿਆਂ ਵਿੱਚ ਸਿਮਰਨ ਸਿੰਮੀ ਦਾ ਬੋਲਬਾਲਾ ਹੋਵੇਗਾ ਅਸਾਂ ਦੀ ਅਰਦਾਸ ਉਸ ਅਕਾਲ ਪੁਰਖ ਅੱਗੇ ਇਸ ਗਾਇਕਾ ਸਿਮਰਨ ਸਿੰਮੀ ਹਮੇਸ਼ਾਂ.ਹੀ ਬੁਲੰਦੀਆਂ ਸਰ ਕਰੇ
ਬੱਗਾ ਸੇਲਕੀਆਣਾ