ਇਹ ਗੀਤ ਇੱਕ ਕਲਮਕਾਰ ਦੀ ਵਾਅਦਬੰਦ ਸੁਚੇਤਨਾ ਹੈ ਜੋ ਨਸ਼ਿਆਂ ਨਾਲ ਲੜਾਈ ਵਿੱਚ ਹਥਿਆਰ ਬਣ ਸਕਦਾ ਹੈ :-ਹਰਜੀਤ ਸਿੰਘ
ਬਟਾਲਾ 16 ਜੂਨ (ਅਵਿਨਾਸ਼ ਸ਼ਰਮਾ)'ਬੋਲ ਪ੍ਰਦੇਸਾਂ ਦੇ' ਮੁੱਖ ਸੰਪਾਦਕ ਅਤੇ ਪ੍ਰਵਾਸੀ ਪੰਜਾਬੀ ਲਿਖਾਰੀ ਰੁਪਿੰਦਰ ਜੋਧਾਂ , ਜੋ ਇਸ ਸਮੇਂ ਜਪਾਨ ਵਿੱਚ ਰਹਿ ਰਹੇ ਹਨ, ਨੇ ਹਾਲ ਹੀ ਵਿੱਚ ਇੱਕ ਤਿੱਖਾ ਤੇ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਗੀਤ ਲਿਖਿਆ ਹੈ — "ਫੜੀ ਗਈ ਚਿੱਟਾ ਵੇਚਦੀ, ਰੋਲਾ ਪੈ ਗਿਆ ਪੁਲਿਸ ਵਾਲੀ ਨਾਰ, ਕਾਲੇ ਰੰਗ ਦੀ ਥੱਲੇ ਰੱਖੀ ਥਾਰ"।ਜੋਧਾਂ ਰਿਕਾਰਡਜ ਕੰਪਨੀ ਦੇ ਬੈਨਰ ਹੇਠ ਗੀਤ ਹੋਇਆ ਰਲੀਜ
ਮੈਂਬਰ ਪੰਚਾਇਤ ਹਰਜੀਤ ਸਿੰਘ ਅਤੇ ਉਘੇ ਸਮਾਜ ਸੇਵਕ ਰੱਮਾ ਸ਼ਰਮਾ ਨੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਨ ਤੇ ਕਿਹਾ ਇਹ ਗੀਤ ਪੰਜਾਬ, ਖ਼ਾਸ ਕਰਕੇ ਪੰਜਾਬ 'ਚ ਹੋਈ ਇੱਕ ਹਾਲੀਆ ਘਟਨਾ ਨਾਲ ਜੋੜਿਆ ਜਾ ਰਿਹਾ ਹੈ, ਜਿੱਥੇ ਪੁਲਿਸ ਨੇ ਨਸ਼ਾ ਤਸਕਰੀ ਦੇ ਇਕ ਮਾਮਲੇ 'ਚ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਸੀ। ਔਰਤ ਦੀ ਗੱਡੀ — ਕਾਲੀ ਰੰਗ ਦੀ ਥਾਰ SUV — ਪੁਲਿਸ ਵਲੋਂ ਬਰਾਮਦ ਕੀਤੀ ਗਈ।
ਯੋਧਾ ਨੇ ਗੀਤ ਰਾਹੀਂ ਨਾ ਸਿਰਫ਼ ਘਟਨਾ ਦੀ ਤਸਵੀਰ ਪੇਸ਼ ਕੀਤੀ, ਬਲਕਿ ਨਸ਼ੇ ਦੀ ਸਮੱਸਿਆ ਨੂੰ ਵੀ ਉਜਾਗਰ ਕੀਤਾ। ਗੀਤ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਕਈ ਲੋਕਾਂ ਦੇ ਮਤਾਬਕ ਇਹ ਗੀਤ ਇੱਕ ਕਲਮਕਾਰ ਦੀ ਵਾਅਦਬੰਦ ਸੁਚੇਤਨਾ ਹੈ ਜੋ ਨਸ਼ਿਆਂ ਨਾਲ ਲੜਾਈ ਵਿੱਚ ਹਥਿਆਰ ਬਣ ਸਕਦਾ ਹੈ। ਦੂਜੇ ਪਾਸੇ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਤਿੱਖੇ ਬੋਲਾਂ ਨਾਲ ਕੁਝ ਲੋਕਾਂ ਦੀ ਨਿੱਜੀ ਜ਼ਿੰਦਗੀ ਉਤੇ ਅਸਰ ਪੈ ਸਕਦਾ ਹੈ।
ਇਹ ਗੀਤ ਇਸ ਗੱਲ ਦਾ ਤਾਜ਼ਾ ਉਦਾਹਰਨ ਹੈ ਕਿ ਕਿਵੇਂ ਪ੍ਰਵਾਸੀ ਪੰਜਾਬੀ ਲਿਖਾਰੀ ਆਪਣੀ ਮਿੱਟੀ ਨਾਲ ਜੁੜੇ ਰਹਿੰਦੇ ਹੋਏ ਵੀ ਪੰਜਾਬ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਸਾਹਿਤ ਰਾਹੀਂ ਉਭਾਰ ਰਹੇ ਹਨ। ਓਮੀਦ ਹੈ ਤੁਸੀਂ ਇਸ ਗੀਤ ਨੂੰ ਜਰੂਰ ਪਸੰਦ ਕਰੋਗੇ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਅੱਗੇ ਸ਼ੇਅਰ ਕਰਕੇ ਆਪਣਾ ਵੀ ਯੋਗਦਾਨ ਪਾਊਗੇ