-ਕਿਸਾਨਾਂ ਦੀਆਂ ਜਮੀਨਾਂ ਕਿਸੇ ਵੀ ਕੀਮਤ ਤੇ ਖੋਹਣ ਨਹੀਂ ਦਿੱਤੀਆਂ ਜਾਣਗੀਆਂ: ਆਗੂ
ਬਰਨਾਲਾ, 22 ਜੂਨ (ਧਰਮਪਾਲ ਸਿੰਘ): ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਜ਼ਿਲ੍ਹਾ ਕਮੇਟੀ ਮੈਂਬਰਾਂ ਅਤੇ ਬਲਾਕ ਕਮੇਟੀਆਂ ਦੇ ਮੈਂਬਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਨਪਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਵਿੱਤਰ ਸਿੰਘ ਲਾਲੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਬਾਬਾ ਕਾਲਾ ਮਹਿਰ ਗੁਰਦੁਆਰਾ ਸਾਹਿਬ ਵਿਖੇ ਹੋਈ | ਮੀਟਿੰਗ ਵਿੱਚ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਵਿੱਚ ਵੱਧ ਇਕਾਈਆਂ ਦਾ ਵਿਸਥਾਰ ਕਰਨ ਲਈ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਵੱਧ ਤੋਂ ਵੱਧ ਗਿਣਤੀ ਵਿੱਚ ਮੈਂਬਰਸ਼ਿੱਪ ਕੱਟਣ ਲਈ ਅਤੇ ਲੋਕਾਂ ਨੂੰ ਲਾਮਬੰਦ ਹੋਣ ਲਈ ਤਿਆਰ ਰਹਿਣ ਲਈ ਸੱਦਾ ਦਿੱਤਾ ਗਿਆ | ਇਸ ਮੌਕੇ ਵੱਖ ਵੱਖ ਆਗੂਆਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਪੰਜਾਬ ਵਿੱਚ ਅਰਬਨ ਅਸਟੇਟ ਦੇ ਨਾਂ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ, ਜਿਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ| ਪਿੰਡ ਹੰਡਿਆਇਆ ਦੇ 311 ਏਕੜ ਜ਼ਮੀਨ ਧਾਲੀਵਾਲ ਪੱਤੀ ਦੀ ਨੋਟੀਫਿਕੇਸ਼ਨ ਸਰਕਾਰ ਦੇ ਵੱਲੋਂ ਜਾਰੀ ਕਰਕੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਬਾਹਰ ਕਰਨ ਦਾ ਵੱਡਾ ਹਮਲਾ ਹੈ ਸਰਕਾਰ ਦੀ ਨੀਤੀ ਦਾ ਜੱਥੇਬੰਦੀ ਵਿਰੋਧ ਕਰਦੀ ਹੈ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਰਨਾਲਾ ਤੇ ਸਾਰੇ ਪੰਜਾਬ ਦੇ ਕਿਸਾਨਾਂ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ | ਗੁਰਮੇਲ ਸਿੰਘ ਜਵੰਦਾ ਜ਼ਿਲ੍ਹਾ ਜਨਰਲ ਸਕੱਤਰ, ਜਗਤਾਰ ਸਿੰਘ ਸਹਾਇਕ ਵਿੱਤ ਸਕੱਤਰ, ਸੁਖਦੇਵ ਸਿੰਘ ਜੱਟ ਜ਼ਿਲ੍ਹਾ ਕਮੇਟੀ ਮੈਂਬਰ, ਮਨਜੀਤ ਰਾਜ, ਮੋਹਨ ਸਿੰਘ ਰੂੜੇਕੇ ਕਲਾਂ, ਗੁਰਪ੍ਰੀਤ ਸਿੰਘ ਗੋਪੀ ਰਾਏਸਰ ਜ਼ਿਲ੍ਹਾ ਪ੍ਰੈਸ ਸਕੱਤਰ, ਰਾਜਿੰਦਰ ਕੁਮਾਰ ਜ਼ਿਲ੍ਹਾ ਆਗੂ, ਪਰਵਿੰਦਰ ਸਿੰਘ ਬਲਾਕ ਪ੍ਰਧਾਨ ਬਰਨਾਲਾ, ਲਖਵੀਰ ਸਿੰਘ ਦੁੱਲਮਸਰ ਬਲਾਕ ਪ੍ਰਧਾਨ ਸ਼ਹਿਣਾ ਤੇ ਰਾਣਾ ਧਨੌਲਾ ਨੇ ਸਾਂਝੇ ਬਿਆਨ ਵਿੱਚ ਕਿਹਾ ਜੇਕਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਜਬਰੀ ਰੋਕਣ ਦੀ ਕੋਸ਼ਿਸ਼ ਕੀਤੀ ਇਸ ਜ਼ਬਰ ਦਾ ਜਵਾਬ ਦੇਣ ਲਈ ਜੱਥੇਬੰਦੀ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ | ਆਗੂਆਂ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਪਹਿਲਾਂ ਹੀ ਕਿਸਾਨ ਕਰਜੇ ਦੇ ਬੋਝ ਹੇਠ ਦੱਬੇ ਪਏ ਹਨ ਹੁਣ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਖੋਹੀਆਂ ਜਾ ਰਹੀਆਂ ਹਨ ਪਰ ਉਹ ਆਪਣੀਆਂ ਜਮੀਨਾਂ ਤੇ ਸਰਕਾਰ ਨੂੰ ਕਾਬਜ਼ ਨਹੀਂ ਹੋਣ ਦੇਣਗੇ | ਇਸ ਮੌਕੇ ਮਹਿੰਦਰ ਸਿੰਘ ਅਸਪਾਲ ਕਲਾਂ ਗੁਰਜੰਟ ਸਿੰਘ ਧੌਲਾ ਜਰਨੈਲ ਸਿੰਘ ਧੌਲਾ ਮੰਹਿਦਰ ਸਿੰਘ ਸੂਚ ਗੁਰਜੰਟ ਸਿੰਘ ਥਿੰਦ ਮਨਜੀਤ ਸਿੰਘ ਧਨੌਲਾ ਨੇ ਸ਼ਮੂਲੀਅਤ ਕੀਤੀ