ਪੰਜਾਬੀ ਦੋਗਾਣਾ ਗਾਇਕੀ ਸਬੰਧੀ ਸੁਰੂ ਕੀਤੀ ਗੱਲ ਅਮਰ ਸਿੰਘ ਚਮਕੀਲੇ ਦੇ ਜਿਕਰ ਬਿਨਾਂ ਅਧੂਰੀ ਲੱਗਦੀ ਹੈ।
ਬੇਸ਼ੱਕ ਪੰਜਾਬੀ ਲੋਕ ਗਾਇਕੀ ਵਿੱਚ ਅਮਰ ਸਿੰਘ ਚਮਕੀਲੇ (Amar Singh Chamkila) ਤੇ ਅਮਰਜੋਤ ਤੋਂ ਪਹਿਲਾਂ ਅਨੇਕਾਂ ਗਾਇਕ ਜੋੜੀਆਂ ਨੇ ਗਾਇਆ ਪਰ ਉਹਨਾਂ ਦਾ ਮੁਕਾਬਲਾ ਕੁੱਝ ਕੁ ਗਾਇਕ ਜੋੜੀਆਂ ਨੂੰ ਛੱਡ ਕੇ ਕਿਸੇ ਨੇ ਨਹੀਂ ਕਰਿਆ ਜੋ ਮੀਲ -ਪੱਥਰ ਇਸ ਜੋੜੀ ਨੇ ਪੰਜਾਬੀ ਦੋਗਾਣਾ ਗਾਇਕੀ ਵਿੱਚ ਗੱਡਿਆ ਹੈ ਉਸ ਨੂੰ ਕੋਈ ਵੀ ਸਰ ਨਹੀਂ ਕਰ ਸਕਿਆ ਤੇ ਨਾਹੀਂ ਕਰ ਸਕੇਗਾ
।ਅਮਰ ਸਿੰਘ ਚਮਕੀਲੇ ਦਾ ਬਚਪਨ ਦਾ ਨਾਮ ਧਨੀ ਰਾਮ ਸੀ ਚਮਕੀਲੇ ਦਾ ਜਨਮ ਲੁਧਿਆਣਾ ( Ludhiana ) ਦੀ ਜੜ੍ਹਾਂ ਵਿੱਚ ਵਸੇ ਪਿੰਡ ਦੁੱਗਰੀ (Dugri ) ਵਿਖੇ ਇੱਕ ਦਲਿਤ ਪਰਿਵਾਰ ਵਿੱਚ ਪਿਤਾ ਸ੍ਰੀ ਹਰੀ ਸਿੰਘ ਮਾਤਾ ਕਰਤਾਰ ਕੌਰ ਦੇ ਘਰ ਇੱਕ ਜੁਲਾਈ1960 ਨੂੰ ਹੋਇਆ।
ਚਮਕੀਲੇ ਨੇ ਅੰਤਾਂ ਦੀ ਗਰੀਬੀ ਹੰਢਾਈ ਤੇ ਪਿੰਡ ਦੁੱਗਰੀ ਦੇ ਖੇਤਾਂ ਵਿੱਚ ਦਿਹਾੜੀ -ਜੋਤਾ ਕਰਨ ਵਾਲਾ ਧਨੀ ਰਾਮ ਉਰਫ ਅਮਰ ਸਿੰਘ ਚਮਕੀਲਾ ਪੰਜਾਬੀ ਲੋਕ ਗਾਇਕੀ ਦੇ ਸਿਖਰਾਂ ਤੇ ਪਹੁੰਚ ਗਿਆ ਪਰ ਉਸ ਨੇ ਕਦੇ ਵੀ ਰੱਤੀ ਭਰ ਵੀ ਹੰਕਾਰ ਨਹੀਂ ਕੀਤਾ।ਚਮਕੀਲਾ ਆਪਣੇ ਸਾਥੀਆਂ ਜਿਨਾਂ ਨਾਲ ਉਸ ਨੇ ਦਿਹਾੜੀਆਂਕੀਤੀਆਂ 'ਨੂੰ ਜਦੋਂ ਕਦੇ ਮਿਲਦਾ ਤਾਂ ਜੱਫੀਆਂ ਪਾ ਕੇ ਮਿਲਦਾ ਸੀ।
ਚਮਕੀਲੇ ਨੇ ਗਾਇਕੀ ਦੀਆਂ ਬਾਰੀਕੀਆਂ ਉਸਤਾਦ ਸੁਰਿੰਦਰ ਛਿੰਦਾ ਤੋਂ ਸਿੱਖੀਆਂ ਤੇ ਛਿੰਦੇ ਨਾਲ ਪ੍ਰੋਗਰਾਮ ਤੇ ਜਾਣ ਲੱਗ ਪਿਆ ਚਮਕੀਲੇ ਨੇ ਪਹਿਲੀ ਵਾਰ ਬੜੈਲ(ਚੰਡੀਗੜ੍ਹ)ਵਿਖੇ ਉਸਤਾਦ ਸੁਰਿੰਦਰ ਛਿੰਦੇ ਨਾਲ ਰਾਮਲੀਲਾ ਦੇ ਪ੍ਰੋਗਰਾਮ ਚ ਗਾਇਆ ਇੱਥੇ ਹੀ ਪ੍ਰਸਿੱਧ ਗੀਤਕਾਰ ਸਵ :ਸਨਮੁੱਖ ਸਿੰਘ ਅਜਾਦ ਨੇ ਚਮਕੀਲੇ ਦਾ ਧਨੀ ਰਾਮ ਤੋਂ ਅਮਰਸਿੰਘ ਚਮਕੀਲਾ ਐਲਾਨ ਕੀਤਾ ਉਸ ਦਿਨ ਤੋਂ ਲੋਕ ਧਨੀ ਰਾਮ ਨੂੰ ਭੁੱਲ ਗਏ ਤੇ ਅਮਰ ਸਿੰਘ ਚਮਕੀਲਾ ਨਾਮ ਬੱਚੇ -ਬੱਚੇ ਦੀ ਜੁਬਾਨ ਤੇ ਚੜ ਗਿਆ ।
ਚਮਕੀਲੇ ਦੀ ਪਹਿਲੀ ਰਿਕਾਰਡਿੰਗ ਸੁਰਿੰਦਰ ਸੋਨੀਆ ਨਾਲ ਹੋਈ ਜਿਸ ਵਿੱਚ
1. ਭੱਜ ਜਾ ਵੇ ਮਿੱਤਰਾ ਟਕੁਏ ਤੇ ਟਕੁਆ ਖੜਕੇ
2. ਤੇਰੀ ਮਾਂ ਤਲਾਸ਼ੀ ਲੈਣੀ ਬਾਪੂ ਸਾਡਾ ਗੁੰਮ ਹੋ ਗਿਆ
3. ਵੈਲੀ ਨਾ ਕਿਸੇ ਤੀਵੀਂ ਦਾ ਹੋਵੇ ਘਰ ਵਾਲਾ ਨੀ
4. ਸੰਤਾਂ ਨੇ ਪਾਈ ਫੇਰੀ ਰਹੇ ਵੱਸਦੀ ਨਗਰੀ ਤੇਰੀ
5. ਭਾਬੀਏ ਭੈਣ ਤੇਰੀ ਨਾਲ
ਇਸ ਤੋਂ ਇਲਾਵਾ ਹੋਰ ਵੀ ਕਈ ਗੀਤ ਰਿਕਾਰਡ ਕਰਾਏ ਜੋ ਕਿ ਪੁਰੀ ਦੁਨੀਆਂ ਵਿੱਚ ਬਹੁਤ ਪ੍ਰਸਿੱਧ ਹੋਏ ਉਸ ਦਿਨ ਤੋਂ ਬਾਅਦ ਚਮਕੀਲੇ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਚਮਕੀਲੇ ਦੇ ਗੀਤਾਂ ਦਾ ਹਿੱਟ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਚਮਕੀਲਾ ਆਪਣੇ ਗੀਤਾਂ ਵਿੱਚ ਲੋਕਾਂ ਦੀ ਗੱਲ ਕਰਦਾ ਸੀ ਤੇ ਗੀਤਾਂ ਵਿੱਚ ਪੇਂਡੂ ਠੇਠ ਪੰਜਾਬੀ ਸ਼ਬਦਾਵਲੀ ,ਮੁਹਾਵਰੇ, ਅਖਾਣਾਂ ਵਾਲੀ ਸਰਲ ਭਾਸ਼ਾ ਵਰਤਦਾ ਸੀ ਜੋ ਕਿ ਸੁਣਨ ਵਾਲੇ ਦੀ ਜੁਬਾਨ ਤੇ ਜਲਦੀ ਚੜ ਜਾਂਦਾ ਸੀ।ਚਮਕੀਲੇ ਨੇ ਜਿਆਦਾਤਰ ਆਪਣੇ ਲਿਖੇ ਗੀਤ ਹੀ ਗਾਏ, ਚਮਕੀਲਾ ਅਗਾਂਹਵਧੂ ਸੋਚ ਵਾਲਾ ਇਨਸਾਨ ਸੀ ਉਸਨੇ ਵਿਗੜ ਰਹੇ ਸਮਾਜਿਕ ਰਿਸ਼ਤਿਆਂ, ਪਖੰਡੀ ਸਾਧਾਂ, ਨਸ਼ਿਆਂ ਅਤੇ ਸਮਾਜਿਕ ਕੁਰੀਤੀਆਂਂ ਦਾ ਪਰਦਾ ਪਾਸ਼ ਕੀਤਾ
ਚਮਕੀਲੇ ਨੇ ਸੁਰਿੰਦਰ ਸੋਨੀਆ ਤੋਂ ਬਾਅਦ ਫਰੀਦਕੋਟ ਦੀ ਰਹਿਣ ਵਾਲੀ ਗਾਇਕਾ ਅਮਰਜੋਤ ਕੌਰ ਉਰਫ ਬੱਬੀ ਨਾਲ ਜੋੜੀ ਬਣਾ ਲਈ ਬੇਸ਼ੱਕ ਚਮਕੀਲੇ ਦਾ ਪਹਿਲਾਂ ਵਿਆਹ ਸ਼੍ਰੀ ਮਤੀ ਗੁਰਮੇਲ ਕੌਰ ਨਾਲ ਹੋਇਆ ਸੀ ਪਤਨੀ ਗੁਰਮੇਲ ਕੌਰ ਦੇ ਹੁੰਦਿਆਂ ਚਮਕੀਲੇ ਨੇ ਅਮਰਜੋਤ ਨਾਲ ਦੁੱਜਾ ਵਿਆਹ ਕਰਵਾਲਿਆ ਸੀ
ਚਮਕੀਲੇ ਤੇ ਅਮਰਜੋਤ ਦੀ ਦੋਗਾਣਾ ਜੋੜੀ ਨੇ ਗਾਇਕੀ ਖੇਤਰ ਵਿੱਚ ਵੱਡੇ -ਵੱਡੇ ਮਹਾਂਰਥੀ ਪਛਾੜ ਕੇ ਰੱਖ ਦਿੱਤੇ ਸਨ ਲੋਕ ਚਮਕੀਲੇ ਦੀ ਕੈਸਟ ਆਉਣ ਦਾ ਬੇ -ਸਬਰੀ ਨਾਲ ਉਡੀਕ ਕਰਦੇ ਸਨ ਤੇ ਜਦੋਂ ਕੈਸਟ ਆਉਂਦੀ ਤਾਂ ਮੁੰਗਫਲੀ ਵਾਂਗ ਹੱਥੋਂ -ਹੱਥੀ ਵਿੱਕ ਜਾਂਦੀ ਸੀ।
ਚਮਕੀਲੇ ਦੇ ਗਾਏ ਗੀਤ ਘਰਾਂ, ਮੋਟਰਾਂ, ਟਰੱਕਾਂ, ਟਰੈਕਟਰਾਂ ,ਵਿਆਹ.-ਸ਼ਾਦੀਆਂ ਮੁੱਕਦੀ ਗੱਲ ਜਿੱਧਰ ਵੀ ਸੁਣੋ ਚਮਕੀਲਾ ਹੀ ਸੁਣਾਈ ਦਿੰਦਾ ਸੀ
ਚਮਕੀਲੇ ਦੇ ਇੱਕ ਮਹੀਨੇ ਵਿੱਚ ਪੈਂਤੀ-ਛੱਤੀ ਪ੍ਰੋਗਰਾਮ ਲੱਗਦੇ ਸਨ ਜੋ ਕਿ ਆਪਣੇ -ਆਪਵਿੱਚ ਇੱਕ ਰਿਕਾਰਡ ਸੀ।ਇੱਥੋਂ ਤੱਕ ਕਿ ਲੋਕ ਚਮਕੀਲੇ ਤੋਂ ਵਿਹਲੀ ਤਰੀਕ ਪੁੱਛ ਕੇ ਫੇਰ ਵਿਆਹ ਦੀ ਤਰੀਕ ਪੱਕੀ ਕਰਦੇ ਸਨ ਤਾਂ ਕਿ ਵਿਆਹ ਵਿੱਚ ਚਮਕੀਲੇਦਾ ਅਖਾੜਾ ਲਗਵਾ ਸਕਣ।ਚਮਕੀਲੇ ਦੀ ਗਾਇਕੀ ਵਿੱੱਚ ਰਸ ਸੀ ਤੇ ਅੰਤਾ ਦੀ ਮਿਠਾਸ ਅਤੇ ਗੜਕ ਸੀ
ਚਮਕੀਲਾ ਤੇ ਅਮਰਜੋਤ ਦਾ ਸ਼ਿਵਰੰਜਨੀ ਰਾਗ ਵਿੱਚ ਗਾਇਆ ਗੀਤ"ਜਦ ਪਹਿਲੀ ਲਾਂਵ ਪੜੀ, ਭੁਬ ਨਿਕਲ ਗਈ ਮੇਰੀ" ਜੋ ਕਿ ਸੰਸਾਰ ਪ੍ਰਸਿੱਧ ਹੋਇਆ ਇਹ ਗੀਤ ਸੁਣਨ ਵਾਲੇ ਨੂੰ ਅੱਜ ਵੀ ਮੰਤਰਮੁਗਧ ਕਰ ਦਿੰਦਾ ਹੈ।ਚਮਕੀਲੇ ਨੇ ਜੋ ਵੀ ਗਾਇਆ ਹੈ ਉਹ ਸਰੋਤਿਆਂ ਨੇ ਹੱਸ ਕੇ ਪ੍ਰਵਾਨ ਕੀਤਾ ਚਮਕੀਲੇ ਦੇ ਗੀਤ ਸਰੋਤਿਆਂ ਦੀ ਵੱਡੀ ਭੀੜ ਇਕੱਠੀ ਕਰਨ ਦੇ ਸਮਰੱਥ ਸਨ।
ਚਮਕੀਲੇ ਨੇ ਸੁਰਿੰਦਰ ਸੋਨੀਆ ਤੋਂ ਇਲਾਵਾ ਅਮਰਜੋਤ ਨਾਲ ਸੈਂਕੜੇ ਸੁਪਰਹਿੱਟ ਗੀਤ ਰਿਕਾਰਡ ਕਰਾਏ ਜਿਨਾਂ ਵਿੱਚ-
1.ਵੇ ਮਿੱੱਤਰਾ ਖਤਰੇ ਦਾ ਘੁੱਗੂ ਬੋਲ ਪਿਆ
2.ਭਿੱਜ ਗਈ ਬਾਹਰ ਖੜੀ
3. ਬਚਕੇ ਰਿਹਾ ਕਰ ਤੂੰ ਨਖਰੋ
4.ਨਾਰ ਬੈਟਰੀ ਵਰਗੀ ਦਾ
5. ਪਹਿਲੇ ਲਲਕਾਰੇ ਨਾਲ ਮੈਂ ਡਰਗੀ
6.ਹਿੱਕ ਉੱਤੇ ਸੌਂ ਜਾ ਵੇ ਸ਼ਰਾਬੀ ਬਣਕੇ
7.ਖੜ ਜੋ ਨੀ ਮੇਰੇ ਹਾਣਦੀਓ
8.ਭੁੱਲ ਗਈ ਮੈਂ ਘੁੰਡ ਕੱਢਣਾ
9.ਸਹੁਰੇ ਦੀ ਲਾਲ ਮਰੁਤੀ ਨੇ
10.ਗੱਡੀ ਤੇ ਲਿਖਾ ਲੈ ਮੇਰਾ ਨਾ ਮਿੱਤਰਾ
ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਗਤ ਪ੍ਰਸਿੱਧ ਗੀਤ ਰਿਕਾਰਡ ਕਰਾਏ।
ਪੰਜਾਬੀ ਫਿਲਮ ਪਟੋਲਾ ਵਿੱਚ ਚਮਕੀਲੇ ਤੇ ਅਮਰਜੋਤ ਦਾ ਗਾਇਆ ਗੀਤ" ਪਹਿਲੇ ਲਲਕਾਰੇ ਨਾਲ ਮੈਂ ਡਰਗੀ" ਜੋ ਕਿ ਚਮਕੀਲੇ ਤੇ ਅਮਰਜੋਤ 'ਤੇ ਫਿਲਮਾਇਆ ਗਿਆ ਸੀ ਇਸ ਗੀਤ ਕਾਰਨ ਫਿਲਮ ਹਿੱਟ ਹੋ ਗਈ।ਅੱਜ ਵੀ ਜਦੋਂ ਕਦੇ ਪਟੋਲਾ ਫਿਲਮ ਟੈਲੀਵਿਜ਼ਨ ਤੇ ਆਉਂਦੀ ਹੈ ਤਾਂ ਫਿਲਮ ਵਿੱਚ ਚਮਕੀਲੇ ਨੂੰ ਗਾਉਂਦਾ ਦੇਖ ਕੇ ਚਮਕੀਲੇ ਦੇ ਚਹੇਤਿਆਂ ਦੀਆ ਅੱਖਾਂ ਭਰ ਆਉਂਦੀਆ ਹਨ।
ਇੱਥੇ ਹੀ ਬਸ ਨਹੀ ਚਮਕੀਲੇ ਦੇ ਸਰੋਤਿਆਂ ਨੇ ਚਮਕੀਲੇ ਦੀਆਂ ਤਸਵੀਰਾਂ ਜੜਵਾ ਕੇ ਘਰਾਂ ਵਿੱਚ ਸਜਾਈਆਂ ਹੋਈਆਂ ਹਨ।
ਚਮਕੀਲੇ ਨੇ ਜਿੱਥੇ ਲੋਕਾਂ ਦੇ ਮਨੋਰੰਜਨ ਲਈ ਗਾਇਆ ਉੱਥੇ ਸਮੇਂ ਦੀ ਨਬਜ਼ ਪਛਾਣ ਕੇ ਬਹੁਤ ਸਾਰੇ ਧਾਰਮਿਕ ਗੀਤ ਵੀ ਰਿਕਾਰਡ ਕਰਾਏ ਜਿਨਾ ਵਿੱਚ
1.ਤਲਵਾਰ ਮੈਂ ਕਲੰਗੀਧਰ ਦੀ ਹਾਂ
2.ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ
3.ਢਾਈ ਦਿਨ ਦੀ ਪ੍ਰਾਉਣੀ ਇੱਥੇ ਤੂੰ
4.ਨਰਕਾਂ ਨੂੰ ਜਾਵੇ ਸਰਹਿੰਦ ਦੀ ਦਿਵਾਰੇ
5.ਨਾਮ ਜੱਪ ਲੈ ਨਿਮਾਣੀ ਜਿੰਦੇ
6.ਪੀਰਾਂ ਦਾ ਪੀਰ ਕੁੜੇ
7.ਤੁਰ ਚੱਲੀ ਜਿੰਦੜੀਏ ਖਾਲੀ ਹੱਥ ਕਰਕੇ
ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਸੋਲੋ ਅਤੇ ਦੋਗਾਣਾ ਗੀਤ ਰਿਕਾਰਡ ਕਰਵਏ ਜੋ ਕਿ ਅੱਜ ਵੀ ਧਾਰਮਿਕ ਅਸਥਾਨਾਂ ਅਤੇ ਵਿਆਹ-ਸ਼ਾਦੀਆਂ ਵਿੱਚ ਵੀ ਸੁਣੇ ਜਾਂਦੇ ਹਨ।
ਚਮਕੀਲੇ ਨੇ ਖੁਦ ਤੋਂ ਇਲਾਵਾ ਗੀਤਕਾਰ ਸਨਮੁੱਖ ਸਿੰਘ ਅਜਾਦ ,ਸਵਰਨ ਸਿਵੀਆ, ਬੰਤ ਰਾਮਪੁਰੇ ਵਾਲਾ, ਸੇਵਾ ਸਿੰਘ ਨੋਰਥ ,ਦਲਜੀਤ ਸਿੰਘ ਦਰਦੀ, ਕਰਮ ਸਿੰਘ ਮਹਾਂਵਲੀ, ਗਿੱਲ ਨਥੋਹੇੜੀ ਵਾਲਾ ਆਦਿ ਗੀਤਕਾਰਾਂ ਦੇ ਗੀਤ ਵੀ ਗਾਏ।ਤੇ ਗੀਤਾਂ ਵਿੱਚ ਸੰਗੀਤ ਪ੍ਰਸਿੱਧ ਸੰਗੀਤਕਾਰ ਚਰਨਜੀਤ ਅਹੁਜਾ ਤੇ ਕੇਸਰ ਸਿੰਘ ਨਰੁਲਾ ਦਾ ਲਿਆ।
ਚਮਕੀਲੇ ਨੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਹੂਬਹੂ ਆਪਣੇ ਗੀਤਾਂ ਰਾਹੀਂ ਪੇਸ਼ ਕੀਤਾ ਜਿਸ ਨੂੰ ਕੁੱਝ ਵਿਰੋਧੀਆਂ ਨੇ ਲੱਚਰਤਾ ਦਾ ਨਾਮ ਦੇ ਦਿੱਤਾ ਜਦ ਕਿ ਚਮਕੀਲੇ ਤੋਂ ਵੱਧ ਬਹੁਤ ਸਾਰੇ ਕਲਾਕਾਰਾਂ ਨੇ ਬਿਲਕੁਲ ਸ਼ਰਮ ਦਾ ਪੱਲਾ ਚੱਕ ਕੇ ਬਹੁਤ ਜਿਆਦਾਂਂ ਲੱਚਰ ਗਾਇਆ ਫਰਕ ਬਸ ਐਨਾ ਕੁ ਸੀ ਕਿ ਚਮਕੀਲੇ ਦੇ ਗਾਏ ਗੀਤ ਸੁਪਰ -ਡੁਪਰ ਹਿੱਟ ਹੋਏ ਇਸ ਦੇ ਉਲਟ ਉਹਨਾਂ ਕਲਾਕਾਰਾਂ ਦੇ ਗੀਤ ਫਲਾਪ ਰਹੇ।
ਅੱਜ ਕੱਲ ਜੋ ਵੀ ਅਸੀਂ ਨਿੱਤ ਟੈਲੀਵਿਜ਼ਨ 'ਤੇ ਪੰਜਾਬੀ ਗੀਤਾਂ ਦੇ ਵੀਡੀਓ ਦੇਖ ਰਹੇ ਹਾਂ ਉਹ ਚਮਕੀਲੇ ਦੇ ਗੀਤਾਂ ਤੋਂ ਸੈਂਕੜੇ ਗੁਣਾਂ ਜਿਆਦਾਂ ਅਸਲਸ਼ੀਲ ਹਨ ਪਰ ਉਹਨਾਂ ਖਿਲਾਫ ਕੋਈ ਮੁੰਹ ਨਹੀਂ ਖੋਲਦਾ ਸੱਭ ਅੱਖਾਂ ਬੰਦ ਕਰੀਂ ਬੈਠੇ ਹਨ।
ਜੋ ਲੋਕ ਚਮਕੀਲੇ ਦੀ ਚੜਾਈ ਸਹਿਣ ਨਹੀਂ ਸੀ ਕਰਦੇ ਉਹਨਾਂ ਨੇ ਲੋਕਾਂ ਨੂੰ ਭੜਕਾ ਕੇ ਲੱਚਰਤਾ ਦਾ ਸਾਰਾ ਦੋਸ਼ ਚਮਕੀਲੇ ਦੇ ਸਿਰ ਮੜ ਦਿੱਤਾ ਅੰਤ ਅੱਠ ਮਾਰਚ1988 ਨੂੰ ਪਿੰਡ ਮਹਿਸਮਪੁਰ ਨੇੜੇ ਫਿਲੋਰ ਵਿਖੇ ਇੱਕ ਸਟੇਜੀ ਪ੍ਰੋਗਰਾਮ ਦੋਰਾਨ ਇਸ ਗਾਇਕ ਜੋੜੀ ਨੂੰ ਮੌਤ ਦੇ ਦੈਂਤ ਨੇ ਸਾਥੋਂ ਸਦਾ ਲਈ ਖੋਹ ਲਿਆ ਪਰ ਉਹਨਾਂ ਦੀ ਅਵਾਜ਼ ਸਦਾ ਅਮਰ ਰਹੇਗੀ
ਜਾਰੀ ਕਰਤਾ
ਕਮਲ ਚਡਿਆਲਾ ਸੂਦਾਂ
ਮੋਬਾ: 9592612030