ਮਲੀਆਂ ਕਲਾਂ 06 ਜੁਲਾਈ (ਲਖਵੀਰ ਵਾਲੀਆ) :-- ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਪੰਧੇਰ ਵਿਖੇ ਸ਼੍ਰੋਮਣੀ ਰੰਗਰੇਟਾ ਦਲ ਟਕਸਾਲੀ ਦੀ ਮੀਟਿੰਗ ਦਲਵੀਰ ਸਿੰਘ ਸਾਬਕਾ ਸਰਪੰਚ ਦੇ ਉਪਰਾਲੇ ਨਾਲ ਕੀਤੀ ਗਈ ਅਤੇ ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਜਥੇਬੰਦੀ ਦੇ ਸੂਬਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਈਦਾ, ਗੁਰਪ੍ਰੀਤ ਸਿੰਘ ਜਾਮਾ, ਮਨੋਹਰ ਸਿੰਘ ਬੈਂਸ, ਜਸਵਿੰਦਰ ਸਿੰਘ ਜੱਸਾ ਮੱਲੀਆਂ, ਨਿਰਮਲ ਸਿੰਘ ਬਿੱਲੀ ਚਾਓ, ਅਮਰੀਕ ਸਿੰਘ ਫਤਿਹਪੁਰ, ਸਤਵਿੰਦਰ ਸਿੰਘ ਨੰਬਰਦਾਰ, ਕੁਲਵੰਤ ਸਿੰਘ, ਲਵਪ੍ਰੀਤ ਸਿੰਘ ਖਾਲਸਾ, ਹਰਪ੍ਰੀਤ ਸਿੰਘ ਗੋਪੀ ਤਲਵੰਡੀ ਭਰੋ, ਵਿੱਕੀ ਨਕੋਦਰ, ਅਤੇ ਵਿਜੇ ਕੁਮਾਰ ਹੇਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਰਜੀਤ ਈਦਾਂ ਨੇ ਕਿਹਾ ਕਿ ਨੌਜਵਾਨ ਵੀਰਾਂ ਨੂੰ ਅੱਗੇ ਆਉਣ ਦੀ ਲੋੜ ਹੈ ਇਸ ਨਾਲ ਸਮਾਜ ਤਰੱਕੀ ਵੱਲ ਨੂੰ ਜਾਵੇਗਾ। ਅਤੇ ਉਹਨਾਂ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਨਸ਼ਿਆਂ ਦੀ ਦਲਦਲ ਤੋਂ ਦੂਰ ਰਹਿਣ ਕਿਉਂਕਿ ਨਸ਼ੇ ਜ਼ਿੰਦਗੀ ਨੂੰ ਘੁਣ ਵਾਂਗ ਖਾ ਜਾਂਦੇ ਹਨ ਅਤੇ ਇਸ ਮੌਕੇ ਦਲਵੀਰ ਸਿੰਘ ਸਰਪੰਚ ਨੂੰ ਯੂਨਿਟ ਪ੍ਰਧਾਨ ਨਿਯੁਕਤ ਕੀਤਾ ਗਿਆ, ਦਲਵੀਰ ਸਿੰਘ ਦੋਧੀ, ਦਰਸ਼ਣ ਸਿੰਘ ਸੋਢੀ, ਸੁਖਦੇਵ ਸਿੰਘ ਅਤੇ ਗੁਰਚਰਨ ਸਿੰਘ ਪੰਚ ਨੂੰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਅਤੇ ਇਸ ਮੌਕੇ ਦਲਵੀਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਲਾਈ ਗਈ ਜਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਣ ਲਈ ਕਿਹਾ ਅਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੀ ਪੰਧੇਰ, ਸਾਬੀ ਪੰਧੇਰ, ਜਸਵੰਤ ਸਿੰਘ, ਸੀਰਾ ਪੰਧੇਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਪੰਧੇਰ ਤੋਂ ਬਜ਼ੁਰਗ, ਨੌਜਵਾਨ ਅਤੇ ਔਰਤਾਂ ਆਦਿ ਹਾਜ਼ਰ ਸਨ