-ਮੋਦੀ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਨਸਿਕ ਸ਼ੋਸ਼ਣ ਕਰ ਰਹੀ ਹੈ: ਆਗੂ ਬਰਨਾਲਾ- 9 ਜੁਲਾਈ (ਧਰਮਪਾਲ ਸਿੰਘ): ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਜ਼ਿਲ੍ਹਾ ਬਰਨਾਲਾ ਵਿਖੇ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਂਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਆਂਗਣ ਵਾਲੀ ਵਰਕਰਾਂ ਹੈਲਪਰਾਂ ਵੱਲੋਂ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ | ਇੱਕਠ ਨੂੰ ਸੰਬੋਧਨ ਕਰਦਿਆ ਆਗੂ ਬਲਰਾਜ ਕੌਰ ਨੇ ਕਿਹਾ ਕਿ ਦੇਸ਼ ਭਰ ਵਿੱਚ ਪੋਸ਼ਣ ਟ੍ਰੈਕ ਦੇ ਨਾਂ ਤੇ ਆਂਗਣਵਾੜੀ ਵਰਕਰਾਂ/ਹੈਲਪਰਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਲਾਭਪਾਤਰੀਆਂ ਨੂੰ ਵੀ ਲਾਭ ਤੋਂ ਵਾਂਝੇ ਕਰਨ ਦੇ ਉਪਰਾਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇੰਨੀ ਬੇਵਿਸ਼ਵਾਸੀ ਤੇ ਆ ਚੁੱਕੀ ਹੈ ਕਿ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਨਿਗੂਣਾ ਜਿਹਾ ਸਪਲੀਮੈਂਟਰਰੀ ਨਿਊਟਰੇਸ਼ਨ ਜੋ 15 ਦਿਨਾਂ ਦਾ 300 ਗ੍ਰਾਮ ਬਣਾ ਹੈ ਅਤੇ ਮਹੀਨੇ ਵਿੱਚ ਦੋ ਕਿਸਤਾਂ ਦੇਣੀਆਂ ਹੁੰਦੀ ਹਨ ਉਸ ਲਈ ਵੀ ਸਰਕਾਰ ਵੱਲੋਂ ਮੋਬਾਇਲ ਨੰਬਰ ਤੇ ਕੇਵਾਈਸੀ ਅਤੇ ਓਟੀਪੀ ਲੈ ਕੇ ਫੋਟੋ ਖਿੱਚ ਕੇ ਦੇਣਾ ਹੈ ਅਤੇ ਜੇਕਰ ਫੋਟੋ ਮੈਚ ਨਹੀਂ ਹੁੰਦੀ ਤਾਂ ਓਟੀਪੀ ਨਹੀਂ ਆਉਂਦਾ ਅਤੇ ਬੱਚੇ ਨੂੰ ਨਿਊਟਰੇਸ਼ਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭੁੱਖਮਰੀ ਦੇ ਮਾਮਲੇ ਵਿੱਚ ਭਾਰਤ 105 ਸਥਾਨ ਤੇ ਹੈ ਅਤੇ ਭਾਰਤ ਭਿਆਨਕ ਭੁੱਖਮਰੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਦਕਿ ਆਗਣਵਾੜੀ ਕੇਂਦਰਾਂ ਦੇ ਨਾਲ ਸਲੱਮ ਏਰੀਏ ਦੇ ਗਰੀਬ ਮਜ਼ਦੂਰ ਅਤੇ ਕਿਸਾਨਾਂ ਦੇ ਬੱਚੇ ਜੁੜੇ ਹੋਏ ਹਨ ਪਰ ਸਰਕਾਰ ਦੀਆਂ ਨੀਤੀਆਂ ਕਾਰਨ ਉਹ ਨਿਊਟਰੇਸ਼ਨ ਤੋਂ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਵਿੰਧਾਨਕ ਜਿੰਮੇਵਾਰੀ ਅਨੁਸਾਰ ਔਰਤ ਸੁਰੱਖਿਆ ਅਤੇ ਬਾਲ ਵਿਕਾਸ ਦੇ ਕਾਰਜਾਂ ਤੋਂ ਭੱਜ ਰਹੀ ਹੈ ਅਤੇ ਪੋਸ਼ਣ ਟਰੈਕ ਕਰਨ ਦੇ ਨਾਂ ਉਪਰ ਸਰਕਾਰ ਅਸਲ ਵਿੱਚ ਲਾਭਪਾਤਰੀਆਂ ਨੂੰ ਸਰਕਾਰੀ ਸਹੂਲਤਾਂ ਤੋਂ ਵਾਂਝਾ ਕਰ ਰਹੀ ਹੈ।ਸਲੱਮ ਅਤੇ ਗਰੀਬ ਲੋਕਾਂ ਦੀ 80 ਫੀਸਦ ਲਾਭਪਾਤਰੀਆਂ ਕੋਲ ਮੋਬਾਇਲ ਹੀ ਨਹੀਂ ਹੈ ਜਿਸ ਕਾਰਨ ਉਹ ਇਸ ਸਕੀਮ ਦਾ ਲਾਭ ਲੈਣ ਤੋਂ ਵਚਿੰਤ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਮੋਬਾਇਲ ਫਨ ਵੀ ਨਹੀਂ ਦਿੱਤੇ ਗਏ ਅਤੇ ਪਿਛਲੇ 2 ਦਹਾਕਿਆ ਤੋਂ ਕੇਂਦਰ ਸਰਕਾਰ ਲੋਕ ਪੱਖੀ ਸਕੀਮਾਂ ਦਾ ਬਜਟ ਘਟਾ ਰਹੀ ਹੈ ਪਰ ਉਹ ਸਕਰਾਰ ਦੀਆਂ ਨੀਤੀਆਂ ਦਾ ਪੁਰਜ਼ੋਰ ਵਿਰੋਧ ਕਰਦੇ ਹਨ ਅਤੇ ਉਹ ਸਦਾ ਹੀ ਆਪਣੇ ਹੱਕ ਲੈਣ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਇਸ ਮੌਕੇ ਕਰਮਜੀਤ ਕੌਰ ਭੱਦਲਵੱਡ, ਰੁਪਿੰਦਰ ਬਾਵਾ ਜਰਨਲ ਸੈਕਟਰੀ, ਰਾਜੇਸ਼ ਕੁਮਾਰ, ਸਰਬਜੀਤ ਕੌਰ, ਸੁਰਿੰਦਰ ਕੌਰ ਰਾਏਸਰ, ਪਰਮਜੀਤ ਕੌਰ ਮਹਿਲ ਖੁਰਦ, ਬਲਜਿੰਦਰ ਕੌਰ, ਸੁਖਪਾਲ ਕੌਰ, ਸੀਤਾ ਕੌਰ, ਰੂਹੀ ਬਾਂਸਲ, ਸੁਰਿੰਦਰ ਕੌਰ, ਬਲਜਿੰਦਰ ਕੌਰ, ਪਰਮਜੀਤ ਕੌਰ ਸਮੇਤ ਸੈਕੜਿਆ ਦੀ ਗਿਣਤੀ ਵਿੱਚ ਆਂਗਣਵਾੜੀ ਵਰਕਰ, ਵੱਖ ਵੱਖ ਜੱਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ।