-ਹਾਕਮ ਸਿੰਘ ਰੂੜੇਕੇ ਦੇ ਗੀਤ ਸੰਗ੍ਰਹਿ ''ਨਣਦ ਦਿਆ ਵੀਰਾ'' ਕੀਤਾ ਲੋਕ ਅਰਪਣ
ਬਰਨਾਲਾ, 14 ਜੁਲਾਈ (ਧਰਮਪਾਲ ਸਿੰਘ, ਬਲਜੀਤ ਕੌਰ): ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਹੰਡਿਆਇਆ ਰੋਡ ਤੇ ਸਥਿਤ ਪੰਜਾਬ ਆਈ.ਟੀ.ਆਈ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ | ਸਾਹਿਤਕ ਸਮਾਗਮ ਵਿੱਚ ਪ੍ਰਸਿੱਧ ਗੀਤਕਾਰ ਹਾਕਮ ਸਿੰਘ ਰੂੜੇਕੇ ਦੇ ਗੀਤ ਸੰਗ੍ਰਹਿ ''ਨਣਦ ਦਿਆ ਵੀਰਾ'' ਦਾ ਲੋਕ ਅਰਪਣ ਕੀਤਾ ਗਿਆ | ਉਪਰੰਤ ਇਸ ਪੁਸਤਕ ਉੱਪਰ ਗੋਸ਼ਟੀ ਕਰਵਾਈ ਗਈ, ਜਿਸ ਬਾਰੇ ਪਰਚਾ ਪੜ੍ਹਦਿਆਂ ਡਾ. ਸੁਰਿੰਦਰ ਸਿੰਘ ਭੱਠਲ ਨੇ ਕਿਹਾ ਹਾਕਮ ਸਿੰਘ ਰੂੜੇਕੇ ਨੇ ਆਪਣੇ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਬਾਖੂਬੀ ਪੇਸ਼ ਕੀਤਾ ਹੈ | ਉਸ ਦੇ ਗੀਤ ਰਿਸ਼ਤਿਆਂ ਦੀ ਨੋਕ ਝੋਕ ਰਵਾਇਤੀ ਖਾਣੇ ਪੰਜਾਬੀ ਪਹਿਰਾਵੇ ਅਤੇ ਕਿਸਾਨੀ ਨਾਲ ਸਬੰਧਿਤ ਹਰ ਵਿਸ਼ੇ ਤੇ ਗੱਲ ਕਰਦੇ ਯਥਾਰਥਵਾਦ ਦੇ ਨੇੜੇ ਹਨ । ਡਾ. ਕਮਲਜੀਤ ਸਿੰਘ ਟਿੱਬਾ ਨੇ ਕਿਹਾ ਕਿ ਸਰਲਤਾ ਸਾਦਗੀ ਤੇ ਸਹਿਜਤਾ ਇਹਨਾਂ ਗੀਤਾਂ ਦੇ ਮੀਰੀ ਗੁਣ ਹਨ ਜੋ ਲੇਖਕ ਦੀ ਜੀਵਨ ਪ੍ਰਤੀ ਸੁਹਿਰਦਤਾ ਸਿਆਣਪ ਤੇ ਸੁਹੱਪਣ ਨੂੰ ਸੰਕੇਤਦੀਆਂ ਹਨ ਗੀਤਾਂ ਵਿਚਲਾ ਸਹਿਜ ਸੁਹਜ ਤੇ ਸੁੱਚਤਾ ਉਸਨੂੰ ਅਜੋਕੇ ਗੀਤਕਾਰਾਂ ਵਿੱਚ ਵੀ ਨਿਵੇਕਲਾ ਗੀਤਕਾਰ ਬਣਾਉਂਦੇ ਹਨ। ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਸੱਭਿਆਚਾਰ ਦੇ ਸੱਚੇ ਸੁੱਚੇ ਰਿਸ਼ਤਿਆਂ ਨਾਲ ਓਤ ਪੋਤ ਸੱਚੇ ਸੁੱਚੇ ਗੀਤਾਂ ਦਾ ਸੰਗ੍ਰਹਿ ਹੈ ਜੋ ਸਾਡੇ ਪੰਜਾਬੀ ਵਿਰਸੇ ਤੋਂ ਜਾਣੂ ਕਰਵਾਉਂਦੀ ਹੈ, ਇਸ ਪੁਸਤਕ ਵਿੱਚ ਅਨੇਕਾਂ ਰਿਸ਼ਤਿਆਂ ਦਾ ਵਰਣਨ ਖੂਬਸੂਰਤ ਤਰੀਕੇ ਨਾਲ ਕੀਤਾ ਗਿਆ ਹੈ ਨਾਲ ਹੀ ਪੰਜਾਬੀ ਸੱਭਿਆਚਾਰ ਦੀਆਂ ਰਸਮਾਂ ਦੇ ਵੀ ਇਹਨਾਂ ਗੀਤਾਂ ਵਿੱਚ ਦਰਸ਼ਨ ਹੁੰਦੇ ਹਨ । ਇਹਨਾਂ ਤੋਂ ਇਲਾਵਾ ਬੂਟਾ ਸਿੰਘ ਚੌਹਾਨ, ਤੇਜਾ ਸਿੰਘ ਤਿਲਕ, ਜਗਰਾਜ ਧੌਲਾ, ਕੰਵਰਜੀਤ ਭੱਠਲ, ਭੋਲਾ ਸਿੰਘ ਸੰਘੇੜਾ, ਜਗਤਾਰ ਜਜ਼ੀਰਾ, ਦਰਸ਼ਨ ਸਿੰਘ ਗੁਰੂ, ਡਾ. ਅਮਨਦੀਪ ਸਿੰਘ ਟੱਲੇਵਾਲੀਆ ਅਤੇ ਸੁਖਦੇਵ ਸਿੰਘ ਔਲਖ ਨੇ ਵੀ ਇਸ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ ਦਰਬਾਰ ਵਿੱਚ ਸਾਗਰ ਸਿੰਘ ਸਾਗਰ, ਸੁਦਰਸ਼ਨ ਕੁਮਾਰ ਗੁੱਡੂ, ਡਾ. ਰਾਮਪਾਲ ਸ਼ਾਹਪੁਰੀ, ਪ੍ਰਿੰਸੀਪਲ ਕੌਰ ਸਿੰਘ ਧਨੌਲਾ, ਕਰਮਿੰਦਰ ਸਿੰਘ, ਇਕਬਾਲ ਕੌਰ ਉਦਾਸੀ, ਕੁਲਵੰਤ ਸਿੰਘ ਧਿੰਗੜ, ਜਗਸੀਰ ਸਿੰਘ, ਮਮਤਾ ਸੇਤੀਆ ਸੇਖਾ, ਮੁਨਸ਼ੀ ਖਾਂ ਰੂੜੇਕੇ, ਬਘੇਲ ਸਿੰਘ ਧਾਲੀਵਾਲ, ਪਾਠਕ ਭਰਾ ਧਨੌਲੇ ਵਾਲੇ ਕਵੀਸ਼ਰੀ ਜਥਾ ਰਘਵੀਰ ਸਿੰਘ ਗਿੱਲ ਕੱਟੂ, ਮਾਲਵਿੰਦਰ ਸ਼ਾਇਰ, ਸਰੂਪ ਚੰਦ ਹਰੀਗੜ, ਤੇਜਿੰਦਰ ਚੰਡਿਹੋਕ, ਸੁਖਵਿੰਦਰ ਸਿੰਘ ਸਨੇਹ, ਅਜਾਇਬ ਸਿੰਘ ਬਿੱਟੂ, ਗੁਰਤੇਜ ਸਿੰਘ ਮੱਖਣ, ਡਾ. ਉਜਾਗਰ ਸਿੰਘ ਮਾਨ, ਪਰਗਟ ਸਿੰਘ ਧੂਰਕੋਟ, ਚਰਨੀ ਬੇਦਿਲ, ਮਲਕੀਤ ਸਿੰਘ ਗਿੱਲ, ਰਣਜੀਤ ਆਜ਼ਦ ਕਾਂਝਲਾ, ਦਲਵਾਰ ਸਿੰਘ ਧਨੌਲਾ, ਨਵਦੀਪ ਸਿੰਘ ਧੌਲਾ, ਰਜਿੰਦਰ ਕੁਮਾਰ ਪੱਪੂ, ਮਨਦੀਪ ਕੁਮਾਰ, ਗੁਰਮੇਲ ਸਿੰਘ ਰੂੜੇਕੇ, ਗੁਰਪ੍ਰੀਤ ਸਿੰਘ ਧੌਲਾ, ਅਨੂਰੀਤ ਕੌਰ ਅਤੇ ਮਹਿਕਦੀਪ ਕੌਰ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ । ਇਸ ਮੌਕੇ ਹੈਡ ਮਾਸਟਰ ਰਣਜੀਤ ਸਿੰਘ ਟੱਲੇਵਾਲ, ਬਿਰਜ ਲਾਲ ਧਨੌਲਾ, ਪੱਤਰਕਾਰ ਅਸ਼ੋਕ ਭਾਰਤੀ, ਮਨਜੀਤ ਸਿੰਘ ਮਹਿਤਾ, ਬਲਜੀਤ ਸਿੰਘ, ਬਾਂਸਲ ਧੂਰੀ, ਡਾ. ਮਨਜੀਤ ਸਿੰਘ ਪਟਿਆਲਾ, ਗੁਰਦੀਪ ਸਿੰਘ ਦੀਪ ਧਾਲੀਵਾਲ ਅਤੇ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ।