ਭੀਖੀ,12 ਜੁਲਾਈ (ਕਮਲ ਜਿੰਦਲ)- ਭਾਰਤੀ ਜਨਤਾ ਪਾਰਟੀ ਦੇ ਢੈਪਈ ਮੰਡਲ ਪ੍ਰਧਾਨ ਗੁਰਤੇਜ ਸਿੰਘ ਚਹਿਲ ਦੀ ਅਗਵਾਈ ਹੇਠ ਪਿੰਡ ਸਮਾਉ ਵਿਖੇ ਮੰਡਲ ਢੈਪਈ ਦੇ ਪਿੰਡਾਂ ਚੋਂ ਆਏ ਵਰਕਰ ਅਤੇ ਅਹੁਦੇਦਾਰ ਪ੍ਰਧਾਨ ਦੀ ਦੇਖ ਰੇਖ ਵਿੱਚ ਸੰਵਿਧਾਨ ਹੱਤਿਆ ਦਿਵਸ ਮਨਾਇਆ ਗਿਆ। ਇਸ ਸਮੇਂ ਮੰਡਲ ਪ੍ਰਧਾਨ ਅਤੇ ਵਰਕਰ ਬੀਜੇਪੀ ਧੰਨਾ ਸਿੰਘ, ਬੁੱਧ ਸਿੰਘ, ਸੁਖ ਮੰਦਰ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਉਸ ਸਮੇਂ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਭਾਰਤ ਦੇ ਬਣੇ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਐਮਰਜੈਂਸੀ ਲਗਾਈ, ਆਲ ਇੰਡੀਆ ਪ੍ਰੈਸ ਤੇ ਪਾਬੰਦੀ ਅਤੇ ਭਾਰਤ ਦੇ ਲੋਕਾਂ ਉੱਤੇ ਹੱਕੀ ਮੰਗਾਂ ਨੂੰ ਉਠਾਉਣ ਵਾਲਿਆਂ ਤੇ ਝੂਠੇ ਪਰਚੇ ਕਰਵਾਏ। ਉਹਨਾਂ ਕਿਹਾ ਕਿ ਸੰਜੇ ਗਾਂਧੀ ਦੀ ਅਗਵਾਈ ਵਿੱਚ ਜਬਰੀ ਇੱਕ ਕਰੋੜ ਲੋਕਾਂ ਦੀ ਨਸਬੰਦੀ ਕਰਵਾਈ ਅਤੇ ਭਾਰਤ ਵਾਸੀਆਂ ਸਮੁੱਚੀ ਲੁਕਾਈ ਤੇ ਹਰ ਤਰ੍ਹਾਂ ਦੇ ਤਸ਼ੱਦਦ ਢਾਹੇ ਗਏ। ਹੁਣ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ ਉਨਾਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਲਈ ਹੈ। ਜਿੰਨਾਂ ਨੇ ਜ਼ੁਲਮ ਦਾ ਸਾਹਮਣਾ ਕਰਨ ਦੇ ਬਾਵਜੂਦ ਲੋਕਤੰਤਰ ਨੂੰ ਮੁੜ ਸੁਰਜੀਤ ਕਰਨ ਲਈ ਲੜਾਈ ਲੜੀ। ਇਸ ਸਮੇਂ ਸੁੱਖਾ ਸਿੰਘ, ਬਲਵੀਰ ਸਿੰਘ, ਸ਼ਿੰਗਾਰਾ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ, ਲਾਲਾ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਮੱਗਰ ਸਿੰਘ, ਗੋਰਾ ਸਿੰਘ, ਬਲਵਿੰਦਰ ਸਿੰਘ, ਗੁਲਜਾਰ ਸਿੰਘ, ਗੁਲਾਬ ਸਿੰਘ, ਧੰਨਾ ਸਿੰਘ, ਲਾਭ ਸਿੰਘ, ਹਰਵਿੰਦਰ ਸਿੰਘ, ਰਘਬੀਰ ਸਿੰਘ ਆਦਿ ਹਾਜ਼ਰ ਸਨ।