ਗੜ੍ਹਸ਼ੰਕਰ 14 ਜੁਲਾਈ (ਅਸ਼ਵਨੀ ਸ਼ਰਮਾ) ਮੰਦਰ ਮਾਤਾ ਵੈਸ਼ਣੋ ਦੇਵੀ ਦੀਪ ਕਲੋਨੀ ਗੜ੍ਹਸ਼ੰਕਰ ਵਿਖੇ ਵੱਖ ਵੱਖ ਹਿੰਦੂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਪੰਕਜ ਕਿ੍ਪਾਲ ਐਡਵੋਕੇਟ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬ ਵਿੱਚ ਲਗਾਤਾਰ ਵੱਧ ਰਹੇ ਗੈਂਗਸਟਾਰ ਵਾਦ ਤੇ ਚਿੰਤਾ ਪ੍ਰਗਟਾਈ ਗਈ। ਇਸ ਮੌਕੇ ਬੋਲਦਿਆਂ ਪੰਕਜ ਕਿ੍ਪਾਲ ਨੇ ਕਿਹਾ ਕਿ ਪੰਜਾਬ ਵਿੱਚ ਆਏ ਦਿਨ ਗੈਂਗਸਟਰਾਂ ਵਲੋਂ ਹਿੰਦੂ ਵਪਾਰੀਆਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਰੌਤੀ ਨਾਂ ਮਿਲਣ ਤੇ ਹਿੰਦੂ ਵਪਾਰੀਆਂ ਦੇ ਕਤਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗਿਣੀ ਮਿਥੀ ਸਾਜਸ਼ ਤਹਿਤ ਹਿੰਦੂ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਾਜਾਇਜ਼ ਅਸਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਗੜ੍ਹਸ਼ੰਕਰ ਸਬ ਡਵੀਜ਼ਨ ਵਿੱਚ 18 ਕਤਲ ਹੋਏ ਹਨ, ਜੋ ਕਿ ਗੰਭੀਰ ਮੁੱਦਾ ਹੈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਪੰਜਾਬ ਵਿੱਚ ਹਿੰਦੂ ਵਰਗ ਨੂੰ ਘੱਟ ਗਿਣਤੀ ਵਰਗ ਨਾਮਜ਼ਦ ਕਰਨ ਦੀ ਮੰਗ ਕੀਤੀ, ਹਿੰਦੂ ਮੰਦਰਾਂ ਨੂੰ ਸਰਕਾਰ ਵਲੋਂ ਆਰਥਿਕ ਸਹਾਇਤਾ ਦੇਣ ਅਤੇ ਅੱਤਵਾਦ ਦੌਰਾਨ ਮਾਰੇ ਗਏ 35 ਹਜ਼ਾਰ ਨਿਰਦੋਸ਼ਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਚੇਤਨ ਕੁਮਾਰ, ਪੰਕਜ ਸ਼ੋਰੀ, ਰਾਜੇਸ਼ ਗੁਪਤਾ, ਇੰਦਰਜੀਤ ਗੋਗਨਾ, ਬਲਰਾਮ ਨਈਅਰ, ਸਤੀਸ਼ ਸੋਨੀ, ਪ੍ਣਵ ਕ੍ਰਿਪਾਲ, ਡਾ ਸੋਨੀ ਕੁਮਾਰ, ਸੁਰਿੰਦਰ ਰਾਣਾ, ਜੈ ਦੇਵ ਰਾਣਾ, ਅਸ਼ਵਨੀ ਸ਼ੀਲਾ, ਅਮਰਜੀਤ, ਪਵਨ ਕੁਮਾਰ, ਰਾਜਾ ਆਦਿ ਹਾਜ਼ਰ ਸਨ।
ਗੈਂਗਸਟਰਾਂ ਵਲੋਂ ਗਿਣੀ ਮਿਥੀ ਸਾਜਸ਼ ਤਹਿਤ ਹਿੰਦੂ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ-ਪੰਕਜ ਕ੍ਰਿਪਾਲ
July 14, 2025
0