ਮੋਗਾ ‘ਚ ਇੱਕ ਭਰਾ ਵੱਲੋਂ ਆਪਣੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਲਜ਼ਮ ਭਰਾ ਨੇ ਸਰੇਆਮ ਲੋਕਾਂ ਦੀ ਭੀੜ ਸਾਹਮਣੇ ਆਪਣੀ ਭੈਣ ਨੂੰ ਗੋਲੀਆਂ ਨਾਲ ਭੁੰਨ ਕੇ ਰੱਖ ਦਿੱਤਾ। ਘਟਨਾ ਮੋਗਾ ਦੇ ਦਲੇਵਾਲਾ ਪਿੰਡ ਦੀ ਹੈ। ਮ੍ਰਿਤਕ ਦੀ ਪਹਿਚਾਣ ਸਿਮਰਨ ਕੌਰ ਵਜੋਂ ਹੋਈ ਹੈ, ਉਸ ਦੇ ਮੁਲਜ਼ਮ ਭਰਾ ਹਰਮਨਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦੇਈਏ ਕਿ ਸਿਮਰਨ ਕੌਰ ਨੇ ਤਿੰਨ ਸਾਲ ਪਹਿਲਾਂ ਆਪਣੇ ਹੀ ਪਿੰਡ ਦੇ ਨੌਜਵਾਨ ਇੰਦਰਜੀਤ ਨਾਲ ਲਵ ਮੈਰਿਜ ਕਰ ਲਈ ਸੀ। ਸਿਮਰਨ ਕੌਰ ਨੇ ਪਰਿਵਾਰ ਦੇ ਖਿਲਾਫ਼ ਜਾ ਕੇ ਵਿਆਹ ਕੀਤਾ ਸੀ। ਇਸ ਤੋਂ ਉਸ ਦਾ ਪਰਿਵਾਰ ਖਾਸ ਤੌਰ ‘ਤੇ ਭਰਾ ਹਰਮਨਪ੍ਰੀਤ ਨਾਰਾਜ਼ ਸੀ।
ਬੁੱਧਵਾਰ ਨੂੰ ਪਿੰਡ ‘ਚ ਇੱਕ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ‘ਚ ਸਿਮਰਨ ਕੌਰ ਲੰਗਰ ‘ਚ ਰੋਟੀਆਂ ਬਣਾ ਰਹੀ ਸੀ। ਉਸ ਸਮੇਂ ਸਿਮਰਨ ਦਾ ਭਰਾ ਹਰਮਨਪ੍ਰੀਤ ਲੰਗਰ ਹਾਲ ‘ਚ ਪਹੁੰਚਿਆ ਤੇ ਸਿਮਰਨ ‘ਤੇ ਗੋਲੀਆਂ ਚਲਾ ਦਿੱਤੀਆਂ। ਸਿਮਰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚੇ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਹਰਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਵਾਰਦਾਤ ਵਾਲੇ ਹਥਿਆਰ ਨੂੰ ਵੀ ਬਰਾਮਦ ਕਰ ਲਿਆ ਹੈ।