-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਿਸਾਨਾ ਨਾਲ ਤਤਕਾਰਬਾਜੀ ਤੋ ਗੁਰੇਜ ਕਰਨ- ਸੀਰਾ ਛੀਨੀਵਾਲ
ਬਰਨਾਲਾ, 12 ਜੁਲਾਈ (ਧਰਮਪਾਲ ਸਿੰਘ, ਬਲਜੀਤ ਕੌਰ): ਭਾਰਤੀ ਕਿਸਾਨ ਯੂਨੀਅਨ ਕਾਦੀਆ ਜਿਲ੍ਹਾ ਬਰਨਾਲਾ ਦੀ ਮਹੀਨਾਂਵਾਰ ਮੀਟਿੰਗ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੰਬੋਧਨ ਕਰਦਿਆ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਪੰਜਾਬ ਸਰਕਾਰ ਦੀ ਲੈਡ ਪੂਲਿੰਗ ਨੀਤੀ ਪੰਜਾਬ ਅੰਦਰ ਕਿਸੇ ਵੀ ਕੀਮਤ ਤੇ ਲਾਗੂ ਨਹੀ ਹੋਣ ਦਿਤੀ ਜਾਵੇਗੀ। ਇਸ ਮੌਕੇ ਉਹਨਾ ਦੱਸਿਆ ਕਿ ਜਿਲ੍ਹਾ ਬਰਨਾਲਾ ਅੰਦਰ 317 ਏਕੜ ਜਮੀਨ ਇਸ ਨੀਤੀ ਤਹਿਤ ਲੈਣ ਜੀ ਯੋਜਨਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀ ਹੋਣ ਦਿਤਾ ਜਾਵੇਗਾ। ਉਹਨਾ ਕਿਹਾ ਕਿ ਪੰਜਾਬ ਅੰਦਰ ਖੇਤੀਬਾੜੀ ਲਈ ਰਕਬਾ ਪਹਿਲਾ ਹੀ ਘੱਟ ਦਾ ਜਾ ਰਿਹਾ ਹੈ ਹੁਣ ਅਜਿਹੀ ਨੀਤੀ ਨੂੰ ਪੰਜਾਬ ਵਿਚ ਨਹੀ ਲਿਆਦਾ ਜਾ ਸਕਦਾ। ਇਸ ਨਾਲ ਦੇ ਅਨਾਜ ਭੰਡਾਰਨ ਨੂੰ ਵੀ ਵੱਡੀ ਢਾਅ ਲੱਗੇਗੀ।
ਇਸ ਲਈ ਇਸ ਲੈਡ ਪੂਲਿੰਗ ਨੀਤੀ ਨੂੰ ਲਾਗੂ ਨਹੀ ਹੋਣ ਦਿਤਾ ਜਾਵੇਗਾ।ਉਹਨਾ ਕਿਹਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਾਰ ਵਾਰ ਕਿਸਾਨ ਆਗੂ ਤੇ ਕਿਸਾਨਾ ਪ੍ਰਤੀ ਤਤਕਾਰਬਾਜੀ ਵਾਲੇ ਬਿਆਨ ਦਿੰਦੇ ਹਨ ਜੋ ਕਿ ਇਸ ਜਿੰਮੇਵਾਰ ਅਹੁਦੇ ਉਪਰ ਉਹਨਾ ਨੂੰ ਕਿਸਾਨਾ ਪ੍ਰਤੀ ਅਜਿਹੀ ਸਬਦਾਵਲੀ ਸੋਭਾ ਨਹੀ ਦਿੰਦੀ। ਜਦਕਿ ਉਹਨਾ ਨੂੰ ਪੰਜਾਬ ਦੇ ਹੋਰ ਗੰਭੀਰ ਮੁੱਦਿਆ ਨੂੰ ਚੁੱਕਣ ਦੀ ਲੋੜ ਹੈ। ਇਸ ਮੌਕੇ ਉਹਨਾ ਦੱਸਿਆ ਕਿ ਪੰਜਾਬ ਅੰਦਰ ਨਕਲੀ ਡੀ.ਏ.ਪੀ.ਖਾਦ ਧੜਾ ਧੜ ਵਿਕ ਰਹੀ ਹੈ ਜਿਸ ਦੀ ਤੁਰੰਤ ਜਾਂਚ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਦੋਸੀਆ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਆਰਥਿਕ ਮੰਦੀ ਵਿੱਚੋ ਦੀ ਲੰਘ ਰਹੇ ਕਿਸਾਨੀ ਕਿੱਤੇ ਨੂੰ ਵੱਡੀ ਪੱਧਰ ਤੇ ਖੋਰਾ ਲੱਗ ਰਿਹਾ ਹੈ । ਉਹਨਾ ਕਿਹਾ ਕਿ ਡੀ.ਏ.ਪੀ.ਖਾਦ ਦੇ ਸਪੈਸ਼ਲ ਰੈਕ ਲਵਾ ਕੇ ਕੋਆਪਰੇਟਿਵ ਸੁਸਾਇਟੀਆ ਰਾਹੀ ਅਸਲ ਖਾਦ ਕਿਸਾਨਾ ਨੂੰ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਗੁਰਨਾਮ ਸਿੰਘ ਠੀਕਰੀਵਾਲ, ਯਾਦਵਿੰਦਰ ਸਿੰਘ ਰਾਜਗੜ੍ਹ, ਜਥੇਦਾਰ ਊਦੈ ਸਿੰਘ ਹਮੀਦੀ, ਰਾਜਿੰਦਰ ਸਿੰਘ ਦਰਾਕਾ,ਸਿੰਕਦਰ ਸਿੰਘ ਸਰਪੰਚ, ਜਸਵੀਰ ਸਿੰਘ ਕਾਲੇਕੇ,ਪਰਮਜੀਤ ਸਿੰਘ ਮਹਿਲ ਕਲਾ, ਬੁੱਗਰ ਸਿੰਘ ਫਰਵਾਹੀ,ਗੁਰਪ੍ਰੀਤ ਸਿੰਘ ਪੱਖੋਕੇ, ਅਮਰਜੀਤ ਸਿੰਘ ਭੋਲਾ ਸਹਿਜੜਾ,ਬਲਜਿੰਦਰ ਸਿੰਘ, ਟੇਕ ਸਿੰਘ ਪੱਤੀ ਸੇਖਵਾ,ਨੱਥਾ ਸਿੰਘ ਸੰਘੇੜਾ,ਸਰਬਜੀਤ ਸਿੰਘ ਸਹੌਰ, ਹਰਭਜਨ ਸਿੰਘ ਸੁਰਜੀਤਪੁਰਾ,ਰਣਜੀਤ ਸਿੰਘ ਕਲਾਲਾ, ਕੁਲਵੰਤ ਸਿੰਘ ਚੂੰਘਾ,ਜਗਸੀਰ ਸਿੰਘ ਧੂਰਕੋਟ, ਸੁੱਖਾ ਕੁਰੜਾ, ਬੇਅੰਤ ਸਿੰਘ ਸੁਖਪੁਰਾ, ਹਰਜਿੰਦਰ ਸਿੰਘ , ਕਲਦੀਪ ਸਿੰਘ ਹਮੀਦੀ, ਗੁਰਮੀਤ ਸਿੰਘ ਮਹਿਲ ਕਲਾ, ਗੁਰਮੀਤ ਸਿੰਘ ਛੀਨੀਵਾਲ ਆਦਿ ਹਾਜ਼ਰ ਸਨ।