ਅਬੋਹਰ 1 ਜੁਲਾਈ (ਗੁਰਪ੍ਰੀਤ ਸੰਧੂ) - ਪੰਜਾਬੀ ਲੋਕ ਗਾਇਕ ਤੇ ਗੀਤਕਾਰ ਤਾਰਾ ਹਿੰਦੋਵਾਲਾ ਤੇ ਅਨੁਵਿੰਦਰ ਬਰਾੜ ਦਾ ਗਾਇਆ ਭਜਨ 'ਜੇ ਬਾਵੇਯਾ ਵੇ' ਨੂੰ ਯੂਟਿਊਬ ਅਤੇ ਸ਼ੋਸ਼ਲ ਮੀਡਿਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ. ਇਸ ਭਜਨ ਵਿਚ ਬਾਬਾ ਖੇਤਰਪਾਲ ਜੀ ਦੀ ਬਹੁਤ ਸੋਹਣੀ ਮਹਿਮਾ ਕੀਤੀ ਗਈ ਹੈ, ਜਿਸਨੂੰ ਤਾਰਾ ਹਿੰਦੋਵਾਲਾ ਜੀ ਨੇ ਲਿਖਿਆ ਹੈ. ਇਸ ਦਾ ਸੰਗੀਤ ਸੁਨੀਲ ਜਾੰਗਿੜ ਜੀ ਵਲੋਂ ਕੀਤਾ ਗਿਆ ਹੈ. ਇਸ ਭਜਨ ਦੀ ਵੀਡੀਓ ਦਾ ਕੰਮ ਅਸ਼ੋਕ ਤੇਹਰਪੁਰੀਆ ਅਤੇ ਐਡੀਟਿੰਗ ਦਾ ਕੰਮ ਜੇ.ਕੇ. ਵਰਮਾ ਨੇ ਬਹੁਤ ਖੂਬਸੂਰਤੀ ਨਾਲ ਕੀਤਾ ਹੈ. ਇਸ ਭਜਨ ਦਾ ਨਿਰਦੇਸ਼ਕ ਅਤੇ ਨਿਰਮਾਤਾ ਤਾਰਾ ਹਿੰਦੋਵਾਲਾ ਨੇ ਖੁਦ ਕੀਤਾ ਹੈ. ਇਸ ਭਜਨ ਨੂੰ ਟੱਚ ਰਿਕਾਰਡਸ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ. ਟੱਚ ਰਿਕਾਰਡਸ ਚੈਨਲ ਤੇ ਚੱਲ ਰਹੇ ਭਜਨ ਅਤੇ ਗੀਤਾਂ ਜਿਵੇਂ - ਵਟਸਅਪ ਤੇ ਬਲੋਕ, ਓਫ ਬੀਟ, ਮਾਈ ਥਰਿੱਡ, ਜੰਡਾ ਦੀਆ ਰਾਜਿਆਂ, ਬਾਬੇ ਦੀ ਗਲੀ ਅਤੇ ਹੋਰ ਬਹੁਤ ਸਾਰੇ ਭਜਨ ਅਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਤਾਰਾ ਹਿੰਦੋਵਾਲਾ ਨੇ ਆਪਣੀ ਟੀਮ ਨੂੰ ਵਧਾਈ ਦਿੱਤੀ ਅਤੇ ਵਿਸ਼ੇਸ ਤੌਰ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲਦ ਹੀ ਉਹ ਨਵੇਂ ਟਰੈਕ ਪੇਸ਼ ਕਰਨਗੇ ਉਮੀਦ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਗੀਤਾਂ ਅਤੇ ਭਜਨਾ ਨੂੰ ਆਵੇ ਹੀ ਪਿਆਰ ਦਿੰਦੇ ਰਹੋਗੇ.