ਬਰਨਾਲਾ, 14 ਜਨਵਰੀ (ਧਰਮਪਾਲ ਸਿੰਘ): ਕਲਰਕ ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਮਾਘੀ ਮਹੀਨੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਕਚਹਿਰੀਆਂ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਪਾਠ ਕਰਵਾਉਣ ਉਪਰੰਤ ਭੋਗ ਪਾਏ ਗਏ ਅਤੇ ਜਸਕੀਰਤ ਸਿੰਘ ਦੇ ਕੀਰਤਨੀ ਜਥੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਰਸ ਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਅਡੀਸ਼ਨਲ ਸੈਸ਼ਨ ਜੱਜ ਸ੍ਰੀ ਰਕੇਸ਼ ਕੁਮਾਰ ਗੁਪਤਾ, ਐਡੀਸ਼ਨਲ ਸੈਸ਼ਨ ਜੱਜ ਸ੍ਰੀ ਬਿਕਰਮਜੀਤ ਸਿੰਘ, ਚੀਫ਼ ਜੁਡੀਸੀਅਲ ਮਜ਼ਿਸਟਰੇਟ ਫਸਟ ਕਲਾਸ ਸੋਨਾਲੀ ਸਿੰਘ, ਅਡੀਸੀਨਲ ਚੀਫ ਜੁਡੀਸ਼ੀਅਲ ਮਜਿਸਟਰੇਟ ਸ੍ਰੀ ਮਨੀਸ਼ ਗਰਗ, ਜੁਡੀਸ਼ੀਅਲ ਮਜਿਸਟਰੇਟ ਫਾਸਟ ਕਲਾਸ ਸ੍ਰੀ ਅਨੁਪਮ ਗੁਪਤਾ, ਜੁਡੀਸੀਅਲ ਮਜ਼ਿਸਟਰੇਟ ਫ਼ਸਟ ਕਲਾਸ ਅਭਿਸ਼ੇਕ ਪਾਠਕ, ਜੁਡੀਸ਼ੀਅਲ ਮਜਿਸਟਰੇਟ ਫਾਸਟ ਕਲਾਸ ਮਿਸ. ਗੀਤਾਂਸ਼ੂ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਗਈ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤਲਵਿੰਦਰ ਸਿੰਘ ਮਸੌਣ, ਸੈਕਟਰੀ ਕਰਨਵੀਰ ਸਿੰਘ ਮਾਨ, ਖਜ਼ਾਨਚੀ ਹਰਦੇਸ਼ ਰਹਿਲ, ਬਲਵੰਤ ਸਿੰਘ ਮਾਨ, ਧਰਮਿੰਦਰ ਸਿੰਘ ਧਾਲੀਵਾਲ, ਰਘਵਿੰਦਰ ਸਿੰਘ ਸਿੱਧੂ, ਧਰਮਪਾਲ ਸਿੰਘ, ਪਰਮਿੰਦਰ ਸਿੰਘ ਗਿੱਲ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਢੀਡਸਾ, ਸਾਬਕਾ ਸੈਕਟਰੀ ਹਰਿੰਦਰਪਾਲ ਸਿੰਘ ਰਾਣੂੰ, ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਭਦੌੜ ਦੇ ਇੰਚਾਰਜ ਸਤਿਨਾਮ ਸਿੰਘ ਰਾਹੀ, ਕੁਲਵਿਜੈ ਸਿੰਘ ਤਪਾ, ਸਰਬਜੀਤ ਸਿੰਘ ਨੰਗਲ, ਕੁਲਵੰਤ ਰਾਏ ਗੋਇਲ, ਸ੍ਰੀ ਚੰਦਰ ਬਾਂਸਲ, ਸੁਖਵਿੰਦਰ ਸਿੰਘ ਭੁੱਲਰ, ਅਮਰਇੰਦਰ ਸਿੰਘ ਚੋਪੜਾ, ਜਗਸੀਰ ਸਿੰਘ ਧਾਲੀਵਾਲ, ਦੀਪਕ ਰਾਏ ਜਿੰਦਲ, ਇਕਬਾਲ ਸਿੰਘ ਗਿੱਲ, ਮਨਦੀਪ ਸਿੰਘ ਸਹਿਜੜਾ, ਅਕਾਸਦੀਪ ਸਿੰਘ, ਗੁਰਪ੍ਰੀਤ ਸਿੰਘ ਕਾਲੀਆ, ਅਮਨਦੀਪ ਸਿੰਘ ਬਾਹੀਆ, ਜਸਵੀਰ ਸਿੰਘ ਮਾਨ, ਗੁਰਦਰਸਨ ਸਿੰਘ, ਯੁਗੇਸ ਕੁਮਾਰ, ਰਜਿੰਦਰ ਸਿੰਘ ਲਾਡੀ, ਸਿਮਰਨਜੀਤ ਕੌਰ ਪੁਰਬਾ, ਅਮਨਦੀਪ ਕੌਰ ਖੰਗੂੜਾ, ਸਰਬਜੀਤ ਕੌਰ (ਸਾਰੇ ਵਕੀਲਾਂ ) ਤੋਂ ਇਲਾਵਾ ਸਮੂਹ ਕਲਰਕ ਬਾਰ ਐਸੋਈਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
ਕਲਰਕ ਬਾਰ ਐਸੋਸੀਏਸ਼ਨ ਨੇ ਮਾਘੀ ਮਹੀਨੇ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ
January 14, 2026
0

