ਭਗਵਾਨ ਸ਼੍ਰੀ ਕ੍ਰਿਸ਼ਨ ਦੇ ਚਰਨ ਛੋਹ ਪ੍ਰਾਪਤ ਮਿੱਟੀ ਨੂੰ ਮੱਥੇ ਨਾਲ ਲਾਉਣ ਵਾਲੇ ਲੋਕ ਵੱਡਭਾਗੀ
ਉਹ ਲੋਕ ਬਹੁਤ ਕਿਸਮਤ ਅਤੇ ਵਡਭਾਗੇ ਹਨ ਜਿੰਨਾ ਦਾ ਨਾਤਾ ਕਿਸੇ ਰੂਪ ਵਿੱਚ ਵੀ ਵਰਿੰਦਾਵਨ ਨਾਲ ਜੁੱੜਿਆ ਹੋਇਆ ਉਹ ਪਲ ਮੇਰੇ ਲਈ ਅਤਿ ਭਾਵੁਕ ਸਨ ਜਦੋਂ ਪਿੱਛਲੇ ਸਮੇ ਜਦੋਂ ਮੈਨੂੰ ਵਰਿੰਦਾਵਨ ਅਤੇ ਮਥਰਾ ਦੇ ਇਤਹਾਸਕ ਅਤੇ ਧਾਰਮਿਕ ਸਥਾਨ ਦੇਖਣ ਦਾ ਮੋਕਾ ਮਿਿਲਆ ਤਾਂ ਬਾਕੇਂ ਬਿਹਾਰੀ ਮੰਦਿਰ ਵਿੱਚ ਕੰਮ ਕਰਨ ਵਾਲਾ ਇੱਕ ਸਫਾਈ ਸੇਵਕ ਕਹਿਣ ਲੱਗਾ ਕਿ ਮੈ ਆਪਨੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਕਿ ਮੈਂਥੋਂ ਬਾਕੇ ਬਿਹਾਰੀ ਜੀ ਆਪਣੇ ਭਵਨ ਦੀ ਸੇਵਾ ਲੇ ਰਹੇ ਹਨ।ਇਸ ਵਿੱਚ ਕੋਈ ਸ਼ੱਕ ਨਹੀ ਤੁਸੀ ਵਰਿੰਦਾਵਨ ਦੇ ਦੁਕਾਨਦਾਰ ਜਾਂ ਕੋਈ ਹੋਰ ਕੰਮ ਕਰਨ ਵਾਲਾ ਹਰ ਇੰਨਸਾਨ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਇਸ ਲਈ ਮੈ ਵੀ ਉਹਨਾਂ ਭਗਤਾਂ ਵਿੱਚੋਂ ਇੱਕ ਹਾਂ ਇਸ ਲਈ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨਾਂ ਵਿੱਚ ਮੈਂ ਉਹਨਾਂ ਸਥਾਨਾਂ ਬਾਰੇ ਯਾਦ ਕਰਦਾ ਹੋਇਆ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਬਾਂਕੇ ਬਿਹਾਰੀ ਜੀ ਮੰਦਿਰ ਦੀ ਵਿਸ਼ੇਸ ਪੂਜਾ
ਬੇਸ਼ਕ ਬਾਕੇਂ ਬਿਹਾਰੀ ਮੰਦਿਰ ਦੇ ਖੁੱਲਣ ਦਾ ਸਮਾਂ ਸਵੇਰੇ 9 ਵਜੇ ਦਾ ਪਰ ਵਿਸ਼ੇਸ ਪੂਜਾ ਕਰਵਾਉਣ ਹਿੱਤ ਪੂਜਾ ਸਵੇਰੇ 4 ਵਜੇ ਸ਼ੁਰੂ ਹੋ ਜਾਦੀਆਂ।ਦਹਲੀਜ ਜਾਂ ਡਿਊੜੀ ਪੂਜਾ ਕਿਹਾ ਜਾਦਾਂ।ਪੂਜਾ ਕਰਨ ਦਾ ਅਧਿਕਾਰ ਜਾਂ ਡਿਊਟੀ ਕੇਵਲ ਗੋਸਵਾਮੀ ਪੰੀਡਤ ਨੂੰ ਹੀ ਮਿਲਦੀ ਹੈ।ਮੰੀਦਰ ਦਾ ਸਾਰਾ ਰੱਖ ਰਖਾਵ ਵੀ ਗੋਸਵਾਮੀ ਪੰਡਿਤ ਵੱਲੋਂ ਹੀ ਕੀਤਾ ਜਾਦਾਂ।ਵਰਿੰਦਾਵਨ ਵਿੱਚ ਭਗਵਾਨ ਦਾ ਇਹ ਮੁੱਖ ਮੰਦਿਰ ਹੈ।ਇਸ ਮੰਦਿਰ ਵਿੱਚ ਸਾਲ ਦੇ ਸਾਰੇ ਮਹੀਨੇ ਬਹੁਤ ਭੀੜ ਰਹਿੰਦੀ ਹੈ।
ਗੌਕਲ-ਧਾਮ ਭਗਵਾਨ ਕ੍ਰਿਸ਼ਨ ਦਾ ਬਚਪਨ)
ਨਂਦ ਗਾਂਵ ਜਿਥੇ ਭਗਵਾਨ ਨੇ ਆਪਣੇ ਬਚਪਨ ਦੇ 4 ਸਾਲ ਤੋਂ ਬਾਅਦ ਸਮਾਂ ਬਿਤਾਇਆ ਗੋਕਲ ਧਾਮ ਜਿਥੇ ਵਾਸੁਦੇਵ ਪਹਿਲੀ ਵਾਰ ਭਗਵਾਨ ਕ੍ਰਿਸ਼ਨ ਨੂੰ ਕੰਸ ਦੀ ਜੇਲ ਵਿੱਚੋਂ ਗੋਕਲ ਧਾਮ ਛੱਡ ਕੇ ਗਏ।ਗੋਕਲ-ਧਾਮ ਵਿਰੰਦਾਵਨ ਤੋਂ ਕਰੀਬ 22 ਕਿਲੋਮੀਟਰ ਦੀ ਦੂਰੀ ਤੇ ਹੈ।ਇਸ ਸਥਾਨ ਤੇ ਭਗਵਾਨ ਕ੍ਰਿਸ਼ਨ ਨੇ ਆਪਣੇ ਬਚਪਨ ਦੇ ਸਾਢੇ ਤਿੰਨ ਸਾਲ ਇਥੇ ਬਿਤਾਏ।ਮੁੱਢਲਾ ਬਚਪਨ ਦਾ ਸਮਾਂ ਗੋਕਲ ਵਿੱਚ ਬੀਤਿਆ ਪਰ ਇਥੇ ਕ੍ਰਿਸ਼ਨ ਜੀ ਤੇ ਵਾਰ ਵਾਰ ਹਮਲੇ ਹੋ ਰਹੇ ਸਨ ਜਿਸ ਕਾਰਣ ਕ੍ਰਿਸ਼ਨ ਜੀ ਨੂੰ ਨਂਦ ਗਾਉ ਦੀਆਂ ਪਹਾੜੀਆਂ ਵਿੱਚ ਭੇਜਿਆ ਗਿਆ।ਗੋਕਲ ਪਿੰਡ ਦੀਆਂ ਗਲੀਆਂ ਅੱਜ ਵੀ ਉਸੇ ਤਰਾਂ ਹਨ।
ਲਾਡੋ (ਪਿਆਰੀ) ਰਾਣੀ ਜੀ ਮਹਾਰਾਜ
ਰਾਧਾ ਮਾਤਾ ਦੇ ਇਸ ਮੰਦਿਰ ਵਿੱਚ ਜਾਣ ਲਈ ਤਹਾਨੂੰ 220 ਪੋੜੀਆਂ ਚੜ ਕੇ ਜਾਣਾ ਪੇਂਦਾਂਾਂ ਇਹ ਮੰਦਿਰ ਬਰਸਾਨਾ ਪਿੰਡ ਵਿੱਚ ਬਣਿਆ ਜੋ ਰਾਧਾ ਦਾ ਆਪਣਾ ਪਿੰਡ ਹੈ।ਹੁਣ ਇਥੇ ਉਪਰ ਜਾਣ ਹਿੱਤ ਟਰਾਲੀ ਚਲਦੀ ਪਰ ਲੋਕ ਤੁਰ ਕੇ ਜਾਣ ਨੂੰ ਹੀ ਪਹਿਲ ਦਿੰਦੇ।ਟਰਾਲੀ ਚਲ ਪਈ ਹੈ ਜੋ ਮੰਦਰ ਵਿੱਚ ਸਿੱਧਾ ਪਹੁੰਚਾ ਦਿੰਦੀ ਹੈ ਇੱਕ ਵਿਅਕਤੀ ਤੋਂ 200 ਰੁਪਏ ਲੈਂਦੇ ਹਨ।ਤੁਸੀ 220 ਪੋੜੀਆਂ ਚੜ ਕੇ ਵੀ ਜਾ ਸਕਦੇ ਹੋ।ਪੋੜੀਆਂ ਵੀ ਅੋਖਾ ਨਹੀ ਪਰ ਫੇਰ ਵੀ ਬਜੁਰਗਾਂ ਲਈ ਇਹ ਸਰਕਾਰ ਅਤੇ ਮੰਦਿਰ ਦੀ ਪ੍ਰਬੰਧਕੀ ਵੱਲੋ ਵਧੀਆਂ ਸਹੂਲਤ ਹੈ।
ਟਟਿਆ ਅਸਥਾਨ ਇਸ ਸਥਾਨ ਦਾ ਵੀ ਅਜੀਬ ਅਤੇ ਨਿਵੇਕਲਾ ਇਤਹਾਸ ਹੈ।ਨਿੱਧੀ ਵਨ ਦੇ ਨਜਦੀਕ ਇਹ ਸਥਾਨ ਤੇ ਸਾਧੂ ਸੰਤ ਮੈਡੀਟੇਸ਼ਨ ਕਰਦੇ ਹਨ।ਇਸ ਸਥਾਨ ਤੇ ਅਜੇ ਵੀ ਪੁਰਾਤਨ ਸਭਿਆਚਾਰ ਅੁਨਸਾਰ ਲੋਕ ਰਹਿ ਰਹੇ ਹਨ।ਸ਼ਾਮ ਨੂੰ ਹੋਈ ਆਰਤੀ ਸਮੇ ਇਸ ਸਥਾਨ ਤੇ ਕੋਈ ਵੀ ਤਕਨੋਲਜੀ ਦੀ ਚੀਜ ਨਹੀ ਜਾ ਸਕਦੀ।ਮੋਬਾਈਲ ਵੀ ਬੰਦ ਕਰਕੇ ਬੈਗ ਵਿੱਚ ਪਾ ਸਕਦੇ ਹੋ।
ਰਾਧਾ ਵੱਲਭ ਮੰਦਿਰ ਇਹ ਮੰਦਿਰ ਬਾਕੇਂ ਬਿਹਾਰੀ ਮੰਦਰ ਦੇ ਨਜਦੀਕ ਹੈ।ਰਾਧਾ ਵੱਲਭ ਮੰਦਰ ਵਿੱਚ ਸਥਿਤ ਮੂਰਤੀ ਆਤਮਾ ਦੇਵ ਨੂੰ ਭਗਵਾਨ ਸਿੜ ਵੱਲੋਂ ਉਸ ਦੀ ਭਗਤੀ ਤੋਂ ਖੁਸ ਹੋਕੇ ਦਿੱਤੀ ਗਈ ਕਿਹਾ ਜਾਦਾਂ ਕਿ ਇਸ ਮੂਰਤੀ ਦੇ ਦਰਸ਼ਨ ਕੇਵਲ ਇਸ ਵਿੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਹੁੰਦੇ ਹਨ।ਕਿਹਾ ਜਾਦਾਂ ਕਿ ਸਬ ਤੋਂ ਪਹਿਲਾਂ ਰਾਜਾ ਮਾਨ ਸਿੰਘ ਨੇ ਇਸ ੰਦਿਰ ਦੀ ਉਸਾਰੀ ਲਾਲ ਰੇਤ ਨਾਲ ਕਰਨੀ ਸ਼ੁਰੂ ਕੀਤੀ ਪਰ ਇਸ ਸਬੰਧੀ ਲੋਕਾਂਵਿੱਚ ਇਹ ਚਰਚਾ ਹੋਣ ਕਾਰਨ ਕਿ ਜੋ ਵੀ ਇਸ ਮੰੀਦਰ ਦੀ ਉਸਾਰੀ ਕਰਦਾ ਹੈ ਉਸ ਦੀ ਇੱਕ ਸਾਲ ਦੇ ਅੰਦਰ ਅੰਦਰ ਮੋਤ ਹੋ ਜਾਦੀ ਹੈ ਜਿਸ ਕਾਰਣ ਮਾਨ ਸਿੰਘ ਇਸ ਦੀ ਉਸਾਰੀ ਕਰਨੀ ਬੰਦ ਕਰ ਦਿੱਤੀ।ਉਸ ਤੋਂ ਬਾਅਦ ਸੁੰਦਰ ਦਾਸ ਭਟਨਾਗਰ ਨੇ ਇਸ ਦੀ ਉਸਾਰੀ ਕਰਵਾਉਣੀ ਸੁਰੂ ਕੀਤੀ।ਉਸ ਨੇ ਲਾਲ ਰੇਤ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਲੇਕੇ ਇਸ ਨੂੰ ਲਾਲ ਰੇਤ ਨਾਲ ਆਪਣੇ ਨਿੱਜੀ ਖਜਾਨੇ ਵਿੱਚੋਂ ਅਬਦੁਲ ਰਹੀਮ ਅਤੇ ਅਕਬਰ ਦੀ ਮਦਦ ਨਾਲ ਨੇਪਰੇ ਚਾੜੀ।
ਭੂਤੇਸ਼ਵਰ ਮਹਾਂਦੇਵ ਮੰਦਿਰ ਮਥਰਾ
ਭੂਤੇਸ਼ਵਰ ਮਹਾਂਦੇਵ ਮੰਦਿਰ ਮਥਰਾ ਦੇ ਗਰਵਕੇਂਦਰ ਵਿੱਚ ਇੱਕ ਸਤਿਕਾਰਯੋਗ ਹਿੰਦੂ ਮੰਦਿਰ ਹੈ ਜੋ ਭਗਵਾਨ ਸ਼ਿਵ ਜਿਸ ਨੂੰ ਭੂਤੇਸ਼ਵਰ ਮਹਾਂਦੇਵ ਵੀ ਕਿਹਾ ਜਾਦਾਂ ਨੂੰ ਸਮਰਪਿਤ ਹੈ।ਇਹ ਇੱਕ ਸ਼ਕਤੀਪੀਠ ਵੀ ਹੈ ਜਿਥੇ ਮਾਤਾ ਸਤੀ ਦਾ ਅੰਗੂਠਾ ਉਨਾਂ ਦੇ ਸਰੀਰ ਦੇ ਨਸ਼ਟ ਹੋਣ ਤੋਂ ਬਾਅਦ ਡਿੱਗ ਪਿਆ ਸੀ।ਇਸ ਮੰੀਦਰ ਨੂੰ ਸ਼ੁੱਭ ਅਤੇ ਵਿਲਖਣ ਮੰਨਿਆ ਜਾਦਾਂ ਹੈ।ਭਗਵਾਨ ਕ੍ਰਿਸ਼ਨ ਅਤੇ ਰਾਧਾ ਤੋਂ ਬਿੰਨਾਂ ਮਥਰਾ ਅਤੇ ਵਿਰੰਦਾਵਨ ਵਿੱਚ ਬਹੁਤ ਘੱਟ ਮੰਦਿਰ ਹਨ।ਭੁਤੇਸ਼ਵਰ ਮਹਾਂਦੇਵ ਮੰਦਿਰ ਵਿੱਚ ਰਾਜਾ ਕੰਸ ਦੁਆਰਾਂ ਪੂਜਾ ਕੀਤੀ ਜਾਂਦੀ ਦੇਵੀ ਪਤਾਲ ਦੇਵੀ ਦੀ ਗੁਫਾ ਹੈ।ਇਸ ਸਥਾਨ ਦੇ ਹਰ ਸਾਵਣ ਮਹੀਨੇ ਅਤੇ ਸੋਮਵਾਰ ਂਨੂੰ ਸ਼ਰਧਾਲੂਆਂ ਦੀ ਭੀੜ ਹੁੰਦੀ ਹੈ।
ਕੰਸ ਕਿਲਾ-ਮਥਰਾ
ਮਥਰਾ ਦਾ ਪੁਰਾਣਾ ਕਿਲਾ ਜੋ ਯੁਮਨਾ ਨਦੀ ਦੇ ਕੰਢੇ ਤੇ ਸਥਿਤ ਹੈ ਕ੍ਰਿਸ਼ਨ ਗੰਗਾ ਘਾਟ ਅਤੇ ਗਊ ਘਾਟ ਦੇ ਨੇੜੇ ਸਥਿੱਤ ਹੈ ਇਹ ਕਿਲਾ ਇੱਕ ਪ੍ਰਸਿੱਧ ਸੈਲਾਨੀ ਸਥਾਨ ਹੈ ਅਤੇ ਇਸ ਨੂੰ ਹਿੰਦੂ-ਮੁਸਲਿਮ ਆਰਕੀਟੈਕਚਰ ਦੇ ਮਿਸ਼ਰਣ ਵੱਜੋਂ ਬਣਾਇਆ ਗਿਆ ਹੈ।ਸਰਕਾਰ ਦੀ ਲਾਪਰਵਾਹੀ ਕਾਰਣ ਹੁਣ ਇਹ ਇੱਕ ਖੰਡਰ ਬਣ ਗਿਆ ਹੈ ਪਰ ਅਜੇ ਵੀ ਸੈਲਾਨੀ ਵੱਡੀ ਗਿਣਤੀ ਵਿੱਚ ਲੋਕ ਆਉਦੇ ਹਨ।
ਜਿਸ ਨੂੰ ਮਥਰਾ ਦਾ ਪੁਰਾਣਾ ਅਤੇ ਕੰਸ ਕਿਲੇ ਦੇ ਨਾਮ ਤੇ ਜਾਣਿਆ ਜਾਦਾਂ ਜਿਸ ਵਿੱਚ ਭਗਵਾਨ ਕ੍ਰਿਸ਼ਨ ਦੇ ਮਾਮਾ ਕੰਸ ਨੂੰ ਸਮਰਪਿਤ ਹੈ।ਇਹ ਕਿਲਾ ਮਹਾਂਭਾਰਤ ਦੇ ਸਮੇਂ ਦਾ ਹੈ ਇਸ ਦੀਆਂ ਮਜਬੂਤ ਕਿਲੇਦਾਰ ਕੰਧਾਂ ਹਨ।16ਵੀਂ ਸਦੀ ਵਿੱਚ ਰਾਜਾ ਮਾਨ ਸਿੰਘ ਦੁਆਰਾ ਇਸ ਕਿਲੇ ਦਾ ਨਵੀਨੀਕਰਣ ਕੀਤਾ ਗਿਆ।ਬਾਅਦਵਿੱਚ ਜੈਪੁਰ ਦੇ ਰਾਜਾ ਸਵਾਈ ਜੈ ਸਿੰਘ ਨੇ ਇੱਕ ਪ੍ਰੇਖਣਸ਼ਾਲਾ ਬਣਾਉਣ ਦਾ ਆਦੇਸ਼ ਦਿੱਤਾ ਸੀ।ਪਰ ਇਸ ਵਿੱਚ ਕਿਸੇ ਕਿਸਮ ਦੀ ਪ੍ਰੇਖਣਸ਼ਾਲਾ ਦਾ ਕੋਈ ਸਬੂਤ ਦਾ ਨਿਸ਼ਾਨ ਨਹੀ।ਕਿੱਲੇ ਦਾ ਮੁੱਖ ਆਕਰਸ਼ਣ ਜੋ ਕਿ ਹਿੰਦੂ ਅਤੇ ਇਸਲਾਮੀਸ਼ੈਲੀਆਂ ਦਾ ਸਿਮਰਣ ਹੈ।ਦਰਸ਼ਕ ਹਾਲ ਨੂੰ ਵੱਖ ਵੱਖ ਤਿੰਨ ਗਲਿਆਰਿਆਂ ਵਿੱਚ ਵੰਡਿਆ ਗਿਆ ਹੈ।
ਗੁਰੂਦੁਆਰਾ ਸ਼੍ਰੀ ਗੁਰੁ ਨਾਨਕ ਸਾਹਿਬ ਗੁਰੁ ਕੀ ਬਗੀਚੀ
ਗੁਰੁ ਨਾਨਕ ਦੇਵ ਜੀ ਵੱਲੋਂ ਕੀਤੀਆਂ ਚਾਰ ਉਦੀਸੀਆਂ ਵਿੱਚੋ ਪਹਿਲੀ ਉਦਾਸੀ ਸਮੇਂ ਗੁਰੁ ਨਾਨਕ ਦੇਵ ਜੀ ਮਥਰਾ ਅਤੇ ਵਿਰੰਦਾਵਨ ਕਰੀਬ ਤਿੰਨ ਮਹੀਨੇ ਤੱਕ ਰਹੇ।ਜਦੋਂ ਗੁਰੁ ਨਾਨਕ ਦੇਵ ਜੀ ਮਥਰਾ ਗਏ ਤਾਂ ਸਾਵਣ ਮਹੀਨੇ ਦੇ ਸਮੇਂ ਯਮੁਨਾ ਦੇ ਪਾਣੀ ਵਿੱਚ ਗਾਰ ਹੁੰਦੀ ਹੈ ਜਿਸ ਕਾਰਣ ਉਹ ਪੀਣਯੋਗ ਨਹੀ ਰਹਿੰਦਾਂ।ਉਥੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਇਹ ਸਥਾਨ ਰਹਿਣ ਯੌਗ ਨਹੀ ਹੈ ਅਤੇ ਇਲਾਕੇ ਦੇ ਖੂਹ ਦਾ ਪਾਣੀ ਵੀ ਖਾਰਾ ਹੈ।ਹਾਲਾਂਕਿ ਜਦੋਂ ਗੁਰੁ ਜੀ ਨੇ ਮਰਦਾਨੇ ਨੂੰ ਖੂਹ ਤੋਂ ਪਾਣੀ ਲਿਆਉਣ ਨੂੰ ਕਿਹਾ ਤਾਂ ਉਹ ਮਿੱਠਾ ਸੀ ਜਿਸ ਂਨੂੰ ਦੇਖ ਕੇ ਲੋਕ ਵੀ ਹੈਰਾਨ ਹੋ ਗਏ।ਗੁਰੁ ਨਾਨਕ ਦੇਵ ਜੀ ਨੇ ਉਥੇ ਇੱਕ ਪਿਆਉ (ਪੀਣ ਵਾਲੇ ਪਾਣੀ ਦਾ ਸਥਾਨ) ਸਥਾਪਿਤ ਕੀਤਾ ਅਤੇ ਖੁਦ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਨੂੰ ਜਲ ਛਕਾਉਦੇਂ।ਇਸ ਸਥਾਨ ਤੇ ਇੱਕ ਭਗਤ ਜੋੜਾ ਮੋਹਨ ਅਤੇ ਬੀਬੀ ਸੀਤਾ ਦੇਵੀ ਨੇ ਗੁਰੁ ਜੀ ਦੀ ਤਿੰਨ ਮਹੀਨੇ ਸੇਵਾ ਕੀਤੀ ਉਹਨਾਂ ਦੇ ਬਹੁਤ ਸਮੇਂ ਤੋਂ ਅੋਲਾਦ ਨਹੀ ਹੋ ਰਹੀ ਸੀ।ਗੁਰੂ ਨਾਨਕ ਦੇਵ ਜੀ ਨੇ ਉਸ ਜੋੜੇ ਨੂੰ ਅੋਲਾਦ ਦਾ ਅਸ਼ੀਰਵਾਦ ਦਿੱਤਾ ਜਿਸ ਨਾਲ ਉਨਾਂ ਦੇ ਘਰ ਅੋਲਾਦ ਹੋਈ ਅੱਜ ਵੀ ਲੋਕ ਅੋਲਾਦ ਲਈ ਇਥੇ ਅਰਦਾਸ ਕਰਵਾਉਦੇਂ ਹਨ।
ਗੁਰੂਦੁਆਰਾ ਸ਼੍ਰੀ ਗੁਰੁ ਤੇਗ ਬਹਾਦਰ ਸਾਹਿਬ ਮਥਰਾ
ਮਥਰਾ ਨੂੰ ਜਿਥੇ ਗੁਰੁ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਉਥੇ ਸਿੱਖਾ ਦੇ ਨੋਵੇਂ ਗੁਰੁ ਗੁਰੁ ਤੇਗ ਬਹਾਦਰ ਜੀ ਜਿੰਨਾਂ ਨੇ ਧਰਮ ਦੀ ਰਾਖੀ ਲਈ ਦਿੱਲੀ ਦੇ ਚਾਦਨੀ ਚੋਨਕ ਵਿੱਚ ਆਪਣੀ ਸ਼ਹੀਦੀ ਦਿੱਤੀ।ਇਹ ਗੁਰੂਘਰ ਸਥਾਨਕ ਡਾਕਘਰ ਦੇ ਸਾਹਮਣੇ ਗੁਰੁ ਤੇਗ ਬਹਾਦਰ ਮਾਰਗ ਤੇ ਸਥਿਤ ਹੈ।ਗੁਰੂ ਤੇਗ ਬਹਾਦਰ ਇਥੇ ਤਿੰਨ ਦਿਨ ਠਹਿਰੇ ਸਨ।ਗੁਰੁ ਜੀ ਦੀ ਫੇਰੀ ਦੀ ਯਾਦਗਾਰ ਵੱਜੋਂ ਇੱਥੇ ਇੱਕ ਸਾਦੀ ਝੋਪੜੀ ਵਿੱਚ ਛੋਟਾ ਜਿਹਾ ਪਲੇਟਫਾਰਮ ਮਾਜੋਦ ਸੀ।ਇਸ ਦੀ ਦੇਖਭਾਲ ਉਦਾਸੀਆਂ ਦੁਆਰਾਂ ਉਨੀਵੀ ਸਦੀ ਦੇ ਦਾਹਕੇ ਦੇ ਸ਼ੁਰੂ ਤੱਕ ਕੀਤੀ ਜਾਦੀ ਸੀ।ਇਸ ਗੁਰੂਘਰ ਲਈ ਮਥੁਰਾ ਦੇ ਗੈਰੀਸਨ ਦੀਆਂ ਸਿੱਖ ਫੋਜਾਂ ਨੇ ਖੁੱਲ ਕੇ ਯੋਗਦਾਨ ਪਾਇਆ।ਹੋਲੀ ਹੋਲੀ ਆਸਪਾਸ ਦੀਆਂ ਹੋਰ ਇਮਾਰਤਾਂ ਨੂੰ ਨਾਲਲੇਕੇ ਅੱਜ ਇਹ ੋਿੲੱਕ ਸ਼ਾਨਦਾਰ ਬਿਲੰਡਗ ਹੈ।ਗੁਰੁ ਤੇਗ ਬਹਾਦਰ ਆਦਰਸ਼ ਸਕੂਲ ਵੀ ਬਣਿਆ ਹੋਇਆ ਜਿਸ ਵਿੱਚ ਨਰਸਰੀ ਤੋਂ ਅੱਠਵੀ ਕਲਾਸ ਤੱਕ ਦੀ ਪੜਾਈ ਕਰਵਾਈ ਜਾਦੀ ਹੈ।
ਗੁਰੂਦੁਆਰਾ ਗੁਰੂ ਨਾਨਕਟਿੱਲਾ ਸਾਹਿਬ
ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਦੋਰਾਨ ਮਥਰਾਂ ਤੋਂ ਪਹਿਲਾਂ ਬਾਹਰ ਬਾਹਰ ਇੱਕ ਉੱਚੇ ਟਿੱਲੇ ਤੇ ਆਕੇ ਅਰਾਮ ਕੀਤਾ।ਇਸ ਟਿੱਬੇ ਦੇ ਆਸਪਾਸ ਕੋਈ ਹੋਰ ਪਹਾੜ ਜਾਂ ਟਿੱਲਾ ਨਹੀ ਸੀ।ਜਿਸ ਕਾਰਣ ਮਰਦਾਨਾ ਅਤੇ ਬਾਲਾ ਨੂੰ ਇਸ ਅਜੀਬ ਗੱਲ ਲੱਗੀ ਉਨਾਂ ਗੁਰੁ ਨਾਨਕ ਦੇਵ ਜੀ ਤੋਂ ਪੁੱਛਿਆ।ਗੁਰੁ ਜੀ ਨੇ ਦੱਸਿਆ ਕਿ ਇਸ ਪਹਾੜੀ ਦਾ ਇਤਹਾਸ ਤ੍ਰੇਤਾ ਯੁੱਗ ਨਾਲ ਹੈ ਜਦੋ ਸ਼੍ਰੀ ਰਾਮ ਨੂੰ ਲੰਕਾਂ ਪਹੁੰਚਣ ਲਈ ਸਮੁੰਦਰ ਤੇ ਇੱਕ ਪੁੱਲ ਬਣਾ ਰਹੇ ਸਨ।ਭਾਈ ਮਰਦਾਨਾ ਨੇ ਉਤਸਕਤਾ ਪੈਦਾ ਕੀਤੀ ਉਨਾਂ ਇਸ ਬਾਰੇ ਵਿਸਥਾਰ ਨਾਲ ਦੱਸਣ ਲਈ ਬੇਨਤੀ ਕੀਤੀ।ਗੁਰੁ ਜੀ ਨੇ ਦੱਸਿਆ ਕਿ ਜਦੋਂ ਪੁੱਲ ਦਾ ਨਿਰਮਾਣ ਹੋ ਗਿਆ ਸੀ ਤਾਂ ਸ਼੍ਰੀ ਰਾਮ ਨੇ ਵਾਨਰ ਸੈਨਾ ਨੂੰ ਹੋਰ ਚਟਾਣ ਨਾ ਲਿਆਉਣ ਲਈ ਕਿਹਾ ਤਾਂ ਵਾਨਰ ਸੈਨਾਂ ਨੇ ਉਹ ਪੱਥਰ ਸੁੱਟ ਦਿੱਤੇ ਜੋ ਉਹ ਲਿਜਜਾ ਰਹੇ ਸਨ।ਉਸ ਸਮੇਂ ਹੰਨੂਮਾਨ ਜੀ ਪਹਾੜੀ ਨੂੰ ਲੇਕੇ ਇਸ ਸਥਾਨ ਤੇ ਸਨ।ਸ਼੍ਰੀ ਰਾਮ ਦਾ ਹੁਕਮ ਸੁਣ ਕੇ ਉਹ ਆਪਣੇ ਸਿਰ ਤੇ ਪਹਾੜੀ ਰੱਖਕੇ ਉਥੇ ਹੀ ਬੈਠ ਗਏ।ਸਾਰੇ ਵਾਨਰ ਹੰਨੂੰਾਨ ਜੀ ਕੋਲ ਗਏ ਜਿੰਨਾਂ ਨੇ ਮਹਿਸੂਸ ਕੀਤਾ ਕਿ ਹੰਨੂਮਾਨ ਜੀ ਉਥੇ ਨਹੀ ਹਨ।ਵਾਨਰਾਂ ਨੇ ਦੱਸਿਆ ਕਿ ਉਸ ਨੂੰ ਦੱਸਿਆ ਗਿਆ ਕਿ ਹੋਰ ਪਹਾੜੀ ਨਹੀ ਲਿਆਉਣੀ ਤਾਂ ਉਸ ਨੇ ਉਹ ਪਹਾੜੀ ਸਿਰ ਤੇ ਰੱਖਕੇ ਉਥੇ ਬੈਠਣ ਦਾ ਫੈਸਲਾ ਕਰ ਲਿਆ।ਸ਼੍ਰੀ ਰਾਮ ਜੀ ਨੇ ਇਕ ਵਾਨਰ ਨੂੰ ਵਾਪਸ ਲਿਆਉਣ ਲਈ ਕਿਹਾ ਉਹ ਪਾਲਣਾ ਕਰਦਿਆ ਗ੍ਰਿਜ ਨੂੰ ਚੱਲ ਪਿਆ।ਉਥੇ ਪਹੁੰਚ ਕੇ ਹੰਂੂਮਾਨ ਜੀ ਨੇ ਦੱਸਿਆ ਕਿ ਜਦੋਂ ਉਹ ਪਹਾੜੀ ਲੈਣ ਆਏ ਸਨ ਤਾਂ ਪਹਾੜੀ ਨੇ ਕਿਹਾ ਸੀ ਕਿ ਮੈਨੂੰ ਇਥੇ ਨਾ ਲੇਕੇ ਜਾਉ ਮੈ ਰਾਮ ਜੀ ਦੇ ਪੈਰਾਂ ਕੋਲ ਹਾਂ ਅਤੇ ਜੇਕਰ ਨਾਂ ਹੋਇਆਂ ਤਾਂ ਮੈਂ ਇਥੇ ਹੀ ਹਾਂ ਹੰਂੂਮਾਨ ਜੀ ਪਹਾੜੀ ਵੱਲ ਵਚਨਬੱਧ ਹੋਏ ਕਿ ਮੈਂ ਵਚਨ ਦਿੰਦਾਂ ਹਾਂ ਕਿ ਮੈਂ ਉਹਨਾਂ ਨੂੰ ਸ਼੍ਰੀ ਰਾਮ ਦੇ ਪੈਰਾਂ ਕੋਲ ਹੀ ਰੱਖਾਂਗਾ। ਵਾਨਰ ਨੇ ਆਕੇ ਹੰਨੂਮਾਨ ਜੀ ਨੂੰ ਸ਼੍ਰੀ ਰਾਮ ਦੇ ਬਚਨ ਸੁਣਾਏ ਉਹ ਇਹ ਸੁਣ ਕੇ ਖੁਸ਼ ਹੋ ਗਏ ਉਸ ਨੇ ਪਹਾੜੀ ਨੂੰ ਉਥੇ ਰੱਖਿਆ ਅਤੇ ਰਾਮ ਕੋਲ ਵਾਪਸ ਪਰਤਿਆ।
ਇਸ ਤਰਾਂ ਸਾਡਾ ਦੇਸ਼ ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਵੱਖ ਵੱਖ ਨਸਲਾਂ ਜਾਤਾਂ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ।ਪਰ ਇੰਨਾਂ ਵਿੱਚ ਪ੍ਰੇਮ ਪਿਆਰ ਆਪਸੀ ਮਿਲਵਰਤਣ ਅਤੇ ਇੱਕ ਦੂਜੇ ਰਾਜ ਦੇ ਧਾਰਮਿਕ ਅਤੇ ਇਤਹਾਸਕ ਸਥਾਨ ਦੇਖਣ ਦੀ ਹਰ ਸਮੇਂ ਤਾਂਘ ਰਹਿੰਦੀ ਹੈ।ਇਸ ਲਈ ਪੂਰੇ ਭਾਰਤ ਦੇਸ਼ ਨੂੰ ਦੇਖਣ ਹਿੱਤ ਸਾਨੂੰ ਸਾਲਾਂ ਬੱਧੀ ਸਮੇਂ ਦੀ ਜਰੂਰਤ ਹੈ।
ਲੇਖਕ ਡਾ: ਸੰਦੀਪ ਘੰਡ
ਸੇਵਾਮੁਕਤ ਅਧਿਕਾਰੀ
ਸਿੱਖਿਆ ਕਲਾ ਮੰਚ ਦੇ ਚੇਅਰਮੈਨ ਡਾ
ਮਾਨਸਾ-9815139576