ਫ਼ਰੀਦਕੋਟ 15 ਅਗਸਤ (ਧਰਮ ਪ੍ਰਵਾਨਾਂ ) ਪੰਜਾਬ ਦੇ ਮੁੱਖਮੰਤਰੀ ਸ. ਭਗਵੰਤ ਮਾਨ ਅੱਜ ਆਤਮਿਕ ਸ਼ਰਧਾ ਅਤੇ ਨਿਮਰਤਾ ਨਾਲ ਟਿੱਲਾ ਬਾਬਾ ਫਰੀਦ ਵਿਖੇ ਆਪਣੀ ਧਰਮਪਤਨੀ ਸਰਦਾਰਨੀ ਗੁਰਪ੍ਰੀਤ ਕੋਰ ਅਤੇ ਪੰਜਾਬ ਦੇ ਚੀਫ ਸਕੈਟਰੀ ਕੇ.ਏ.ਪੀ. ਸਿਨਹਾ ਨਾਲ ਹਾਜ਼ਰੀ ਲਗਾਉਣ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਪਹੁੰਚੇ। ਟਿੱਲਾ ਬਾਬਾ ਫਰੀਦ ਪਹੁੰਚਣ ਤੇ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਫ਼ਰੀਦਕੋਟ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਪ੍ਰਧਾਨਗੀ ਹੇਠ, ਸੀਨੀਅਰ ਵਾਈਸ ਪ੍ਰਧਾਨ ਸ. ਦੀਪਿੰਦਰ ਸਿੰਘ ਸੇਖੋਂ, ਵਾਈਸ ਪ੍ਰਧਾਨ ਸ. ਗੁਰਜਾਪ ਸਿੰਘ ਸੇਖੋ, ਜਨਰਲ ਸਕੈਟਰੀ ਸ. ਸੁਰਿੰਦਰ ਸਿੰਘ ਰੋਮਾਣਾ, ਖਜਾਨਚੀ ਡਾ. ਗੁਰਿੰਦਰ ਮੋਹਨ ਸਿੰਘ, ਇਕਜ਼ਿਕਿਊਟਿਵ ਮੈਂਬਰ ਸ. ਕੁਲਜੀਤ ਸਿੰਘ ਮੌਗੀਆਂ ਅਤੇ ਐਡਵੋਕੇਟ ਸ. ਨਰਿੰਦਰ ਪਾਲ ਸਿੰਘ ਬਰਾੜ ਵੱਲੋਂ ਮੁੱਖਮੰਤਰੀ ਜੀ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਟਿੱਲਾ ਬਾਬਾ ਫਰੀਦ ਦੇ ਹੈੱਡ ਗ੍ਰੰਥੀ ਵੱਲੋਂ ਉਹਨਾਂ ਨੂੰ ਸਿਰੋਪਾ ਭੇਂਟ ਕਰਕੇ ਧਾਰਮਿਕ ਸਨਮਾਨ ਪ੍ਰਦਾਨ ਕੀਤਾ। ਜਦੋਂ ਕਿ ਇਕਜ਼ਿਕਿਊਟਿਵ ਮੈਂਬਰ ਸ. ਕੁਲਜੀਤ ਸਿੰਘ ਮੌਗੀਆਂ ਨੇ ਬਾਬਾ ਫਰੀਦ ਸੰਸਥਾਵਾਂ ਦੇ ਸਿਰਜਕ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀਆਂ ਮਹੱਤਵਪੂਰਨ ਰਚਨਾਵਾਂ ਅਤੇ ਬਾਬਾ ਫਰੀਦ ਜੀ ਦੀ ਜੀਵਨੀ ਸੰਬੰਧੀ ਕਿਤਾਬਾਂ ਅਤੇ ਦੁਸ਼ਾਲਾ ਮੁੱਖਮੰਤਰੀ ਜੀ ਨੂੰ ਭੇਂਟ ਕੀਤਾ। ਮੁੱਖਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਕਿ “ਬਾਬਾ ਫਰੀਦ ਜੀ ਦੇ ਦਰ ’ਤੇ ਹਾਜ਼ਰੀ ਲਗਾਉਣਾ ਅਤੇ ਅਸ਼ੀਰਵਾਦ ਪ੍ਰਾਪਤ ਕਰਨਾ ਮੇਰੇ ਜੀਵਨ ਦਾ ਸਭ ਤੋਂ ਵੱਡਾ ਗੌਰਵ ਹੈ।