ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਮ ਏ, ਜ਼ਿੰਦਗੀ ਚ ਹਾਰ ਮੰਨ ਲੈਣਾ ਬੁਜਦਿਲ ਇਨਸਾਨ ਦਾ ਕੰਮ ਏ, ਇਸੇ ਤਰ੍ਹਾਂ ਅੱਜ ਆਪਾਂ ਗਰੀਬੀ ਦੀ ਦਲਦਲ ਵਿੱਚੋਂ ਤਰਾਸੇ ਹੋਏ ਹੀਰੇ ਦੀ ਗੱਲ ਕਰਨ ਲੱਗੇ ਹਾਂ।ਪਿਤਾ ਜਸਵੀਰ ਸਿੰਘ ਤੇ ਮਾਤਾ ਰਮਨਦੀਪ ਕੌਰ ਦੇ ਘਰ ਲਾਡਾਂ ਨਾਲ ਜੰਮੀ ਪਲੀ ਹੋਈ ਤੇ ਜਵਾਨ ਹੋਈ ਜੱਸ ਧਾਲੀਵਾਲ( ਜੈਸ਼ਮੀਨ ਕੌਰ) ਦੀ ਗੱਲ ਕਰਦੇ ਹਾਂ,ਜਿਸ ਅੰਦਰ ਕਲਾ ਦਾ ਖਜ਼ਾਨਾ ਉੱਪਰ ਵਾਲੇ ਨੇ ਕੁੱਟ ਕੁੱਟ ਕੇ ਭਰਿਆ ਹੋਇਆ । ਜੱਸ ਧਾਲੀਵਾਲ ਆਪਣੀਆਂ ਖੂਬਸੂਰਤ ਅਦਾਵਾਂ ਕਰਕੇ ਹਰ ਦਿਲ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਜਸ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਕਰਨ ਉਪਰੰਤ +2ਦੀ ਪੜ੍ਹਾਈ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਤੋਂ ਕੀਤੀ ਅਤੇ ਬੀ.ਏ ਦੀ ਪੜ੍ਹਾਈ ਮੁੱਲਾਪੁਰ ਤੋਂ ਚੱਲ ਰਹੀ ਹੈ ਜੱਸ ਧਾਲੀਵਾਲ ਨੂੰ ਐਕਟਿੰਗ ਦਾ ਸ਼ੌਂਕ ਬਚਪਨ ਤੋਂ ਹੀ ਸੀ। ਜੱਸ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਬਚਪਨ ਤੋਂ ਹੀ ਸੀਰੀਅਲ ਦੇਖਣਾ ਤੇ ਨਾਲ ਨਾਲ ਹੀ ਐਕਟ ਕਰਨਾ ਵਧੀਆ ਲੱਗਦਾ ਸੀ ਜਿਸ ਤੋਂ ਜਿਸ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਦੇ ਸੁਪਨੇ ਪੂਰੇ ਕਰਨ ਦੀ ਠਾਣ ਲਈ ।ਫਿਰ ਇੱਕ ਦਿਨ +1 ਵਿੱਚ ਪੜਦੇ ਸਮੇਂ ਸਾਨੀਆ ਰੋੜਾ ਮੈਡਮ ਦੇ ਨਾਲ ਮੇਲ ਹੋਇਆ ।ਜਿਨਾਂ ਦਾ ਕਿ ਮੁੱਲਾਪੁਰ ਵਿੱਚ ਇੱਕ ਨਾਮੀ ਸਲੂਨ ਸੀ ।ਉਹਨਾਂ ਨੇ ਜੱਸ ਦੀ ਖੂਬਸੂਰਤੀ ਤੇ ਕਲਾ ਨੂੰ ਦੇਖਦੇ ਹੋਏ ਪਹਿਲੀ ਵਾਰ ਬਰਾਈਡਲ ਸ਼ੂਟ ਕਰਨ ਦਾ ਮੌਕਾ ਦਿੱਤਾ ।ਬਸ ਫਿਰ ਕੀ ਸੀ ਉਸ ਤੋਂ ਬਾਅਦ ਜੱਸ ਨੇ ਕਦੇ ਪਿਛਾਂ ਮੁੜ ਕੇ ਨਹੀਂ ਦੇਖਿਆ ਅਤੇ ਬਹੁਤ ਸਾਰੇ ਬ੍ਰਾਂਡ ਦੇ ਨਾਲ ਕੰਮ ਕੀਤਾ ਜਿਨਾਂ ਵਿੱਚ ਮੇਕਅਪ ਸ਼ੂਟ ਦੇ ਲਈ ਯੁਵੀ ਘਾਈ, ਸਾਕਸ਼ੀ ਗੁਪਤਾ, ਸਾਣੀਆ ਅਰੋੜਾ, ਪੈਰੀ ਵਿੰਗ ਆਦਿ ਨੇ।ਇਸ ਤੋਂ ਇਲਾਵਾ ਜੱਸ ਨੂੰ ITTCM ਕਮਿਊਨਿਟੀ ਵਿੱਚ ਡਾਂਸ ਤੇ ਸੰਗੀਤ ਮੁਕਾਬਲੇ ਵਿੱਚ ਬਤੌਰ ਜੱਜ ਤੇ ਚੀਫ ਗਿਸਟ ਜਾਣ ਦਾ ਮਾਣ ਪਰਾਪਤ ਹੋਇਆ।ਹੁਣ ਤੱਕ ਜਸ ਧਾਲੀਵਾਲ ਅਨੇਕਾਂ ਪੰਜਾਬੀ ਗੀਤਾਂ ਵਿੱਚ ਵੀ ਕੰਮ ਕਰ ਚੁੱਕੀ ਹੈ ਜਿਹਨਾਂ ਵਿੱਚੋਂ ਅੱਖਰ ਗੀਤ ਗਾਇਕ ਐਸ਼, ਸੁੱਚਾ ਸੂਰਮਾ- ਰਾਜਵੀਰ ਵਿਰਦੀ, ਵੀਡੀਓ ਡਾਇਰੈਕਟਰ ਨਮਤਾਜ ਖਾਨ ਨਾਲ ਠੇਕਾ ਗੀਤ ਰਣਜੀਤ ਮਣੀ ਅਤੇ ਹੋਰ ਗੀਤਾਂ ਰਾਹੀਂ ਸਰੋਤਿਆਂ ਦੇ ਰੂਬਰੂ ਹੋ ਚੁੱਕੀ ਏ। ਜੱਸ ਧਾਲੀਵਾਲ ਆਪਣੇ ਕੰਮ ਪ੍ਰਤੀ ਕਾਫੀ ਵਫਾਦਾਰ ਨੇ ਉਹਨਾਂ ਨੇ ਰਾਜਸਥਾਨ ਜੈਪੁਰ, ਗੋਆ ,ਮੁਬੰਈ ਤੋਂ ਇਲਾਵਾ ਵਿਦੇਸ਼ੀ ਧਰਤੀ ਜਿਵੇਂ ਸ਼੍ਰੀਲੰਕਾ, ਦੁਬਈ , ਓਮਾਨ, ਜੌਰਡਨ, ਸਿੰਘਾਪੁਰ, ਆਦਿ ਵਿਦੇਸ਼ੀ ਧਰਤੀ ਉੱਤੇ ਆਪਣੀ ਕਲਾ ਦਾ ਲੋਹਾ ਮਨਵਾ ਚੁੱਕੀ ਹੈ। 2024 ਵਿੱਚ ਇੱਕ ਫਿਲਮ ਅਡੀਸ਼ਨ ਡਾਇਰੈਕਟਰ ਸਮੀਪ ਕੰਗ ਜੀ ਵੱਲੋਂ ਚੰਡੀਗੜ੍ਹ ਵਿੱਚ ਹੋਇਆ। ਜਿਸ ਵਿੱਚ ਜੱਸ ਧਾਲੀਵਾਲ ਦੀ ਸਿਲੈਕਸ਼ਨ ਹੋ ਜਾਂਦੀ ਹੈ। ਜੋ ਫਿਲਮ ਬਣ ਕੇ ਬਿਲਕੁਲ ਤਿਆਰ ਹੈ ਜਿਸ ਵਿੱਚ ਜੱਸ ਧਾਲੀਵਾਲ ਅੰਬਰਦੀਪ ਸਿੰਘ, ਗੁਰੂ ਰੰਧਾਵਾ, ਬੀਨੂ ਢਿੱਲੋ ਅਤੇ ਹੋਰ ਨਾਮੀ ਕਲਾਕਾਰਾਂ ਦੇ ਨਾਲ ਆਪਣੀ ਕਲਾ ਦੇ ਜਲਵੇ ਬਖੇਰਦੇ ਨਜ਼ਰ ਆਉਣਗੇ। ਅੱਜ ਕੱਲ ਜਸ ਧਾਲੀਵਾਲ ਆਪਣੀ ਨਵੀਂ ਆਉਣ ਵਾਲੀ ਫਿਲਮ ਜਿਸ ਵਿੱਚ ਕਰਮਜੀਤ ਅਨਮੋਲ ਅਤੇ ਹੋਰ ਨਾਮੀ ਹਸਤੀਆਂ ਕੰਮ ਕਰ ਰਹੀਆਂ ਹਨ ਦੀ ਸ਼ੂਟਿੰਗ ਵਿੱਚ ਮਸ਼ਰੂਫ ਹਨ । ਜੱਸ ਧਾਲੀਵਾਲ ਫਿਲਮ ਇੰਡਸਟਰੀ ਦੇ ਨਾਲ ਨਾਲ ਪੰਜਾਬੀ ਗੀਤਾਂ ਨੂੰ ਵੀ ਅਹਿਮੀਅਤ ਦੇ ਰਹੇ ਨੇ ਜਲਦੀ ਹੀ ਉਹ ਗਾਇਕ ਬਿੰਦਰੀ ਧਾਲੀਵਾਲ ਅਤੇ ਜੱਸ ਜੈਸਮੀਨ ਦਾ ਗਾਇਆ ਹੋਇਆ ਪਰਿਵਾਰ ਨੋਕ ਝੋਕ ਵਾਲਾ ਗੀਤ ਜਿਸ ਨੂੰ ਵੀਡੀਓ ਡਾਇਰੈਕਟਰ ਓਵਰਸੀਰ ਬਣਾ ਰਹੇ ਹਨ ਜਿਸ ਵਿੱਚ ਜੱਸ ਆਪਣੀ ਕਲਾ ਦੇ ਜੌਹਰ ਦਿਖਾਉਣ ਦੇ ਲਈ ਬਿਲਕੁਲ ਤਿਆਰ ਨੇ । ਜੱਸ ਦਾ ਇੱਕੋ ਇੱਕ ਸੁਪਨਾ ਹੈ ਕਿ ਉਹ ਆਪਣੇ ਆਪ ਨੂੰ ਮਿਹਨਤ ਦੇ ਜਰੀਏ ਇੱਕ ਪਿੰਡ ਵਿੱਚੋਂ ਉੱਠ ਕੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਕੇ ਵੱਖਰਾ ਨਾਮ ਬਣਾਉਣਾ ਹੈ। ਕਲਾ ਖੇਤਰ ਵਿੱਚ ਸਖਤ ਮਿਹਨਤ ਦੇ ਨਾਲ ਨਾਲ ਜੱਸ ਧਾਲੀਵਾਲ ਅੱਜ ਕੱਲ ਆਪਣੇ ਪਰਿਵਾਰ ਸਮੇਤ ਭਰਾ ਸਾਹਿਬਾਜ ਦੇ ਮਾਤਾ ਰਮਨਦੀਪ ਕੌਰ ਨਾਲ ਪਿੰਡ ਵਿੱਚ ਹੀ ਖੁਸ਼ੀ ਖੁਸ਼ੀ ਰਹਿ ਰਹੇ ਨੇ ਅਸੀਂ ਰੱਬ ਅੱਗੇ ਇਹੀ ਦੁਆ ਕਰਦੇ ਹਾਂ ਕਿ ਜਸ ਧਾਲੀਵਾਲ ਆਉਣ ਵਾਲੇ ਦਿਨਾਂ ਵਿੱਚ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰੇ।
ਫਿਲਮੀ ਦੁਨੀਆਂ ਵਿੱਚ ਆਪਣੀਆਂ ਖੂਬਸੂਰਤ ਅਦਾਵਾਂ ਨਾਲ ਚਰਚਾ ਵਿੱਚ ਆਈ ਜੱਸ ਧਾਲੀਵਾਲ
August 31, 2025
0
Tags