Ind Vs Eng: ਓਵਲ ਟੈਸਟ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਇਤਿਹਾਸ ਰੱਚ ਦਿੱਤਾ ਹੈ। ਇੰਗਲੈਂਡ ਦਾ 9ਵਾਂ ਵਿਕੇਟ ਡਿੱਗਿਆ ਤਾਂ ਉਦੋਂ ਹੀ ਭਾਰਤ ਦੇ ਜਿੱਤਣ ਦੀਆਂ ਉਮੀਦਾਂ ਵੱਧ ਗਈਆਂ ਸਨ। ਭਾਰਤ ਨੇ ਇਹ ਮੈਚ 6 ਦੌੜਾਂ ਨਾਲ ਜਿੱਤ ਲਿਆ ਹੈ। ਮੁਹੰਮਦ ਸਿਰਾਜ ਇਸ ਮੈਚ ਦੇ ਹੀਰੋ ਰਹੇ ਹਨ। ਉਨ੍ਹਾਂ ਨੇ ਇਸ ਪਾਰੀ ਵਿੱਚ ਕੁੱਲ 5 ਵਿਕਟਾਂ ਲਈਆਂ। ਟੀਮ ਇੰਡੀਆ ਨੇ ਇੰਗਲੈਂਡ ਨੂੰ ਜਿੱਤਣ ਲਈ 374 ਦੌੜਾਂ ਦਾ ਟੀਚਾ ਦਿੱਤਾ ਸੀ। ਪਰ ਇੰਗਲੈਂਡ ਦੀ ਟੀਮ 367 ਦੌੜਾਂ ਬਣਾਉਣ ਤੋਂ ਬਾਅਦ ਢਹਿ-ਢੇਰੀ ਹੋ ਗਈ।