ਬਰਨਾਲਾ, 10 ਸਤੰਬਰ (ਧਰਮਪਾਲ ਸਿੰਘ, ਬਲਜੀਤ ਕੌਰ): ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮਹੀਨਾਵਾਰ ਸੂਬਾ ਪੱਧਰੀ ਮੀਟਿੰਗ ਬੀਬੀ ਪ੍ਰਧਾਨ ਕੌਰ ਗੁਰੂ ਘਰ ਵਿਖੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਆਉਣ ਵਾਲੀਆਂ ਮੁਸ਼ਕਲਾਂ ਵਾਰੇ ਖੁੱਲ ਕੇ ਚਰਚਾ ਹੋਈ। ਇਸ ਸਮੇਂ ਸ਼੍ਰੀ ਗਿੱਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕੀ ਸੂਬੇ ਵਿੱਚ ਪਾਣੀ ਦੇ ਹੋਏ ਵਿਸਫੋਟ ਲਈ ਕੇਂਦਰ, ਪੰਜਾਬ ਸਰਕਾਰ ਤੇ ਬੀ.ਬੀ.ਐਮ.ਬੀ. ਜੁੰਮੇਵਾਰ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੀ ਹੜ੍ਹਾਂ ਨਾਲ ਕੀਤੀ ਤਬਾਹੀ ਲਈ ਜ਼ੁਡੀਸ਼ੀਅਲ ਜਾਂਚ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਕਰਵਾਉਣੀ ਚਾਹੀਦੀ ਹੈ ਅਤੇ ਜੁੰਮੇਵਾਰੀ ਤਹਿ ਹੋਣੀ ਚਾਹੀਦੀ ਹੈ। ਆਗੂਆਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਤੇ ਆਮ ਪਰਿਵਾਰ ਲਈ ਐਲਾਨੀ ਰਾਸ਼ੀ ਇੱਕ ਬੇਰਹਿਮ ਮਜ਼ਾਕ ਹੈ ਪੰਜਾਬ ਦੇ ਹੋਏ 25,000 ਕਰੋੜ ਦੇ ਨੁਕਸਾਨ ਲਈ ਮੋਦੀ ਸਰਕਾਰ ਵੱਲੋਂ 1600 ਕਰੋੜ ਦਾ ਰਾਹਤ ਪੈਕੇਜ ਐਲਾਨਣਾ ਨਾ ਕਾਫੀ ਹੈ ਘੱਟੋ ਘੱਟ ਨੁਕਸਾਨ ਦੀ ਭਰਪਾਈ ਲਈ 20,000 ਕਰੋੜ ਦਾ ਪੈਕੇਜ ਦੇਣਾ ਚਾਹੀਦਾ। ਇਸ ਤੋਂ ਵੀ ਅੱਗੇ ਸਰਕਾਰਾਂ ਨੇ ਗਰੀਬ ਮਜ਼ਦੂਰਾਂ,ਰੇਹੜੀ ਫੜ੍ਹੀ ਵਾਲਿਆਂ, ਛੋਟੇ ਦੁਕਾਨਦਾਰ ਲਈ ਕੋਈ ਐਲਾਨ ਨੀ ਕੀਤਾ ਸਮਾਜ ਦੇ ਇਸ ਤਬਕੇ ਨੂੰ ਅਣਗੌਲਿਆ ਕੀਤਾ ਗਿਆ ਜੋ ਜੱਥੇਬੰਦੀ ਕਦੀ ਬਰਦਾਸ਼ਤ ਨੀ ਕਰੇਗੀ। ਆਗੂਆਂ ਅੱਗੇ ਮੰਗ ਕੀਤੀ ਕਿ ਜਿੰਨਾਂ ਕਿਸਾਨਾਂ ਦੀਆਂ ਜਮੀਨਾਂ ਦਰਿਆ ਵਿੱਚ ਰੁੜ੍ਹ ਗਈਆਂ ਸਰਕਾਰ ਉਹਨਾਂ ਕਿਸਾਨਾਂ ਨੂੰ ਸਰਕਾਰੀ ਜਮੀਨਾਂ ਚੋ ਜਮੀਨਾਂ ਅਲਾਟ ਕਰੇ। ਉਹਨਾਂ ਅੱਗੇ ਕਿਹਾ ਕਿ ਡੀ.ਏ.ਪੀ., ਯੂਰੀਆ ਆਦਿ ਖਾਦਾਂ ਦੀ ਕਿੱਲਤ ਤੇ ਇਹਨਾ ਨਾਲ ਹੁੰਦੀ ਨੈਨੋ ਯੂਰੀਆ ਦੀ ਹੁੰਦੀ ਬੇਲੋੜੀ ਟੈੱਗਿੰਗ ਅਤੇ ਅਗਰ ਸਰਕਾਰ ਨੇ ਨਕਲੀ ਕੰਪਨੀਆਂ ਦੀਆਂ ਨਕਲੀ ਕੀੜੇਮਾਰ ਦਵਾਈਆਂ ਨੂੰ ਸਮਾਂ ਰਹਿੰਦਿਆਂ ਨੱਥ ਨਾ ਪਾਈ ਤਾਂ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਉਲੀਕੇ ਜਾਣਗੇ।ਇਸ ਸਮੇਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਸੰਯੁਕਤ ਮੋਰਚੇ ਦੇ ਉਲੀਕੇ ਪ੍ਰੋਗਰਾਮ ਤਹਿਤ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਹਰ ਪਿੰਡ ਇਕਾਈ ਰਾਸ਼ਨ ਤਰਜੀਹੀ ਤੌਰ ਤੇ ਕਣਕ ਆਦਿ ਇਕੱਠੀ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਜੱਥੇਬੰਦੀ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਜਮੀਨਾਂ ਵਾਹੀਯੋਗ ਬਣਾ ਕਣਕ ਬਿਜਾਈ ਤੱਕ ਸਾਥ ਦੇਵੇਗੀ। ਆਗੂ ਨੇ ਪਿੱਛਲੇ ਦਿਨੀ ਹੋਈ ਸਮਰਾਲਾ ਰੈਲੀ ਵਿੱਚ ਵੱਡੀ ਪੱਧਰ ਤੇ ਕੇਡਰ ਵੱਲੋਂ ਕੀਤੀ ਸ਼ਮੂਲੀਅਤ ਤੇ ਵੀ ਤਸੱਲੀ ਪ੍ਰਗਟਾਈ। ਇਸ ਸਮੇਂ ਸੂਬਾ ਖਜਾਨਚੀ ਰਾਮ ਸਿੰਘ ਮਟੋਰੜਾ, ਸੂਬਾ ਪ੍ਰੈੱਸ ਸਕੱਤਰ ਇੰਦਰ ਪਾਲ ਸਿੰਘ,ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਸੂਬਾ ਆਗੂ ਲਛਮਣ ਸਿੰਘ ਚੱਕ ਅਲੀਸ਼ੇਰ, ਸੂਬਾ ਸਹਿ ਖਜਾਨਚੀ ਦਲਜਿੰਦਰ ਸਿੰਘ ਗੁਰਨਾ, ਮਾਨਸਾ ਤੋਂ ਮਹਿੰਦਰ ਸਿੰਘ ਭੈਣੀ ਬਾਘਾ, ਇਕਬਾਲ ਸਿੰਘ ਮਾਨਸਾ,ਰਾਜ ਅਕਲੀਆ, ਫ਼ਰੀਦਕੋਟ ਤੋਂ ਕਰਮਜੀਤ ਸਿੰਘ ਚੈਨਾ,ਸੁਖਦੇਵ ਸਿੰਘ ਫੌਜੀ, ਗੁਰਜੀਤ ਸਿੰਘ ਬਰਨਾਲੇ ਤੋਂ ਦਰਸ਼ਨ ਸਿੰਘ ਉੱਗੋਕੇ, ਸਿਕੰਦਰ ਸਿੰਘ ਭੂਰੇ,ਹਰਚਰਨ ਸਿੰਘ ਸੁਖਪੁਰਾ,ਪਟਿਆਲਾ ਤੋਂ ਜਗਮੇਲ ਸਿੰਘ ਸੁਧੇਵਾਲ,ਗੁਰਬਚਨ ਸਿੰਘ,ਫਿਰੋਜ਼ਪੁਰ ਤੋਂ ਸੂਰਜ ਪ੍ਰਕਾਸ਼, ਭਾਗ ਸਿੰਘ ਮਰਖਾਈ,ਸ਼ਿੰਦਰ ਸਿੰਘ,ਮਲੇਰਕੋਟਲਾ ਤੋਂ ਅਮਰਜੀਤ ਸਿੰਘ ਰੋਹਣੋਂ, ਬਠਿੰਡਾ ਤੋਂ ਬੂਟਾ ਸਿੰਘ ਤੁੰਗਵਾਲੀ, ਗੁਰਦਾਸ ਸਿੰਘ ਸੇਮਾ, ਕਰਮ ਸਿੰਘ,ਸੰਗਰੂਰ ਤੋਂ ਕਰਮ ਸਿੰਘ ਬਲਿਆਲ,ਮੁਕਤਸਰ ਸਾਹਿਬ ਤੋਂ ਪੂਰਨ ਸਿੰਘ ਵੱਟੂ,ਆਦਿ ਆਗੂ ਹਾਜ਼ਰ ਸਨ।