-ਕੇਦਰ ਸਰਕਾਰ 12 ਹਜਾਰ ਕਰੋੜ ਦੀ ਜਾਚ ਲਈ ਕਮੇਟੀ ਬਿਠਾਵੇ: ਸੈਨਿਕ ਵਿੰਗ
ਬਰਨਾਲਾ 14 ਸਤੰਬਰ (ਧਰਮਪਾਲ ਸਿੰਘ): ਪਾਰਟੀਆਂ ਤੋ ਉਪਰ ਉਠ ਕੇ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਦੇ ਮੈਬਰ ਪਾਰਲੀਮੈਟ ਇਕੱਠੇ ਮਿਲਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲ ਪੰਜਾਬ 'ਚ ਹੜ੍ਹਾਂ ਕਾਰਨ ਬਣੀ ਸਥਿਤੀ ਸਬੰਧੀ ਬੈਠਕੇ ਜਾਣੂ ਕਰਵਾਉਣ ਅਤੇ ਘਟੋ ਘੱਟ 20 ਹਜ਼ਾਰ ਕਰੋੜ ਲਈ ਮਦਦ ਮੰਗਣ ਤਾਂ ਜੋ ਪੰਜਾਬ ਮੁੜ ਲੀਹ ਤੇ ਚੜ ਸਕੇ। ਇਹ ਜਾਣਕਾਰੀ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਸੈਨਿਕ ਵਿੰਗ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਉਪਰੰਤ ਸੂਬਾ ਪ੍ਰਧਾਨ ਅਤੇ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਗੱਲਬਾਤ ਕਰਦਿਆ ਦੱਸਿਆ ਕਿ ਮੀਟਿੰਗ ਸੁਰੂ ਕਰਨ ਤੋਂ ਪਹਿਲਾਂ ਇਕ ਮਤੇ ਰਾਹੀਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਜਲੀ ਦਿੱਤੀ ਗਈ, ਦੂਸਰੇ ਮਤੇ ਰਾਹੀਂ ਰਾਜ ਸਰਕਾਰ ਵੱਲੋ 12 ਹਜਾਰ ਕਰੋੜ ਆਰ ਡੀ ਐਮ ਫੰਡ ਦੀ ਕੀਤੀ ਗਈ ਦੁਰਵਰਤੋਂ ਦੀ ਜਾਂਚ ਲਈ ਕੇਂਦਰ ਸਰਕਾਰ ਤੋਂ ਜਾਂਚ ਕਮੇਟੀ ਬਿਠਾਉਣ ਦੀ ਮੰਗ ਕੀਤੀ ਅਤੇ ਫੰਡ ਦੀ ਦੁਰਵਰਤੋ ਕਰਨ ਵਾਲਿਆ ਖਿਲਾਫ ਬਣਦੀ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਹਨਾਂ ਕੇਦਰ ਸਰਕਾਰ ਤੋ ਮੰਗ ਕੀਤੀ ਕੇ 1600 ਕਰੋੜ ਤੋਂ ਇਲਾਵਾ ਪੰਜਾਬ ਲਈ 20 ਹਜਾਰ ਕਰੋੜ ਤੁਰੰਤ ਜਾਰੀ ਕੀਤਾ ਜਾਵੇ ਕਿਉਕਿ 12 ਹਜਾਰ ਕਰੋੜ ਦੀ ਸੂਬਾ ਸਰਕਾਰ ਨੇ ਦੁਰਵਰਤੋ ਕਰ ਲਈ ਹੈ ਅਤੇ ਸੂਬੇ ਦਾ ਖਜ਼ਾਨਾ ਖਾਲੀ ਹੈ | ਉਹਨਾਂ ਦੱਸਿਆ ਕਿ ਜਿਲ੍ਹੇ ਨਾਲ ਸਬੰਧਤ ਸਾਬਕਾ ਫੌਜੀਆਂ ਨੇ 1 ਲੱਖ 12 ਹਜ਼ਾਰ ਰੁਪਏ ਦੀ ਰਾਸ਼ੀ ਹੜ ਪੀੜਤਾਂ ਲਈ ਇਕੱਠੀ ਕੀਤੀ ਹੈ, ਜਿਸ ਵਿਚੋਂ ਅੱਧੀ ਮੁੱਖ ਮੰਤਰੀ ਰਾਹਤ ਕੋਸ ਫੰਡ ਵਿੱਚ ਅਤੇ ਅੱਧੀ ਰਾਸ਼ੀ ਲੋਕਲ ਸ਼ਹਿਰ ਵਿੱਚ ਜਿਨ੍ਹਾਂ ਗਰੀਬਾਂ ਦੇ ਘਰ ਨੁਕਸਾਨੇ ਗਏ ਸੀ ਉਨ੍ਹਾਂ ਦੀ ਮਦਦ ਕਰਨ ਲਈ ਮਤਾ ਪਾਸ ਕੀਤਾ ਗਿਆ ਹੈ। ਇਸ ਮੌਕੇ ਸੂਬੇਦਾਰ ਸੌਦਾਗਰ ਸਿੰਘ, ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਕਮਲਜੀਤ ਸਿੰਘ ਸ਼ਰਮਾ, ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧ, ਸੂਬੇਦਾਰ ਕਰਮਜੀਤ ਸਿੰਘ ਭੋਤਨਾ, ਵਾਰੰਟ ਅਫ਼ਸਰ ਜਗਦੀਪ ਸਿੰਘ ਉੱਗੋਕੇ, ਸੂਬੇਦਾਰ ਗੁਰਸੇਵਕ ਸਿੰਘ, ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ, ਸੂਬੇਦਾਰ ਧੰਨਾ ਸਿੰਘ, ਸੂਬੇਦਾਰ ਸਵਰਨਜੀਤ ਸਿੰਘ ਭੰਗੂ, ਸੂਬੇਦਾਰ ਇੰਦਰਜੀਤ ਸਿੰਘ, ਹੌਲਦਾਰ ਬਸੰਤ ਸਿੰਘ ਉੱਗੋਕੇ, ਹੌਲਦਾਰ ਅਮਨਪ੍ਰੀਤ ਸਿੰਘ, ਹੌਲਦਾਰ ਜਸਵਿੰਦਰ ਸਿੰਘ ਕੱਟੂ, ਹੋਲਦਾਰ ਸੁਖਵਿੰਦਰ ਭੱਠਲ, ਅਤੇ ਹੌਲਦਾਰ ਰੂਪ ਸਿੰਘ ਮਹਿਤਾ ਹਾਜਰ ਸਨ |