-ਮਹਿੰਗਾਈ ਤੋਂ ਮਿਲੇਗੀ ਲੋਕਾਂ ਨੂੰ ਵੱਡੀ ਰਾਹਤ: ਸੈਨਿਕ ਵਿੰਗ
ਬਰਨਾਲਾ, 22 ਸਤੰਬਰ (ਧਰਮਪਾਲ ਸਿੰਘ, ਬਲਜੀਤ ਕੌਰ): ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਜੀ.ਐਸ.ਟੀ ਵਿੱਚ ਵੱਡੇ ਪੱਧਰ ਤੇ ਕਟੌਤੀ ਕਰਕੇ ਦੇਸ਼ ਵਾਸੀਆਂ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਦਿੱਤੀ ਹੈ| ਇਹ ਜਾਣਕਾਰੀ ਸਾਬਕਾ ਫੌਜੀਆਂ ਦੀ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋ ਅਜਿਹਾ ਵੱਡਾ ਫੈਸਲਾ ਲੈਣ ਉਪਰੰਤ 99 ਪ੍ਰਤੀਸ਼ਤ ਰੋਜ ਵਰਤੋ ਦੀਆਂ ਚੀਜਾਂ ਸਸਤੀਆਂ ਹੋ ਜਾਣਗੀਆਂ, ਮੁੱਖ ਤੌਰ ਤੇ ਕਰਿਆਨਾ ਕੱਪੜਾ ਅਤੇ ਹੋਰ ਰੋਜ਼ਾਨਾ ਵਰਤੋ ਦੀਆਂ ਚੀਜਾਂ ਸਿਹਤ ਤੇ ਬੀਮਾ ਦਵਾਈਆਂ, ਕਾਪੀਆਂ, ਕਿਤਾਬਾਂ, ਕਾਰਾਂ, ਮੋਟਰਸਾਈਕਲ ਖੇਤੀ ਦੇ ਉਪਕਰਨ ਟਰੈਕਟਰ ਆਦਿ ਟੈਲੀਵਿਜ਼ਨ ਅਤੇ ਏ.ਸੀ ਵਗੈਰਾ ਸਸਤੇ ਹੋ ਜਾਣਗੇ ਅਤੇ ਮਿਡਲ ਕਲਾਸ ਲੋਕਾਂ ਨੂੰ ਕਿਸਾਨਾਂ ਵਾਂਗ ਲਾਭ ਮਿਲੇਗਾ | ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸਮੂਹ ਸੈਨਿਕ ਵਿੰਗ ਵੱਲੋ ਨਵਰਾਤਰਿਆਂ ਦੇ ਸੁੱਭ ਅਫ਼ਸਰ ਤੇ ਲੋਕਾ ਨੂੰ ਤੋਹਫ਼ਾ ਦੇਣ ਲਈ ਦਿਲ ਦੀਆ ਗਹਿਰਾਇਆ ਚੋਂ ਧੰਨਵਾਦ ਕੀਤਾ | ਇਸ ਮੌਕੇ ਸੂਬੇਦਾਰ ਸੌਦਾਗਰ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਸੂਬੇਦਾਰ ਸਵਰਨਜੀਤ ਸਿੰਘ ਭੰਗੂ, ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ, ਸੂਬੇਦਾਰ ਗੁਰਸੇਵਕ ਸਿੰਘ, ਹੌਲਦਾਰ ਬਲਦੇਵ ਸਿੰਘ ਹਮੀਦੀ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਜਗਤਾਰ ਸਿੰਘ, ਹੌਲਦਾਰ ਜਸਵੀਰ ਸਿੰਘ, ਹੌਲਦਾਰ ਬਸੰਤ ਸਿੰਘ ਉੱਗੋਕੇ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ, ਸੂਬੇਦਾਰ ਧੰਨਾ ਸਿੰਘ, ਸੂਬੇਦਾਰ ਜਗਸੀਰ ਸਿੰਘ, ਗੁਰਦੇਵ ਸਿੰਘ ਮੱਕੜ ਆਦਿ ਆਗੂ ਹਾਜ਼ਰ ਸਨ।