ਸੰਗੀਤ ਦੇ ਮਸ਼ਹੂਰ ਸਮਰਾਟ ਅਤੇ ਹਜ਼ਾਰਾਂ ਗੀਤਾਂ ਨੂੰ ਆਪਣੀਆਂ ਅਮਰ ਧੁਨਾਂ ਨਾਲ ਜੀਵਨ ਦੇਣ ਵਾਲੇ ਉਸਤਾਦ ਚਰਨਜੀਤ ਆਹੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਪੂਰੇ ਸੰਗੀਤ ਇੰਡਸਟਰੀ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ।
ਆਹੂਜਾ ਸਾਬ੍ਹ ਨੇ ਆਪਣੀ ਲੰਮੀ ਸੰਗੀਤਕ ਯਾਤਰਾ ਦੌਰਾਨ ਉਹ ਧੁਨਾਂ ਰਚੀਆਂ ਜੋ ਅੱਜ ਵੀ ਹਰ ਪੰਜਾਬੀ ਦੇ ਦਿਲ ਵਿੱਚ ਵਸਦੀਆਂ ਹਨ। ਉਨ੍ਹਾਂ ਦੀ ਬਣਾਈ ਧੁਨ ਕਿਸੇ ਵੀ ਗੀਤ ਨੂੰ ਅਮਰ ਕਰਨ ਦੀ ਸਮਰੱਥਾ ਰੱਖਦੀ ਸੀ। ਪੰਜਾਬੀ ਫਿਲਮਾਂ ਅਤੇ ਐਲਬਮਾਂ ਵਿੱਚ ਉਨ੍ਹਾਂ ਦਾ ਯੋਗਦਾਨ ਅਤੁੱਲਣੀ ਹੈ। ਗਾਇਕਾਂ ਦੀਆਂ ਪੀੜ੍ਹੀਆਂ ਨੇ ਉਨ੍ਹਾਂ ਦੀ ਰਾਹਨੁਮਾਈ ਵਿੱਚ ਸੰਗੀਤ ਸਿਖਿਆ ਅਤੇ ਅਹੂਜਾ ਸਾਬ੍ਹ ਨੇ ਕਈ ਨਵੇਂ ਟੈਲੈਂਟ ਨੂੰ ਇੰਡਸਟਰੀ ਵਿੱਚ ਅੱਗੇ ਵਧਣ ਲਈ ਮੰਚ ਦਿੱਤਾ।