ਲਸਾੜਾ/ ਉੜਾਪੜ ਬੱਗਾ ਸੇਲਕੀਆਣਾ,,
ਨਜਦੀਕ ਪਿੰਡ ਲੜੋਆ ਵਿਖੇ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀ ਲੋੜਵੰਦ ਅਤੇ ਗੁਰਮਰਿਆਦਾ ਵਿੱਚ ਰਹਿ ਕੇ ਵਿਆਹ- ਸ਼ਾਦੀ ਕਰਨ ਵਾਲੀ ਸੰਗਤ ਲਈ ਬਣਾਇਆ ਗਿਆ ਮੀਰੀ ਪੀਰੀ ਦੀਵਾਨ ਹਾਲ (ਮੈਰਿਜ ਪੈਲਸ) ਸੰਗਤਾਂ ਦੇ ਅਰਪਿਤ ਕਰ ਦਿੱਤਾ ਗਿਆ। ਇਸ ਮੌਕੇ ਰੱਖੇ ਗਏ ਇੱਕ ਸਮਾਗਮ ਵਿੱਚ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ ਬੰਗਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀ ਝੱਕੀ ਵੀ ਵਿਸ਼ੇਸ਼ ਤੌਰ ਤੇ ਪੁੱਜੇ ਜਿਨਾਂ ਨੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਹ ਦੀਵਾਨ ਹਾਲ ਲੋੜਵੰਦਾਂ ਲਈ ਲਾਭਦਾਇਕ ਸਿੱਧ ਹੋਵੇਗਾ ਅਤੇ ਇੱਥੋਂ ਹਰ ਲੋੜਵੰਦ ਅਤੇ ਗੁਰਮਰਿਆਦਾ ਵਿੱਚ ਰਹਿਕੇ ਵਿਆਹ-ਸ਼ਾਦੀ ਕਰਨ ਵਾਲਾ ਪਰਿਵਾਰ ਮੁਫਤ ਵਿੱਚ ਵੱਡੇ ਮੈਰਿਜ ਪੈਲੇਸਾਂ ਵਾਲੀਆਂ ਵੱਡੀਆਂ ਸਹੂਲਤਾਂ ਪ੍ਰਾਪਤ ਕਰ ਸਕੇਗਾ। ਇਸ ਮੌਕੇ ਕਮੇਟੀ ਪ੍ਰਧਾਨ ਪ੍ਰਿੰਸੀਪਲ ਤਜੀਵਨ ਸਿੰਘ ਗਰਚਾ ਨੇ ਦੱਸਿਆ ਕਿ ਇਸ ਦੀਵਾਨ ਹਾਲ ਤੇ ਦਾਨੀ ਪਰਿਵਾਰ ਵੱਲੋਂ ਕਰੋੜਾਂ ਰੁਪਏ ਖਰਚਾ ਕਰਕੇ ਲੋੜਵੰਦਾਂ ਅਤੇ ਗੁਰਮਰਿਆਦਾ ਵਿਚ ਰਹਿਣ ਵਾਲੇ ਪਰਿਵਾਰਾਂ ਲਈ ਇਹ ਵੱਡੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਜਿਸ ਦਾ ਸਮੁੱਚੀ ਸੰਗਤ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਦੀਵਾਨ ਹਾਲ ਨਾਲ ਬਹੁਤੇ ਪਰਿਵਾਰ ਨਾਜਾਇਜ਼ ਖਰਚਿਆਂ ਤੋਂ ਬਚ ਸਕਣਗੇ ਅਤੇ ਇਸ ਪੈਲਸ ਵਿੱਚ ਡੀਜੇ ਅਤੇ ਮੀਟ ਸ਼ਰਾਬ ਦੀ ਮਨਾਹੀ ਹੋਵੇਗੀ। ਇਸ ਮੌਕੇ ਉਨਾਂ ਨਾਲ ਸੰਤ ਸਰਬਜੀਤ ਸਿੰਘ, ਐਨਆਰਆਈ ਜਸਵਿੰਦਰ ਸਿੰਘ ਬਿੰਦਾ ਮਹਿਮੂਦਪੁਰ, ਕੇਸਰ ਸਿੰਘ ਮਹਿਮੂਦਪੁਰ,ਗੁਰਚੇਤਨ ਸਿੰਘ ਬਲਾਕ ਪ੍ਰਧਾਨ ਔੜ, ਮਨੋਹਰ ਸਿੰਘ ਗਰਚਾ,ਗੋਦਾਵਰ ਸਿੰਘ, ਪ੍ਰਲਾਦ ਸਿੰਘ ਨਾਮਧਾਰੀ, ਰਾਜ ਕੁਮਾਰ ਮੰਟੂ,ਸ਼ਿਵਜੀ,ਰਣਜੀਤ ਸਿੰਘ, ਬੁੱਧ ਸਿੰਘ ਝਿੰਗੜਾਂ, ਜਗਦੀਸ਼ ਨੰਬਰਦਾਰ, ਜਸਵੀਰ ਸਿੰਘ, ਗੁਰਦੇਵ ਸਿੰਘ, ਬਹਾਦਰ ਸਿੰਘ,ਮੱਖਣ ਸਿੰਘ,ਬਲਜਿੰਦਰ ਸਿੰਘ ਬਿੰਦਾ ਤੇ ਜੋਗਾ ਸਿੰਘ ਪਰਾਗਪੁਰ ਤੋਂ ਇਲਾਵਾ ਕਈ ਪ੍ਰਬੰਧਕ ਪਿੰਡਾਂ ਦੇ ਪਤਵੰਤੇ ਅਤੇ ਸੰਗਤਾਂ ਹਾਜ਼ਰ ਸਨ।