ਬਲਾਚੌਰ, 06 ਅਕਤੂਬਰ - (ਜਤਿੰਦਰ ਪਾਲ ਸਿੰਘ ਕਲੇਰ )
ਸੈਕਟਰੀ ਮਾਰਕੀਟ ਕਮੇਟੀ ਬਲਾਚੌਰ ਵਲੋਂ ਲੱਕੜ ਮੰਡੀ ਭੱਦੀ ਰੋਡ ਬਲਾਚੌਰ ਵਿਖੇ ਕੰਮ ਕਰਨ ਵਾਲੇ ਠੇਕੇਦਾਰਾ ਉਪਰ ਜਦ ਸਖਤੀ ਨਾਲ ਛਿਕੰਜਾ ਕੱਸਿਆ ਗਿਆ ਤਦ ਠੇਕੇਦਾਰਾ ਵਿਚਕਾਰ ਹੜਕੰਪ ਮਚ ਗਿਆ । ਯਾਦ ਰਹੇ ਕਿ ਪਿੰਡ ਗੜ੍ਹੀ ਕਾਨੂੰਗੋਆ (ਬਲਾਚੌਰ ) ਵਿਖੇ ਨਵੀਂ ਬਣੀ ਲੱਕੜ ਮੰਡੀ ਵਿੱਚ ਸਰਕਾਰ ਵਲੋਂ ਮਾਨਤਾ ਪ੍ਰਾਪਤ ਕੁੱਝ ਲੱਕੜ ਵਪਾਰੀ ਸਰਕਾਰ ਦੀਆਂ ਹਦਾਇਤਾ ਅਨੁਸਾਰ ਲੱਕੜ ਦੀ ਵੇਚ ਖਰੀਦ ਦਾ ਕੰਮ ਕਰਦੇ ਆ ਰਹੇ ਹਨ, ਜਦ ਕਿ ਸੂਤਰਾ ਦੀ ਜਾਣਕਾਰੀ ਅਨੁਸਾਰ ਕ੍ਰੀਬ 80 ਫੀਸਦੀ ਲੱਕੜ ਦੇ ਵਪਾਰੀ ਉਪਰੋਕਤ ਲੱਕੜ ਮੰਡੀ ਨੂੰ ਛੱਡ ਕੇ ਭੱਦੀ ਰੋਡ ਬਲਾਚੌਰ ਵਿਖੇ ਗਲਤ, ਗੈਰ ਕਾਨੂੰਨੀ ਤਰੀਕੇ ਨਾਲ ਲੱਕੜ ਦੀ ਵੇਚ ਖਰੀਦ ਕਰਕੇ ਜਿੱਥੇ ਉਹ ਜਿਮੀਦਾਰਾ ਦਾ ਵੱਡਾ ਨੁਕਸਾਨ ਕਰਦੇ ਆ ਰਹੇ ਹਨ ਉਥੇ ਹੀ ਸਰਕਾਰ ਦੀ ਮਾਰਕੀਟ ਫੀਸ ਅਤੇ ਹੋਰ ਲੱਕੜ ਦੀ ਵੇਚ ਖਰੀਦ ਤੇ ਲੱਗਣ ਵਾਲੇ ਸਰਕਾਰੀ ਟੈਕਸਾ ਦੀ ਚੋਰੀ ਕਰਕੇ ਅੰਨੀ ਲੁੱਟ ਖਸੁੱਟ ਕਰਕੇ ਆਪਣੀਆ ਜੇਬਾ ਭਰ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਸੈਕਟਰੀ ਮਾਰਕੀਟ ਕਮੇਟੀ ਬਲਾਚੌਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਜਦ ਸਰਕਾਰੀ ਲੱਕੜ ਮੰਡੀ ਗੜੀਕਾਨੂੰਗੋ ਵਿਖੇ ਲੱਕੜ ਦੇ ਠੇਕੇਦਾਰਾ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆ ਜਾ ਰਹੀਆ ਹੈ, ਮਗਰ ਫਿਰ ਵੀ ਕੁੱਝ ਕੁ ਠੇਕੇਦਾਰਾ ਵਲੋਂ ਇਸ ਲੱਕੜ ਮੰਡੀ ਦੀ ਵਜਾਏ ਭੱਦੀ ਰੋਡ ਵਿਖੇ ਲੱਕੜ ਦੀ ਵੇਚ ਖਰੀਦ ਦਾ ਕੰਮ ਮੰਡੀ ਤੋਂ ਬਾਹਰ ਹੋ ਕੇ ਕੀਤਾ ਜਾ ਰਿਹਾ ਹੈ ਜਿਸ ਕਾਰਨ ਮੰਡੀ ਬੋਰਡ ਦੇ ਰੂਲਾਂ ਦੀ ਉਲੰਘਣਾ ਦੇ ਨਾਲ ਨਾਲ ਆਮ ਰਾਹਗੀਰਾ, ਵਾਹਨ ਚਾਲਕਾ ਨੂੰ ਅਤੇ ਇੱਥੋਂ ਦੇ ਦੁਕਾਨਦਾਰਾ ਨੂੰ ਬਹੁਤ ਹੀ ਮੁਸ਼ਿਕਲਾਂ ਦਾ ਸਾਹਮਣਾ ਪੈ ਰਿਹਾ ਸੀ । ਜੋ ਕਿ ਪ੍ਰਸ਼ਾਸਨਿਕ ਅਧਿਕਾਰੀਆ ਐਸਡੀਐਮ ਬਲਾਚੌਰ ਕ੍ਰਿਤਿਕਾ ਗੋਇਲ ਵਲੋਂ ਜਾਰੀ ਹਦਾਇਤਾ ਦੀ ਪਾਲਣਾ ਹਿੱਤ ਉਨ੍ਹਾਂ ਵਲੋਂ ਮੰਡੀ ਤੋਂ ਬਾਹਰ ਲੱਕੜ ਦੀ ਵੇਚ ਖਰੀਦ ਦਾ ਕੰਮ ਕਰਨ ਵਾਲੇ ਵਪਾਰੀਆ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਗਈ ਹੈ ਅਤੇ ਉਨ੍ਹਾਂ ਪਾਸੋਂ ਮਾਰਕੀਟ ਦੇ ਬਕਾਏ ਦੀ ਵਸੂਲੀ ਦੇ ਨਾਲ ਨਾਲ ਜੁਰਮਾਨੇ ਵੀ ਵਸੂਲ ਕੀਤੇ ਗਏ ਹਨ । ਇਸ ਮੌਕੇ ਉਨ੍ਹਾ ਲੱਕੜ ਵਪਾਰੀਆ ਨੂੰ ਹਦਾਇਤਾ ਜਾਰੀ ਕੀਤੀਆਂ ਕਿ ਉਹ ਲਾਇਸੰਸ ਪ੍ਰਾਪਤ ਕਰਕੇ ਹੀ ਕੰਮ ਕਰਨ, ਬਣਦੀ ਫੀਸ ਦੀ ਅਦਾਇਗੀ ਸਮੇਂ ਸਿਰ ਕਰਨ ਅਤੇ ਆਪਣਾ ਲੱਕੜ ਦੀ ਵੇਚ ਖਰੀਦ ਦਾ ਕਾਰੋਬਾਰ ਲੱਕੜ ਮੰਡੀ ਗੜੀਕਾਨੂੰਗੋ ਵਿਖੇ ਕਰਨਾ ਯਕੀਨੀ ਬਣਾਉਣ ਤਾਂ ਜੋ ਰੂਲਾ ਦੀ ਪਾਲਣਾ ਹੋ ਸਕੇ ਅਤੇ ਸ਼ਹਿਰ ਦੀ ਟਰੈਫਿਕ ਸਮੱਸਿਆ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਉਨ੍ਹਾਂ ਨਾਲ ਬਗੀਚਾ ਸਿੰਘ, ਰਘੁਵੀਰ ਸਿੰਘ ਵੀ ਮੌਜੂਦ ਸਨ ।