
ਮਨਜੀਤ ਸਿੰਘ ਮਨਸੂਰਾਂ ਪ੍ਰਧਾਨ, ਬਲਵਿੰਦਰ ਸਿੰਘ ਇਯਾਲੀ ਸਕੱਤਰ ਤੇ ਦਰਸ਼ਨ ਸਿੰਘ ਦਾਖਾ ਵਿੱਤ ਸਕੱਤਰ ਚੁਣੇ ਗਏ
ਜੋਧਾਂ / ਸਰਾਭਾ 14 ਜੁਲਾਈ (ਦਲਜੀਤ ਸਿੰਘ ਰੰਧਾਵਾ ) ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ ਸਰਕਲ ਸਬ ਅਰਬਨ ਯੂਨਿਟ ਲੁਧਿਆਣਾ ਦਾ ਡੈਲੀਗੇਟ ਇਜਲਾਸ ਯਾਦਗਾਰੀ ਭਵਨ ਲਲਤੋਂ ਕਲਾਂ ਵਿਖੇ ਕੀਤਾ ਗਿਆ,ਜਿਸ ਪੰਜਾਬ ਦੇ ਪ੍ਰਧਾਨ ਰਾਧੇ ਸ਼ਿਆਮ, ਕਾਰਜਕਾਰੀ ਜਨਰਲ ਸਕੱਤਰ ਨਰਿੰਦਰ ਕੁਮਾਰ ਬੱਲ, ਸੀਨੀਅਰ ਮੀਤ ਪ੍ਰਧਾਨ ਚਮਕੌਰ ਸਿੰਘ ਬਰਮੀਂ, ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਅਤੇ ਸਕੱਤਰ ਬਲਬੀਰ ਸਿੰਘ ਮਾਨ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨ ਹਰਦਿਆਲ ਸਿੰਘ ਘੁਮਾਣ, ਗੁਰਚਰਨ ਸਿੰਘ ਜਗਰਾਓਂ, ਜੋਗਿੰਦਰ ਸਿੰਘ ਜੱਟਪੁਰੀ ਅਤੇ ਮਨਜੀਤ ਸਿੰਘ ਮਨਸੂਰਾਂ ਨੇ ਸਕੱਤਰ ਅਤੇ ਵਿੱਤ ਸਕੱਤਰ ਦੀ ਰਿਪੋਰਟ ਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਪੈਂਨਸਨਰ ਸਾਥੀਆਂ ਦੇ ਮਸਲਿਆਂ ਤੇ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ 25 ਜੁਲਾਈ ਦੀ ਮੀਟਿੰਗ ਵਿੱਚ ਜਾਇਜ ਤੇ ਹੱਕੀ ਮੰਗਾਂ ਨਾਂ ਮੰਨਕੇ ਤਿਕੜਮਬਾਜ਼ੀ ਕਰਦਿਆਂ ਕੋਈ ਹੋਰ ਪੱਤਾ ਖੇਡਣ ਦੀ ਗੱਲ ਕੀਤੀ ਤਾਂ ਪੰਜਾਬ ਦੇ ਮਜ਼ਦੂਰ, ਕਿਸਾਨ , ਮੁਲਾਜ਼ਮ ਅਤੇ ਪੈਂਨਸਨਰਜ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੱਤਾ ਸਾਫ਼ ਕਰਕੇ ਸਮੇਂ ਦੀ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਰੋਸ਼ ਵਿਖਾਕੇ ਸਬਕ ਸਿਖਾਉਣਗੇ। ਸੂਬੇ ਦੇ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਨੇ ਪੈਂਨਰਸਰਜ ਮਸਲਿਆਂ ਦੇ ਨਾਲ ਪਾਵਰਕੌਮ ਦੁਆਰਾ ਗ਼ੈਰ ਸਿਧਾਂਤਕ ਤਰੀਕੇ ਨਾਲ ਬਾਹਰੀ ਸਰੋਤਾਂ ਰਾਹੀਂ ਭਰਤੀ ਕੀਤੇ ਕੱਚੇ ਕਾਮਿਆਂ ਤੋਂ ਜਬਰੀ ਕੰਮ ਲੈਣ ਦੇ ਤਰੀਕਿਆਂ ਕਾਰਨ ਵਾਪਰ ਰਹੇ ਹਾਦਸਿਆਂ ਤੇ ਚਿੰਤਾਂ ਪ੍ਰਗਟ ਕਰਦਿਆਂ ਕਿਹਾ ਕਿ ਇਹਨਾਂ ਕਾਮਿਆਂ ਤੋਂ ਜਬਰੀ ਕੰਮ ਨਾਂ ਲੈਕੇ , ਯੋਗ ਸੁਰੱਖਿਆ ਦੇ ਪ੍ਰਬੰਧ ਕਰਕੇ , ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਮਹਿਕਮੇ ਰਾਹੀ ਭਰਤੀ ਕਰਕੇ ਪੱਕਿਆਂ ਕੀਤਾ ਜਾਵੇ। ਸੀਨੀਅਰ ਮੀਤ ਪ੍ਰਧਾਨ ਚਮਕੌਰ ਸਿੰਘ ਬਰਮੀਂ ਨੇ ਨਿੱਤ ਦਿਨ ਮਹਿਕਮਾਨਾਂ ਸੁਰੱਖਿਆ ਘਾਟਾਂ ਕਾਰਨ ਵਾਪਰਦੇ ਘਾਤਕ ਹਾਦਸਿਆਂ ਲਈ ਪਾਵਰਕੌਮ ਦੀ ਮੈਨੈਜਮੈਂਟ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿੱਖਿਅਤ ਲਾਈਨਮੈਨ ਤਕਨੀਕੀ ਕਾਮੇਂ ਭਰਤੀ ਕੀਤੇ ਜਾਣ, ਨਾਂ ਕਿ ਅਪਰੈਨਟਿਸਸਿੱਪ ( ਸਿਖਿਅਤ) ਕਾਮਿਆਂ ਨੂੰ ਸਹਾਇਕ ਲਾਈਨਮੈਨ ਭਾਰਤੀ ਕਰਕੇ ਉਹਨਾਂ ਦਾ ਹੱਕ ਮਾਰਿਆ ਜਾਵੇ। ਜੇਕਰ ਸਿਖਿਅਤ ਕਾਮਿਆਂ ਨੂੰ ਸਹਾਇਕ ਲਾਈਨਮੈਨ ਹੀ ਭਰਤੀ ਕਰਨਾ ਹੈ ਤਾਂ ਲਾਈਨਮੈਨ ਦੀ ਟਰੇਨਿੰਗ ਦੀ ਸ਼ਰਤ ਕਿਉਂ --? ਮੈਨੇਜਮੈਂਟ ਨੂੰ ਚਾਹੀਦਾ ਹੈ ਕਿ ਆਈ ਟੀ ਆਈ ਹੋਲਡਰ ਕਾਮਿਆਂ ਨੂੰ ਸਹਾਇਕ ਲਾਈਨਮੈਨ ਭਰਤੀ ਕਰਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਅਤੇ ਲਾਈਨਾਂ ਤੇ ਕੰਮ ਕਰਦੇ ਕਾਮਿਆਂ ਦਾ ਸਹਿਯੋਗ ਕਰਵਾਇਆ ਜਾਵੇ ਨਾਂ ਕਿ ਲਾਈਨਾਂ ਤੇ ਜਬਰੀ ਕੰਮ ਕਰਵਾਕੇ ਬਲੀ ਦੇ ਬੱਕਰੇ ਬਣਾ ਕੇ ਮਰਨ ਲਈ ਮਜਬੂਰ ਕੀਤਾ ਜਾਵੇ। ਲਾਈਨਾਂ ਤੇ ਕੰਮ ਕਰਨ ਲਈ ਸਿਖਿਅਤ/ਅਪਰੈਨਟਿਸਸਿੱਪ ਲਾਈਨਮੈਨ ਕਾਮਿਆਂ ਦੀ ਭਰਤੀ ਕੀਤੀ ਜਾਵੇ, ਜਿਸ ਕੰਮ ਲਈ ਮਹਿਕਮਾਂ ਲੱਖਾਂ ਰੁਪਏ ਖਰਚ ਕਰਕੇ ਉਨ੍ਹਾਂ ਨੂੰ ਪਾਵਰਕੌਮ ਵਿੱਚ ਕੰਮ ਕਰਨ ਲਈ ਤਿਆਰ ਕਰਦਾ ਹੈ। ਇਹਨਾਂ ਸਾਰਿਆਂ ਦੇ ਸਹਿਯੋਗ ਲਈ ਕੱਚੇ ਕਾਮਿਆਂ ਨੂੰ ਭਰਤੀ ਕਰਕੇ ਸਹਿਯੋਗ ਲਿਆ ਜਾਵੇ ਨਾਂ ਕਿ ਡਰਾ ਧਮਕਾ ਕੇ ਮਰਨ ਲਈ ਮਜਬੂਰ ਕੀਤਾ ਜਾਵੇ। ਇਸ ਇਜਲਾਸ ਵਿੱਚ ਉਚੇਚੇ ਤੌਰ ਤੇ ਪਹੁੰਚੇ ਕਾਰਜਕਾਰੀ ਜਨਰਲ ਸਕੱਤਰ ਨਰਿੰਦਰ ਕੁਮਾਰ ਬੱਲ ਨੇ ਮੈਨੇਜਮੈਂਟ ਨਾਲ ਚੱਲਦੀਆਂ ਸਰਗਰਮੀਆਂ ਬਾਰੇ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਚੇਅਰਮੈਨ ਪਾਵਰਕੌਮ ਮੀਟਿੰਗਾਂ ਕਰਨ ਲਈ ਤਿਆਰ ਨਹੀਂ ਕਿਉਂਕਿ ਉਹ ਖੁਦ ਪਹਿਲਾਂ ਮੰਨ ਚੁੱਕਿਆ ਹੈ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ। ਮੀਟਿੰਗਾਂ ਦੋਰਾਨ ਵੀ ਬਹਾਨੇਬਾਜੀ ਕਰਕੇ ਪੰਜਾਬ ਸਰਕਾਰ ਦੀਆਂ ਮਨਜ਼ੂਰੀਆਂ ਦੀ ਗੱਲ ਆਖਕੇ ਪੱਲ੍ਹਾ ਝਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੈਨਸ਼ਨਰ ਸਾਥੀਆਂ ਦੇ ਮਹਿਗਾਈ ਭੱਤੇ ਦੇ ਬਕਾਇਆ ਸਮੇਤ 200 ਰੁਪਏ ਦੇ ਜਜੀਆ ਟੈਕਸ ਨੂੰ ਵੀ ਕੱਟਣਾ ਬੰਦ ਨਹੀਂ ਕੀਤਾ ਜਦੋਂ ਪੰਜਾਬ ਸਰਕਾਰ ਦੇ ਹੁਕਮ ਸਾਫ ਬੋਲਦੇ ਹਨ ਕਿ ਤਨਖਾਹਾਂ ਲੈਣ ਵਾਲਿਆਂ ਤੋਂ ਬਿਨਾਂ ਕਿਸੇ ਦਾ ਜਬਰੀ ਟੈਕਸ ਨਹੀਂ ਕੱਟਣਾ। ਉਹਨਾਂ ਕਿਹਾ ਕਿ 21-07-2022 ਨੂੰ ਮੋਗੇ ਕਾਨਫਰੰਸ ਵਿੱਚ ਪਾਵਰਕੌਮ ਐਸੋਸੀਏਸ਼ਨ ਦੇ ਨਿਕੰਮੇ ਕਾਰਨਾਮਿਆਂ ਤੋਂ ਨਿਰਾਸ਼ ਆਗੂਆਂ ਤੇ ਵਰਕਰਾਂ ਨੇ ਵੱਖਰੀ ਜੱਥੇਬੰਦੀ ਬਣਾਉਣ ਦੀ ਮੰਗ ਕੀਤੀ ਤਾਂ ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਹੋਂਦ ਵਿੱਚ ਆਈ। ਐਸੋਸੀਏਸ਼ਨ ਦੇ ਪਿਛਲੇ 11ਸਾਲਾਂ ਅੰਦਰ ਪਾਵਰਕੌਮ ਦੀ ਮੈਨੈਜਮੈਂਟ ਨਾਲ ਮਿਲੀਭੁਗਤ ਤੋਂ ਬਿਨਾਂ ਹੋਰ ਕੋਈ ਕੰਮ ਨਾ ਕਰਨ ਦੇ ਸਾਹਮਣੇਂ 11 ਮਹੀਨਿਆਂ ਵਿੱਚ ਹੀ ਕਾਲੇ ਚੋਲੇ ਪਾਕੇ ਮੁੱਖ ਦਫ਼ਤਰ ਪਟਿਆਲੇ ਸਾਹਮਣੇ ਰੋਸ਼ ਪ੍ਰਦਰਸਨ ਕਰਕੇ, ਅਗਲੇ ਸੰਘਰਸ਼ਾਂ ਵਿੱਚ ਮੁੱਖ ਦਫ਼ਤਰ ਪਟਿਆਲੇ ਦੇ ਤਿੰਨੇ ਗੇਟ ਘੇਰਕੇ ਮੈਨੇਜਮੈਂਟ ਨੂੰ ਮੀਟਿੰਗਾਂ ਕਰਨ ਲਈ ਮਜਬੂਰ ਕੀਤਾ। ਜਦੋਂ ਫ਼ੇਰ ਵੀ ਅਧਿਕਾਰੀਆਂ ਤੇ ਪੰਜਾਬ ਸਰਕਾਰ ਦੇ ਕੰਨਾਂ ਤੇ ਜੂੰ ਨਾ ਸਰਕੀ ਤਾਂ ਲਗਾਤਾਰ ਇੱਕ ਹਫ਼ਤਾ ਮੁੱਖ ਦਫ਼ਤਰ ਪਟਿਆਲੇ ਸਾਹਮਣੇ ਜੋਨ ਵਾਈਜ ਧਰਨੇ ਦੇ ਕੇ ਇਤਿਹਾਸ ਸਿਰਜਣ ਵਾਲੀ ਗੱਲ ਕੀਤੀ। ਇਸ ਤੋਂ ਬਾਅਦ ਵੀ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰੱਖਕੇ ਜੁਝਾਰੂ ਜੱਥੇਬੰਦੀ ਹੋਣ ਦਾ ਸਬੂਤ ਦਿੱਤਾ ਹੈ। ਸੂਬਾ ਪ੍ਰਧਾਨ ਰਾਧੇ ਸ਼ਿਆਮ ਨੇ ਬੋਲਦਿਆਂ ਕਿਹਾ ਕਿ ਪਾਵਰਕੌਮ ਦੀ ਮੈਨੈਜਮੈਂਟ ਅਤੇ ਪੰਜਾਬ ਸਰਕਾਰ ਨੇ ਜੇਕਰ ਸਾਡੀਆਂ ਮੰਗਾਂ ਨਾਂ ਮੰਨੀਆਂ ਤਾਂ ਆਉਣ ਵਾਲੀਆਂ ਜ਼ਿਮਨੀ, ਪੰਚਾਇਤੀ, ਨਗਰ ਕੌਂਸਲ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਬਿਸਤਰਾ ਗੋਲ ਕਰਕੇ ਸੱਤਾ ਤੋਂ ਲਾਂਭੇ ਕੀਤਾ ਜਾਵੇਗਾ। ਜੇਕਰ ਮਹਿਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਸਮੇਤ,ਪੇ ਬੈਂਡ,ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ, ਜਜੀਆ ਟੈਕਸ ਬੰਦ ਕਰਕੇ, ਬਿਜਲੀ ਯੂਨਿਟਾਂ ਦੀ ਬਣਦੀ ਰਿਆਇਤ ਦੇਕੇ, ਕੈਸਲਿਸ ਸਕੀਮ ਬਹਾਲ ਕਰਕੇ ਪੈਨਸ਼ਨਰਜ਼ ਮਸਲੇ ਮੰਨਕੇ ਲਾਗੂ ਨਾਂ ਕੀਤੇ ਤਾਂ ਏ ਐਮ ਦੇ ਘਰ ਤਰਨਤਾਰਨ ਨਜ਼ਦੀਕ ਘਿਰਾਓ ਕਰਕੇ ,ਵਿੱਤ ਡਾਇਰੈਕਟਰ ਬੇਰੀ ਦੇ ਨਾਲ ਚੇਅਰਮੈਨ ਪਾਵਰਕੌਮ ਅਤੇ ਟਰਾਂਸਕੋ ਦਾ ਵੀ ਘਿਰਾਓ ਕਰਕੇ ਤਿੱਖੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਜਿਸਦੀ ਸਾਰੀ ਜ਼ਿੰਮੇਵਾਰੀ ਪਾਵਰਕੌਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਉਹਨਾਂ ਇਹ ਵੀ ਧਿਆਨ ਵਿੱਚ ਲਿਆਂਦਾ ਕਿ ਜੋ ਲੋਕ ਮੋਗੇ ਦੀ ਕਾਨਫਰੰਸ ਵਿੱਚ ਸ਼ਾਮਲ ਸਨ, ਜਿਸ ਦਿਨ ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਹੋਂਦ ਵਿੱਚ ਆਈ ਸੀ ,ਉਹੀ ਲੋਕ ਅੱਜ ਚੋਧਰਾਂ ਖੁਸ਼ ਜਾਣ ਤੋਂ ਬਾਅਦ , ਲਾਲਚੀ ਸੋਚ ਨੂੰ ਅਪਣਾਉਂਦਿਆਂ ਪੈਨਸ਼ਨ ਯੂਨੀਅਨ ਪੰਜਾਬ ਨੂੰ ਢਾਹ ਲਾਉਣ ਦੇ ਮਕਸਦ ਨਾਲ ਇੱਕ ਹੋਰ ਯੂਨੀਅਨ ਏਟਕ ਪੰਜਾਬ ਬਣਾਕੇ ਚੌਧਰਾਂ ਦੇ ਭੁੱਖੇ ਹੋਣ ਦਾ ਸਬੂਤ ਦੇ ਰਹੇ ਹਨ, ਜਦੋਂ ਕਿ 6 ਦਸੰਬਰ 2023 ਨੂੰ ਕਾਮਰੇਡ ਭਗਵਾਨ ਸਿੰਘ ਅਣਖੀ ਦੀ ਬਰਸੀ ਤੇ ਪੰਜਾਬ ਦੀ ਏਟਕ ਇਕਾਈ ਦੇ ਪ੍ਰਧਾਨ,ਜਨਰਲ ਸਕੱਤਰ ਅਤੇ ਵਰਕਿੰਗ ਪ੍ਰਧਾਨ ਆਦਿ ਆਗੂਆਂ ਨੇ ਸਾਫ਼ ਤੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਰੈਗੂਲਰ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਰਲਕੇ ਚੱਲਦੀ ਹੈ, ਇਸ ਲਈ ਪੰਜਾਬ ਏਟਕ ਦੀ ਕਿਸੇ ਹੋਰ ਪੈਨਸ਼ਨਰਜ਼ ਯੂਨੀਅਨ/ਜੱਥੇਬੰਦੀ ਨੂੰ ਮਾਨਤਾ ਨਹੀਂ ਹੈ। ਇਸ ਗੈਰ ਮਾਨਤਾ ਪ੍ਰਾਪਤ ਨਵੇਂ ਉੱਭਰ ਰਹੇ ਟਿੱਡੀ ਦਲ ਨੂੰ ਮੂੰਹ ਨਾ ਲਾਇਆ ਜਾਵੇ। ਆਉਣ ਵਾਲੇ ਦਿਨਾਂ ਵਿੱਚ ਏਟਕ ਪੰਜਾਬ ਵੱਲੋਂ ਸਾਰੀ ਸਥਿਤੀ ਸਪੱਸ਼ਟ ਕਰਨ ਦੀ ਉਮੀਦ ਜ਼ਾਹਿਰ ਕੀਤੀ। ਸਾਰੇ ਸਾਥੀਆਂ ਨੂੰ ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਮੈਂਬਰਸ਼ਿਪ ਮੁਹਿੰਮ ਚਲਾਕੇ ਵਾਧਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਅੰਦਰ ਪਾਵਰਕੌਮ ਦੀਆਂ ਮੁਲਾਜ਼ਮ ਜੱਥੇਬੰਦੀਆਂ ਨਾਲ ਰਲਕੇ ਸਾਂਝੀਆਂ ਮੰਗਾਂ ਮਨਵਾਉਣ ਲਈ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਡੈਲੀਗੇਟ ਇਜਲਾਸ ਵਿੱਚ ਸੂਬਾ ਕਮੇਟੀ ਦੀ ਅਗਵਾਈ ਵਿੱਚ ਸਰਕਲ ਸਬ ਅਰਬਨ ਲੁਧਿਆਣਾ ਦੀ ਸਰਬਸੰਮਤੀ ਨਾਲ ਚੋਣ ਕਰਦਿਆਂ ਸਾਥੀ ਐਸ ਪੀ ਸਿੰਘ ਸਰਪ੍ਰਸਤ, ਮਨਜੀਤ ਸਿੰਘ ਮਨਸੂਰਾਂ, ਪ੍ਰਧਾਨ, ਜੋਗਿੰਦਰ ਕੁਮਾਰ ਚੀਮਨਾ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਲਲਤੋਂ, ਜਸਮੇਲ ਸਿੰਘ ਮੋਹੀ,ਮੇਹਰ ਸਿੰਘ ਮਲਕ, ਬਲਦੇਵ ਸਿੰਘ ਸੁਖਾਣਾ ਮੀਤ ਪ੍ਰਧਾਨ, ਬਲਵਿੰਦਰ ਸਿੰਘ ਇਯਾਲੀ ਸਕੱਤਰ, ਬਲਵਿੰਦਰ ਸਿੰਘ ਤਾਜਪੁਰ ਸਹਾਇਕ ਸਕੱਤਰ, ਦਰਸ਼ਨ ਸਿੰਘ ਦਾਖਾ ਵਿੱਤ ਸਕੱਤਰ, ਹਰਨੇਕ ਸਿੰਘ ਜਰਖੜ ਸਹਾਇਕ ਵਿੱਤ ਸਕੱਤਰ, ਨਾਜ਼ਰ ਸਿੰਘ, ਹੰਸ ਰਾਜ ਜੇ ਈ,ਨਛੱਤਰ ਸਿੰਘ ਸਰਾਂ,ਜੱਥੇਬੰਦਕ ਸਕੱਤਰ, ਸੁਰਜੀਤ ਸਿੰਘ ਕਾਰਜਕਾਰੀ ਮੈਂਬਰ, ਲੇਖਾਕਾਰ ਬੂਟਾ ਸਿੰਘ ਅਤੇ ਪਰਮਜੀਤ ਸਿੰਘ ਮਾਜਰੀ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਰਾਧੇ ਸ਼ਿਆਮ, ਕਾਰਜਕਾਰੀ ਜਨਰਲ ਸਕੱਤਰ ਨਰਿੰਦਰ ਕੁਮਾਰ ਬੱਲ, ਸੀਨੀਅਰ ਮੀਤ ਪ੍ਰਧਾਨ ਚਮਕੌਰ ਸਿੰਘ ਬਰਮੀਂ ਤੇ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਕੇ ਸਤਿਕਾਰ ਨਾਲ ਸੂਬੇ ਦੇ ਪੰਜ ਆਗੂਆਂ ਦਾ ਇਸ ਡੈਲੀਗੇਟ ਇਜਲਾਸ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ।