ਸੁਣਾਉਂਦਾ ਸੀ ਬਾਬਾ ਪਰੀਆਂ ਦੀਆਂ ਕਹਾਣੀਆਂ,
ਅੱਜ ਵੀ ਚੇਤੇ ਕਰਦੇ ਹਾਂ ਬਹਿ ਕੇ ਵਿੱਚ ਢਾਣੀਆਂ।
ਆਈ ਉੱਤੇ ਆਏ ਕਦੇ ਵੀ ਪਿੱਛੇ ਹਟੇ ਨਾ ਪੰਜਾਬੀ,
ਦੇਸ ਭਗਤਾਂ ਨੇ ਅੰਗਰੇਜ਼ਾਂ ਅੱਗੇ ਹਿੱਕਾਂ ਤਾਣੀਆਂ।
ਕੰਮ ਦਾ ਨਾ ਡੱਕਾ ਕਦੇ ਵੀ ਤੋੜ ਕੇ ਦੂਹਰਾ ਕੀਤਾ,
ਬਾਪੂ ਦੇ ਸਿਰ ਰੱਜ-ਰੱਜ ਕੇ ਸੀ ਮੌਜ਼ਾਂ ਮਾਣੀਆ।
ਸਿਆਸੀ ਲੋਕਾਂ ਨੇ ਨਫ਼ਰਤ ਦਾ ਬਾਲ਼ ਕੇ ਭਾਂਬੜ,
ਅੱਗ ਲਾ ਦਿੱਤੀ ਪੰਜਾਬ ਦਿਆਂ ਪੰਜਾਂ ਪਾਣੀਆਂ।
ਹਰ ਵਕਤ ਹਰ ਥਾਂ ਦੇ ਉੱਪਰ ਮੌਕਾ ਮੇਲ ਹੀ ਹੁੰਦਾ,
ਜਿਸਦੇ ਭਾਗਾਂ ਵਿੱਚ ਲਿਖੀਆਂ ਉਸੇ ਨੇ ਖਾਣੀਆਂ।
'ਦੇਵ' ਲੋਕਾਂ ਦੇ ਨਾਲ਼ ਧੱਕਾ ਕਰ ਜਾਂਦੇ ਸੀ ਰਾਜੇ,
ਮਨਮਰਜ਼ੀ ਕਰਦੀਆਂ ਸੀ ਰਾਜੇ ਦੀਆਂ ਰਾਣੀਆਂ।
ਲੈਕਚਰਾਰ ਦਵਿੰਦਰ ਪਾਲ ਬਾਤਿਸ਼
#67 ਗਰੀਨ ਐਵਨਿਊ ਰੂਪਨਗਰ (ਪੰਜਾਬ) 9463515231