ਜੋਧਾਂ /ਸਰਾਭਾ 7 ਅਗਸਤ ( ਦਲਜੀਤ ਸਿੰਘ ਰੰਧਾਵਾ ) 200 ਕਿਸਾਨ- ਮਜ਼ਦੂਰ ਜੱਥੇਬੰਦੀਆਂ ਦੇ ਸਾਂਝਾ ਫੋਰਮ ਦੇ ਸੱਦੇ ਦੀ ਰੌਸ਼ਨੀ ਵਿੱਚ ਦਸ਼ਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਇਕਾਈਆਂ ਦੇ ਪ੍ਰਧਾਨਾਂ ਸਕੱਤਰਾਂ ਤੇ ਹੋਰ ਅਹੁਦੇਦਾਰਾਂ ਨੇ ਭਾਗ ਲਿਆ।
ਅੱਜ ਦੀ ਵਿਸ਼ੇਸ਼ ਮੀਟਿੰਗ ਨੂੰ ਵੱਖ-ਵੱਖ ਨਾਮਵਰ ਆਗੂਆਂ ਜ਼ਿਲਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਡਾ. ਗੁਰਮੇਲ ਸਿੰਘ ਗੁੜੇ, ਡਾ. ਗੁਰਮੇਲ ਸਿੰਘ ਕੁਲਾਰ, ਜੱਥੇਦਾਰ ਗੁਰਮੇਲ ਸਿੰਘ ਢੱਟ ,ਜ਼ਿਲ੍ਹਾ ਖਜਾਨਚੀ ਅਮਰੀਕ ਸਿੰਘ ਤਲਵੰਡੀ ਨੇ ਸੰਬੋਧਨ ਕਰਦਿਆਂ ਵਰਨਣ ਕੀਤਾ ਕਿ ਦੇਸ਼ ਦੀ ਸੰਸਦ ਵਿੱਚ ਪੁੱਜਕੇ ਵਿਰੋਧੀ ਪਾਰਟੀਆਂ ਦੇ ਮੁੱਖ ਨੁਮਾਇੰਦੇ ਨੂੰ ਐਮ.ਐਸ.ਪੀ. ਗਰੰਟੀ ਵਾਲਾ ਕਾਨੂੰਨ ਬਣਵਾਉਣ ਵਾਸਤੇ ਅਤੇ ਕਿਸਾਨਾਂ, ਮਜ਼ਦੂਰਾਂ ਦੀ ਕਰਜ਼ਾ ਮੁਕਤੀ ਕਰਵਾਉਣ ਲਈ ਪ੍ਰਾਈਵੇਟ ਬਿੱਲ ਦੀ ਮੰਗ ਪੇਸ਼ ਕਰਨ ਸਮੇਤ ਸਮੁੱਚਾ 12 ਨੁਕਾਤੀ ਮੰਗ ਪੱਤਰ ਸੌਪਣ ਨਾਲ , "ਸਾਂਝਾ ਫੋਰਮ "ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੋਂ ਇਲਾਵਾ ਪਰਦੇਸਾਂ 'ਚ ਵਸਦੇ ਪੰਜਾਬੀਆਂ ਸਮੇਤ ਸਮੁੱਚੇ ਭਾਰਤੀਆਂ ਦੀਆਂ ਨਜ਼ਰਾਂ 'ਚ ਵੀ ਖਰੇ ਤੇ ਦੂਰ ਅੰਦੇਸ਼ ਕੇਂਦਰ ਵਜੋਂ ਸਥਾਪਿਤ ਹੋਇਆ ਹੈ।
ਆਗੂਆਂ ਨੇ ਦੱਸਿਆ ਕਿ "ਸਾਂਝਾ ਫੋਰਮ" ਦੇ ਸੱਦੇ ਦੀ ਰੌਸ਼ਨੀ ਵਿੱਚ ਪੂਰੇ ਦੇਸ਼ ਦੇ ਜ਼ਿਲ੍ਹਾ/ ਤਹਿਸੀਲ /ਹੋਰ ਪ੍ਰਸਿੱਧ ਕੇਂਦਰ ਪੱਧਰ 'ਤੇ 15 ਅਗਸਤ 24 ਨੂੰ ;(ਕੇਂਦਰੀ ਹਕੂਮਤ ਵੱਲੋਂ 9. 12.2021 ਨੂੰ ਮੰਨੀਆਂ ਹੋਈਆਂ ਮੰਗਾਂ ,ਸ਼ਹੀਦ ਸ਼ੁਭਕਰਨ ਸਿੰਘ ਬੱਲੋ ਸਮੇਤ 26 ਸ਼ਹੀਦਾਂ ਨਾਲ ਤੇ 433 ਫੱਟੜਾਂ ਨਾਲ ਸੰਬੰਧਿਤ ਜਾਲਮ ਤੇ ਕਾਤਲ ਪੁਲਿਸ ਅਫਸਰਾਂ ਨੂੰ ਸਨਮਾਨਿਤ ਕਰਨ ਦੀ ਬਜਾਏ ਫੌਰੀ ਗ੍ਰਿਫਤਾਰ ਕਰਨ ਦੀਆਂ ਹੱਕੀ ਮੰਗਾਂ ਨੂੰ ਲੈ ਕੇ) ਵਿਸ਼ਾਲ ਟਰੈਕਟਰ ਮਾਰਚ ਕੀਤੇ ਜਾਣਗੇ। ਜਿਸ ਲਈ ਅੱਜ ਤੋਂ ਹੀ ਪਿੰਡ -ਪਿੰਡ ਜੋਰਦਾਰ ਤਿਆਰੀਆਂ ਆਰੰਭ ਦਿੱਤੀਆਂ ਜਾਣਗੀਆਂ।
ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਸਰਵਿੰਦਰ ਸਿੰਘ ਸੁਧਾਰ , ਜਸਵੰਤ ਸਿੰਘ ਮਾਨ, ਗੁਰਸੇਵਕ ਸਿੰਘ ਸੋਨੀ ਸਵੱਦੀ, ਸੋਹਣ ਸਿੰਘ ਸਵੱਦੀ , ਬੂਟਾ ਸਿੰਘ ਬਰਸਾਲ, ਬਲਤੇਜ ਸਿੰਘ ਸਿੱਧਵਾਂ, ਮਨਜੀਤ ਸਿੰਘ ਸਿੱਧਵਾਂ, ਗੁਰਦੀਪ ਸਿੰਘ ਮੰਡਿਆਣੀ, ਅਮਰਜੀਤ ਸਿੰਘ ਖੰਜਰਵਾਲ, ਕੁਲਦੀਪ ਸਿੰਘ ਸਵੱਦੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ ।
Hello
ReplyDelete