ਜੋਧਾਂ /ਸਰਾਭਾ 7 ਅਗਸਤ (ਦਲਜੀਤ ਸਿੰਘ ਰੰਧਾਵਾ)ਤਪੋਬਣ ਹਰਿਆਵਲ ਲਹਿਰ ਦੇ ਤਹਿਤ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਨੇ ਪਿੰਡ ਸਹੌਲੀ ਵਿਖੇ ਭਾਈ ਗੁਰਵੀਰ ਸਿੰਘ ਦੀਆਂ ਦੋ ਬੱਚੀਆਂ ਮਨਵੀਰ ਕੌਰ ਤੇ ਸਰਬਜੋਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਵੱਖ-ਵੱਖ ਕਿਸਮ ਦੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ। ਇਸ ਮੌਕੇ ਮਹਾਂਪੁਰਖਾਂ ਨੇ ਕਿਹਾ ਹਰ ਇਨਸਾਨ ਨੂੰ ਆਪਣੀ ਜਿੰਦਗੀ ਵਿੱਚ ਵੱਧ ਤੋ ਵੱਧ ਰੁੱਖ ਬੂਟੇ ਲਗਾਉਣੇ ਚਾਹੀਦੇ ਹਨ ਕਿਉਂ ਕਿ ਮਨੁੱਖਾਂ ਅਤੇ ਰੁੱਖਾਂ ਦਾ ਆਦਿ ਕਾਲ ਤੋਂ ਹੀ ਗੂੜਾ ਸਬੰਧ ਹੈ, ਰੁੱਖ ਬੂਟੇ ਆਕਸੀਜਨ ਦਾ ਭਾਰੀ ਸਰੋਤ ਹਨ ਰੁੱਖਾਂ ਬਿਨਾਂ ਮਨੁੱਖ ਇਸ ਸੰਸਾਰ ਤੇ ਜੀਵਤ ਨਹੀਂ ਰਹਿ ਸਕਦਾ। ਮਹਾਂਪੁਰਖਾਂ ਨੇ ਕਿਹਾ ਕਿ ਜਿੱਥੇ ਰੁੱਖ ਬੂਟੇ ਵੱਧ ਤੋਂ ਵੱਧ ਲਗਾਉਣੇ ਜਰੂਰੀ ਉਥੇ ਇਹਨਾ ਦੀ ਪਾਲਣਾ ਪੋਸ਼ਣਾ ਕਰਨੀ ਵੀ ਅਤੀ ਜਰੂਰੀ ਹੈ। ਉਹਨਾ ਕਿਹਾ ਕਿ ਸਾਨੂੰ ਗਿਣਤੀ ਦਿਖਾਉਣ ਲਈ ਰੁੱਖ ਬੂਟੇ ਨਹੀਂ ਲਗਾਉਣੇ ਚਾਹੀਦੇ ਸਗੋਂ ਆਪਣੇ ਬੱਚਿਆਂ ਵਾਂਗ ਸਾਂਭ ਸੰਭਾਲ ਵੀ ਕਰਨੀ ਵੀ ਅਤੀ ਜਰੂਰੀ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਕਸੀਜਨ ਦੀ ਕਮੀ ਕਾਰਨ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਨਗਰ ਨਿਵਾਸੀ ਸੰਗਤਾਂ ਵੱਲੋਂ ਮਹਾਂਪੁਰਖਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇਜਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਕਿਸਾਨ ਯੂਨੀਅਨ, ਵਰਿੰਦਰ ਸਿੰਘ ਬਲਾਕ ਪ੍ਰਧਾਨ ਪੱਖੋਵਾਲ ,ਕ੍ਰਿਸ਼ਨ ਸਿੰਘ ਬਲਾਕ ਅਫਸਰ, ਸੁਖਮਿੰਦਰ ਸਿੰਘ ਬਲਾਕ ਅਫਸਰ ਅਮਰੀਕ ਸਿੰਘ, ਹਾਕਮ ਸਿੰਘ, ਰਣਜੀਤ ਸਿੰਘ ਬਲਾਕ ਸੰਮਤੀ ਮੈਂਬਰ , ਜੱਸੀ ਢੱਟ ਪ੍ਰਧਾਨ, ਗੁਰਜੀਤ ਸਿੰਘ, ਮਨਜਿੰਦਰ ਸਿੰਘ, ਨਗਿੰਦਰ ਸਿੰਘ, ਪ੍ਰਧਾਨ ਜਰਨੈਲ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਮਾਸਟਰ ਅਜੀਤ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ ਜਗਪਾਲ ਸਿੰਘ, ਸਿਮਰਨਜੀਤ ਸਿੰਘ, ਧਰਮਿੰਦਰ ਸਿੰਘ, ਸੁਖਵੀਰ ਸਿੰਘ, ਅਜਮੇਰ ਸਿੰਘ ਆਦਿਕ ਹਾਜ਼ਰ ਸਨ।