ਪੰਜਾਬ ਗੁਰੂਆਂ ਪੀਰਾਂ ਫ਼ਕੀਰਾਂ ਪੈਗੰਬਰਾਂ ਦੀ ਧਰਤੀ ਹੈ ਜਿੱਥੇ ਵੱਖ ਵੱਖ ਸਮਿਆਂ ਤੇ ਇਹਨਾਂ ਮਹਾਂ ਪੁਰਖਾਂ ਦੀਆਂ ਯਾਦਾਂ ਮਨਾਉਣ ਲਈ ਮੇਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਅਜਿਹਾ ਹੀ ਮੇਲਾ ਸੰਗਤਾਂ ਵੱਲੋਂ ਸਂੰਤ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੀ ਯਾਦ ਵਿੱਚ ਪਿੰਡ ਗਹੋਤ ਪੋਕਰ ਗੁਰਦਾਸਪੁਰ ਵਿਖੇ ਕਰਵਾਇਆ ਗਿਆ। ਇਸ ਮੇਲੇ ਨੂੰ ਕਾਮਯਾਬ ਕਰਨ ਲਈ ਮੇਲਾ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੀ ਪ੍ਰਧਾਨਗੀ ਕੁਲਦੀਪ ਸਿੰਘ ਬਿੱਲਾ ਪੁੱਤਰ ਸਰਵਣ ਸਿੰਘ ਅਤੇ ਉਹਨਾਂ ਦੇ ਭਰਾ ਮਨਜੀਤ ਸਿੰਘ ਇਟਲੀ ਵਾਲੇ ਨੇ ਕੀਤੀ। ਹੁਣ ਤੱਕ ਪਿੰਡ ਗਹੋਤ ਪੋਕਰ ਵਿਖੇ ਪਿਛਲਿਆਂ ਸਮਿਆਂ ਵਿੱਚ ਨੌਜਵਾਨਾਂ ਵੱਲੋਂ ਮੇਲੇ ਕਰਵਾਏ ਜਾਂਦੇ ਰਹੇ ਹਨ ਪ੍ਰੰਤੂ ਨੌਜਵਾਨਾਂ ਦੇ ਸਹਿਯੋਗ ਅਤੇ ਕੁਲਦੀਪ ਸਿੰਘ ਬਿੱਲਾ,ਭਰਾ ਕਾਲਾ ਪ੍ਰਾਪਰਟੀ ਡੀਲਰ, ਮੰਨੂੰ ਟਰੈਵਲ ਏਜੰਟ ਅਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਅੱਜ ਮਿੱਤੀ 22/09/ 2024 ਦਿਨ ਐਤਵਾਰ ਨੂੰ ਕਰਵਾਇਆ ਗਿਆ ਸਭਿਆਚਾਰਕ ਅਤੇ ਖੇਡ ਮੇਲੇ ਹੁਣ ਤੱਕ ਦੇ ਕਰਵਾਏ ਗਏ ਮੇਲਿਆਂ ਚੋਂ ਸਰਬੋਤਮ ਹੋ ਨਿਬੜਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਅਮਰਜੀਤ ਸਿੰਘ ਪਿੰਕੀ ਨੇ ਕਰਦਿਆਂ ਕਿਹਾ ਕਿ ਇਸ ਮੇਲੇ ਵਿੱਚ ਮਸ਼ਹੂਰ ਕਲਾਕਾਰ ਗਾਇਕ ਬਾਗੀ ਨੇ ਆਪਣੇ ਗੀਤਾਂ ਰਾਹੀਂ ਰੰਗ ਬੰਨ੍ਹਿਆ ਅਤੇ ਸ੍ਰੋਤਿਆਂ ਨੂੰ ਮੰਤਰ ਮੁਗਧ ਕੀਤੇ। ਬਜ਼ੁਰਗਾਂ ਦੀਆਂ ਕਬੱਡੀ ਟੀਮਾਂ ਨੇ ਅਨੰਦ ਬੰਨ੍ਹਿਆ, ਸਟੰਟ ਕਬੱਡੀ ਟੀਮਾਂ ਰਾਹੀਂ ਬੱਚਿਆਂ ਨੇ ਆਪਣੇ ਜੌਹਰ ਦਿਖਾਏ, ਲੜਕੀਆਂ ਨੇ ਵੀ ਕਬੱਡੀ ਟੀਮਾਂ ਰਾਹੀਂ ਮੇਲੇ ਵਿੱਚ ਸ਼ਿਰਕਤ ਕੀਤੀ ਅਤੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤੇ। ਹਿੰਦੂਸਤਾਨੀ ਸਟੰਟ ਮੈਨ ਜੋੜੀਂ ਨੇ ਆਪਣੇ ਆਪ ਨੂੰ ਖ਼ਤਰੇ ਵਿਚ ਪਾਉਂਦੇ ਹੋਏ ਰੇਤਲੀ ਜ਼ਮੀਨ ਤੇ ਬੋਲਟ ਚਲਾ ਕੇ ਸਟੰਟ ਵਿਖਾਏ ਅਤੇ ਦਰਸ਼ਕਾਂ ਨੂੰ ਦੰਦਾਂ ਥੱਲੇ ਜੀਭਾਂ ਲੈ ਕੇ ਵੇਖਣ ਲਈ ਮਜਬੂਰ ਕਰ ਦਿੱਤੇ। ਜ਼ਿਕਰਯੋਗ ਹੈ ਕਿ ਜਦੋਂ ਤੋਂ ਵੀ ਗਹੋਤ ਪੋਕਰ ਵਿਚ ਮੇਲਾ ਸ਼ੁਰੂ ਕੀਤਾ ਗਿਆ ਸੀ ਡੇਰਾ ਬਾਬਾ ਨਾਨਕ ਇਲਾਕੇ ਦੇ ਕਬੱਡੀ ਖਿਡਾਰੀ ਇਹਨਾਂ ਮੇਲਿਆਂ ਵਿੱਚ ਕਬੱਡੀ ਖੇਡਣ ਲਈ ਪਹੁੰਚਦੇ ਰਹੇ ਹਨ ਅਤੇ ਇਸ ਵਾਰ ਸ਼ਿਕਾਰ ਮਾਸੀਆਂ ਅਤੇ ਹੋਰ ਪਿੰਡਾਂ ਦੇ ਨੌਜਵਾਨਾਂ ਨੇ ਕਬੱਡੀ ਟੀਮਾਂ ਵਿੱਚ ਸ਼ਾਮਲ ਹੋ ਕੇ ਮੇਲੇ ਨੂੰ ਚਾਰ ਚੰਨ ਲਾਏ ਹਨ।ਮੇਲਾ ਪ੍ਰਮੋਟਰ ਨੌਜਵਾਨਾਂ ਦੀ ਬਦੌਲਤ ਇਹ ਮੇਲਾ ਦੁਪਹਿਰ ਇੱਕ ਵਜੇ ਸ਼ੁਰੂ ਹੋਇਆ ਸ਼ਾਮ ਸੱਤ ਵਜੇ ਤੱਕ ਚੱਲਿਆ। ਜਿਸ ਵਿਚ ਦੇਰ ਰਾਤ ਤੱਕ ਪਹਿਲਵਾਨਾਂ ਨੇ ਵੀ ਆਪਣੀ ਜ਼ੋਰ ਅਜ਼ਮਾਈ ਦਿਖਾਈ।ਅੰਤ ਵਿੱਚ ਜਥੇਦਾਰ ਸਰਵਣ ਸਿੰਘ, ਕਮੇਟੀ ਪ੍ਰਧਾਨ ਕੁਲਦੀਪ ਸਿੰਘ ਬਿੱਲਾ,ਕਾਲਾ ਪ੍ਰਾਪਰਟੀ ਡੀਲਰ, ਮੰਨੂੰ ਏਜੰਟ, ਮਨਜੀਤ ਸਿੰਘ, ਹਰਜਿੰਦਰ ਸਿੰਘ, ਕਰਨਪ੍ਰੀਤ ਸਿੰਘ ਕਰਨ ਅਤੇ ਹੋਰ ਮੈਂਬਰਾਂ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤੇ ਅਤੇ ਮੇਲੇ ਵਿੱਚ ਡਿਊਟੀਆਂ ਨਿਭਾਉਣ ਵਾਲੇ ਐਸ ਐਚ ਓ ਜੋਧ ਸਿੰਘ ਤਿੱਬੜ ਸਮੇਤ ਪੁਲਿਸ ਸਟਾਫ ਨੂੰ ਸਨਮਾਨਿਤ ਕੀਤੇ। ਸਮੂਹ ਖਿਡਾਰੀਆਂ ਅਤੇ ਮੇਲੇ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਪ੍ਰਬੰਧਕਾਂ ਨੇ ਕੁਲਦੀਪ ਸਿੰਘ ਬਿੱਲੇ ਦਾ ਤਹਿਦਿਲੋਂ ਧੰਨਵਾਦ ਕੀਤਾ ਕਿ ਉਹਨਾਂ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਜੋ ਵੀ ਦਿੱਤੇ ਗਏ ਹਨ ਉਹ ਸਾਰੇ ਸੰਤੁਸ਼ਟ ਹਨ।ਇਸ ਮੌਕੇ ਤੇ ਵੱਖ ਵੱਖ ਪਿੰਡਾਂ ਤੋਂ ਆਏ ਨੌਜਵਾਨਾਂ ਨੇ ਵੀ ਆਪਣੇ ਆਪਣੇ ਪਿੰਡਾਂ ਵਿਚ ਖੇਡ ਮੇਲੇ ਕਰਵਾਉਣ ਲਈ ਸਟੇਜ ਤੋਂ ਐਲਾਨ ਕੀਤੇ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਖੇਡਾਂ ਨਾਲ ਜੋੜੀ ਜਾ ਸਕੇ। ਪ੍ਰਿੰਸੀਪਲ ਅਮਰਜੀਤ ਸਿੰਘ ਪਿੰਕੀ ਗਹੋਤ ਪੋਕਰ ਵੱਲੋਂ ਸਵਰਨਜੀਤ ਸਿੰਘ ਸਾਬੀ ਨੂੰ ਅਤੇ ਕੁਲਦੀਪ ਸਿੰਘ ਬਿੱਲੇ ਨੂੰ ਛਿੰਝ ਮੇਲੇ ਕਰਵਾਉਣ ਤੇ ਵਧਾਈ ਦਿੱਤੀ ਗਈ ਹੈ ਕਿਉਂਕਿ ਜੇਕਰ ਪਿੰਡ ਗਹੋਤ ਪੋਕਰ ਵਿੱਚ ਪਿੰਕੀ ਤੋਂ ਬਾਅਦ ਛਿੰਝ ਮੇਲੇ ਲਗਾਉਣ ਲਈ ਅੱਗੇ ਆਏ ਹਨ ਉਹ ਇਹੋ ਹੀ ਹਨ ਜੋ ਪਿੰਕੀ ਦੇ ਸਟੂਡੈਂਟ ਰਹਿ ਚੁੱਕੇ ਹਨ।ਆਸ ਕਰਦੇ ਹਾਂ ਕਿ ਇਹ ਮੇਲਾ ਹੁਣ ਹਰ ਸਾਲ ਲੱਗੇਗਾ ਅਤੇ ਕਮੇਟੀ ਵੱਲੋਂ ਕੀਤੇ ਐਲਾਨ ਮੁਤਾਬਿਕ ਖਿਡਾਰੀਆਂ ਨੂੰ ਬੁੱਲਟ ਮੋਟਰਸਾਈਕਲ ਅਤੇ ਵਧੀਆ ਇਨਾਮ ਦਿੱਤੇ ਜ਼ਾਇਆ ਕਰਨਗੇ। ਸਾਰੇ ਪ੍ਰਬੰਧਕਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ।