23 ਸਤੰਬਰ(ਚੰਡੀਗੜ੍ਹ) ਹਰਮਨ ਮੀਆਂਪੁਰੀ - ਰਾਜ ਭਵਨ ਵਿੱਚ ਕੱਲ ਨਵੇਂ ਮੰਤਰੀਆਂ ਦਾ ਸਹੁ ਚੁੱਕ ਸਮਾਗਮ ਹੋਇਆ।ਇਸ ਦੌਰਾਨ ਪੰਜ ਮੰਤਰੀਆਂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।ਜਿਨਾਂ ਵਿੱਚ ਤਰਨਪ੍ਰੀਤ ਸਿੰਘ ਸੋਂਦ ਨੂੰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ,ਨਿਵੇਸ਼ ਪ੍ਰਮੋਸ਼ਨ,ਲੇਬਰ,ਪ੍ਰਾਹੁਣਚਾਰੀ, ਉਦਯੋਗ ਅਤੇ ਵਣਜ ਅਤੇ ਪੰਚਾਇਤ ਵਿਭਾਗ ਦਿੱਤਾ ਗਿਆ।ਇਸ ਦੇ ਨਾਲ ਹੀ ਮਹਿੰਦਰ ਭਗਤ ਨੂੰ ਰੱਖਿਆ ਸੇਵਾਵਾਂ ਭਲਾਈ,ਸੁਤੰਤਰਤਾ ਸੈਨਾਨੀ ਅਤੇ ਫਲ ਉਤਪਾਦਨ ਦਾ ਵਿਭਾਗ ਹਰਦੀਪ ਸਿੰਘ ਮੁੰਡਿਆਂ ਨੂੰ ਮਾਲ,ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ,ਜਲ ਸਪਲਾਈ ਅਤੇ ਸੈਨੀਟੇਸ਼ਨ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਡਾਕਟਰ ਰਵਜੋਤ ਨੂੰ ਲੋਕਲ ਬਾਡੀ ਅਤੇ ਸੰਸਦੀ ਮਾਮਲੇ ਦਾ ਵਿਭਾਗ ਦਿੱਤੇ ਗਏ।ਇਸਦੇ ਨਾਲ ਹੀ ਬਰਿੰਦਰ ਕੁਮਾਰ ਗੋਇਲ ਨੂੰ ਮਈਨਿੰਗ,ਜਲ ਸਰੋਤ,ਭੂਮੀ ਅਤੇ ਪਾਣੀ ਦੀ ਸੰਭਾਲ ਦਾ ਵਿਭਾਗ ਦਿੱਤਾ ਗਿਆ।ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਇਹ ਸਹੁ ਚੁੱਕ ਸਮਾਗਮ ਹੋਇਆ।