ਸੀ ਜੇ ਐਮ ਡਾਕਟਰ ਅਮਨਦੀਪ ਹੋਰਾਂ ਕੀਤਾ ਸੰਬੋਧਨ।
ਨਵਾਂਸ਼ਹਿਰ ਦੇਸ ਰਾਜ ਬਾਲੀ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੌਲਤਪੁਰ ਵਿਖੇ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪ੍ਰੀਆ ਸੂਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾਕਟਰ ਅਮਨਦੀਪ ਸੀ ਜੇ ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਪੈਰਾ ਲੀਗਲ ਵਲੰਟੀਅਰਜ਼ ਵਾਸਦੇਵ ਪਰਦੇਸੀ ਅਤੇ ਦੇਸ ਰਾਜ ਬਾਲੀ ਦੁਆਰਾ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਡਾਕਟਰ ਅਮਨਦੀਪ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਪੋਕਸੋ ਐਕਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਬੱਚਿਆਂ ਨੂੰ ਕੋਈ ਤੰਗ ਪ੍ਰੇਸਾਨ ਕਰਦਾ ਹੈ, ਸਰੀਰਕ ਤੌਰ ਤੇ ਗ਼ਲਤ ਤਰੀਕੇ ਨਾਲ ਛੇੜਛਾੜ ਕਰਦਾ ਹੈ, ਕੋਈ ਅਸ਼ਲੀਲ ਵੀਡੀਓ ਦਿਖਾਉਂਦਾ ਹੈ,ਗਲਤ ਮੈਸੇਜ ਕਰਦਾ ਹੈ, ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵੇਲੇ ਬੱਚੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਜ਼ਰੂਰ ਦੱਸਣ, ਜਾਂ ਬੱਚਿਆਂ ਦੇ ਹੈਲਪ ਲਾਈਨ ਨੰਬਰ 1098 ਤੇ ਕਾਲ ਕਰਕੇ ਮਦਦ ਲੈ ਸਕਦੇ ਹਨ।ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਐਸ ਸੀ ਐਸ ਟੀ ਜ਼ਾਤ ਨਾਲ ਸਬੰਧਤ ਵਿਅਕਤੀ,ਬੱਚੇ ਬਜ਼ੁਰਗ, ਔਰਤਾਂ, ਅਪੰਗ ਵਿਅਕਤੀ,ਬੇਗਾਰ ਦਾ ਮਾਰਿਆ, ਜੇਲ੍ਹ ਵਿੱਚ ਬੰਦ ਕੈਦੀ, ਉਦਯੋਗਿਕ ਕਾਮੇ,ਮਾਨਸਿਕ ਰੋਗੀ, ਅਤੇ ਉਹ ਵਿਅਕਤੀ ਜਿਨਾਂ ਦੀ ਆਮਦਨ ਸਾਲਾਨਾ ਤਿੰਨ ਲੱਖ ਰੁਪਏ ਤੋਂ ਘੱਟ ਹੈ,ਉਹ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਅਤੇ ਵਕੀਲ ਦੀਆਂ ਸੇਵਾਵਾਂ ਮੁਫਤ ਲੈ ਸਕਦੇ ਹਨ।। ਉਹਨਾਂ ਬੱਚਿਆਂ ਨੂੰ ਦੇਸ਼ ਵਿੱਚ ਬੱਚਿਆਂ ਲਈ ਬਣੇ ਵੱਖ ਵੱਖ ਕਾਨੂੰਨਾਂ ਪ੍ਰਤੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰ ਦੇਸ ਰਾਜ ਬਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਜ਼ਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਤੋਂ ਲਈ ਜਾ ਸਕਦੀ ਹੈ।। ਸਕੂਲਦੇ ਪ੍ਰਿੰਸੀਪਲ ਸੁਨੀਤਾ ਰਾਣੀ ਨੇ ਵਿਦਿਆਰਥੀਆਂ ਨੂੰ