ਨਡਾਲੋੰ 17 ਸਤੰਬਰ ( ਗੁਰਪਾਲ ਪਰਮਾਰ ਨਡਾਲੋ੍ੱ ) ਪਿੰਡ ਚੱਬੇਵਾਲ ਵਿਖੇ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੂਰੇ ਪੰਜਾਬ ਵਿਚ ਪੰਜਾਬ ਦੇ ਵੱਖ ਵੱਖ ਥਾਣਿਆਂ ਵਿੱਚ ਰੋਸ਼ ਧਰਨਾ ਲਗਾਇਆ ਗਿਆ। ਇਸ ਮੌਕੇ ਕਾਂਗਰਸ ਪਾਰਟੀ ਪੰਜਾਬ ਦੇ ਹਲਕਾ ਚੱਬੇਵਾਲ ਦੇ ਇੰਨਚਾਰਜ ਕੁਲਵਿੰਦਰ ਸਿੰਘ ਰਸੂਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਾਲ ਤਹਿਤ ਥਾਣਾ ਚੱਬੇਵਾਲ ਅੱਗੇ ਰੋਸ ਧਰਨਾ ਲਗਾਇਆ ਗਿਆ।ਅੱਜ ਹਲਕਾ ਚੱਬੇਵਾਲ ਚ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਰਸੂਲਪੁਰੀ ਵਲੋਂ ਪੁਲਿਸ ਸਟੇਸ਼ਨ ਦੇ ਸਾਹਮਣੇ ਮੌਜੂਦਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਦਾ ਮੁੱਖ ਵਿਸ਼ਾ ਲੁੱਟਾਂ-ਖੋਹਾਂ ਅਤੇ ਦਿਨ ਦਿਹਾੜੇ ਵੱਧ ਰਹੀਆਂ ਕਤਲ ਦੀਆਂ ਵਾਰਦਾਤਾਂ ਹਨ। ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੁੱਤੀ ਹੋਈ ਮੌਜੂਦਾ ਸਰਕਾਰ ਨੂੰ ਜਗਉਣ ਲਈ ਬਹੁਤ ਭਾਰੀ ਇਕੱਠ ਰਹੀ। ਆਮ ਜੰਨਤਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਰੋਸ਼ ਧਰਨੇ ਦੌਰਾਨ ਹਲਕਾ ਇੰਚਾਰਜ ਚੱਬੇਵਾਲ ਕੁਲਵਿੰਦਰ ਸਿੰਘ ਰਸੂਲਪੁਰ ਅਤੇ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਜਗੀਰ ਸਿੰਘ ਡੀ ਐਸ ਪੀ ਨੂੰ ਮੰਗ ਪੱਤਰ ਦਿੱਤਾ ਗਿਆ। ਉਨਾ ਦੇ ਨਾਲ ਪੂਰੀ ਕਾਂਗਰਸ ਟੀਮ ਹਰਜਿੰਦਰ ਰਸੂਲਪੁਰੀ, ਪ੍ਰੇਮ ਸਿੰਘ ਠੱਕਰਵਾਲ, ਯੂਥ ਪ੍ਰਧਾਨ ਗੁਰਪ੍ਰੀਤ ਸਿੰਘ, ਨੰਬਰਦਾਰ ਗੁਰਦੇਵ ਸਿੰਘ ਠੱਕਰਵਾਲ, ਸਰਕਲ ਪ੍ਰਧਾਨ ਤਰੁਣ ਕੁਮਾਰ (ਟਿੰਕੂ ), ਹਰਬੰਸ ਕੌਰ, ਸੰਤੋਖ ਸਿੰਘ, ਬਲਵੱਤ ਕੌਰ, ਲੈਬਰ ਸਿੰਘ, ਸੋਨੂ, ਜੈ ਗਣੇਸ਼, ਕੁਲਵਿੰਦਰ, ਵਿੱਕੀ ਕਾਲੇਵਾਲ, ਕੁਲਵੰਤ, ਅਰਵਿੰਦਰ ਕੌਰ, ਰਾਣੋ, ਭੁਪਿੰਦਰ ਸਿੰਘ, ਗਿਆਨ ਚੰਦ, ਰਾਮ ਜੀ, ਕਮਲ ਠੁਆਂਣਾ,ਆਦਿ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ।