ਨਡਾਲੋੰ , 17 ਸਤੰਬਰ ( ਗੁਰਪਾਲ ਪਰਮਾਰ ਨਡਾਲੋੰ ) ਪਿੰਡ ਸਸੋਲੀ ਵਿਖੇ ਦਰਬਾਰ ਪੰਜ ਪੀਰ ਜੀ ਦੇ ਅਸਥਾਨ, ਸਮੂਹ ਸੁਮਨ ਗੋਤ ਪਰਿਵਾਰ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਪੰਜ ਪੀਰ ਜੀ, ਬਾਬਾ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ ਸੁਮਨ ਪਰਿਵਾਰ ਵੱਲੋਂ ਸਲਾਨਾ ਸ਼ਾਨਦਾਰ ਛਿੰਝ ਮੇਲਾ ਕਰਵਾਇਆ ਗਿਆ। ਇਸ ਮੌਕੇ ਬਾਬਾ ਜਨਕ ਰਾਜ ਸਸੋਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਬਾ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ ਸਲਾਨਾ ਛਿੰਝ ਮੇਲੇ ਵਿੱਚ ਪੰਜਾਬ ਦੇ ਨਾਮਵਰ ਪਹਿਲਵਾਨਾ ਨੇ ਭਾਗ ਲਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਸ਼ਾਨਦਾਰ ਛਿੰਝ ਮੇਲੇ ਮੌਕੇ ਪੱਟਕੇ ਦੀ ਕੁਸ਼ਤੀ ਅਲੀ ਚੱਬੇਵਾਲ ਅਤੇ ਮੰਗੀ ਸੰਨੜੇ ਵਿਚਕਾਰ ਕਰਵਾਈ ਗਈ। ਜਿਸ ਵਿੱਚ ਮੰਗੀ ਸੰਨੜਾ ਪਹਿਲਵਾਨ ਜੇਤੂ ਰਿਹਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਜੇਤੂ ਪਹਿਲਵਾਨ ਨੂੰ ਇੱਕ ਗੁਰਜ ਅਤੇ ਨਗਦ ਇਨਾਮ ਦਿੱਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਸ਼ਾਨਦਾਰ ਛਿੰਝ ਮੇਲੇ ਦੌਰਾਨ ਮੁੱਖ ਮਹਿਮਾਨ ਹਰਮਿੰਦਰ ਸਿੰਘ ਸੰਧੂ ਚੱਬੇਵਾਲ ਸੀਨੀਅਰ ਆਗੂ ਨੇ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਲਾਨਾ ਸ਼ਾਨਦਾਰ ਛਿੰਝ ਮੇਲੇ ਦੌਰਾਨ ਬਾਬਾ ਜਨਕ ਰਾਜ ਸਸੋਲੀ, ਬਾਬਾ ਰਾਣਾ ਸਸੋਲੀ, ਮੁੱਖ ਮਹਿਮਾਨ ਹਰਮਿੰਦਰ ਸਿੰਘ ਸੰਧੂ ਚੱਬੇਵਾਲ, ਸੁਰਿੰਦਰ ਪਾਲ ਸਿੰਘ ਸੰਧੂ, ਲਖਬੀਰ ਸਿੰਘ ਥਿਆੜਾ ਅਹਿਰਾਣਾ ਕਲਾਂ, ਹਰਦੀਪ ਲੌਂਗੀਆ, ਅਵਤਾਰ ਸਿੰਘ ਸਰਪੰਚ ਸਸੋਲੀ, ਅਸ਼ੋਕ ਕੁਮਾਰ, ਬਲਵੀਰ ਰਾਮ ਸਾਬਕਾ ਬਾਲਕ ਸੰਮਤੀ, ਸਤਪਾਲ ਸਾਬਕਾ ਸਰਪੰਚ, ਜੋਗਿੰਦਰ ਪਾਲ ਸਾਬਕਾ ਸਰਪੰਚ, ਸਤਪਾਲ, ਸੁਰਿੰਦਰਪਾਲ, ਸਤਬੀਰ ਸਿੰਘ, ਮਨੋਹਰ ਸਿੰਘ, ਜਸਪਾਲ, ਸਰਵਣ ਰਾਮ, ਸਤਪਾਲ, ਹੈਪੀ ਤਾਜੋਵਾਲ ਆਦਿ ਹਾਜ਼ਰ ਸਨ।
ਪਿੰਡ ਸਸੋਲੀ ਵਿਖੇ ਬਾਬਾ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ ਸਲਾਨਾ ਸ਼ਾਨਦਾਰ ਛਿੰਝ ਮੇਲਾ ਕਰਵਾਇਆ
September 17, 2024
0