ਨਡਾਲੋੰ , 17 ਸਤੰਬਰ, ( ਗੁਰਪਾਲ ਪਰਮਾਰ ਨਡਾਲੋੰ ) :-ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ ਪ੍ਰਧਾਨ ਲਾਇਨਜ ਕਲੱਬ ਇੰਟਰਨੈਸ਼ਨਲ ਰਿਹਾਣਾ ਜਟਾਂ ਕੋਹਿਨੂਰ ਸਾਲ ਭਰ ਕੈਨੇਡਾ ਰਹਿਣ ਪਿੱਛੋਂ , ਦੇਸ਼ ਪਰਤੇ ਉਹਨਾਂ ਦੇ ਦੋਸਤਾਂ ਮਿੱਤਰਾਂ ਅਤੇ ਵਖ ਵਖ ਸੰਸਥਾਵਾਂ ਵਲੋਂ ਉਹਨਾਂ ਦੀ ਆਮਦ, ਸਮਾਜ ਸੇਵਾ , ਵਾਤਾਵਰਨ ਦੀ ਸਾਂਭ ਸੰਭਾਲ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਸਨਮਾਨ ਕੀਤਾ ਗਿਆ ਹੈ । ਸਾਲ 2023-24 ਦੇ ਡਿਸਟ੍ਰਿਕਟ 321 ਡੀ (ਪੰਜਾਬ ਹਿਮਾਚਲ ਜੰਮੂ-ਕਸ਼ਮੀਰ) ਦੇ ਗਵਰਨਰ ਲਾਇਨ ਇੰਜੀਨੀਅਰ ਐੱਸ ਪੀ ਸੌਂਧੀ ਦੀ ਪ੍ਰਧਾਨਗੀ ਹੇਠ ਸਾਬਕ ਗਵਰਨਰ ਲਾਇਨ ਸਵਰਨ ਸਿੰਘ ਖਾਲਸਾ ,ਇਨਵਾਇਰਨਮੈਂਟ ਚੇਅਰਮੈਨ ਲਾਇਨ ਰਣਜੀਤ ਸਿੰਘ ਰਾਣਾ, ਰੀਜਨ ਚੇਅਰਮੈਨ ਡਾਕਟਰ ਰਤਨ ਚੰਦ , ਜੋਨ ਚੇਅਰਮੈਨ ਐੱਸ ਪੀ ਜਖੂ ,ਲਾਇਨਜ ਕਲੱਬ ਹੁਸ਼ਿਆਰਪੁਰ ਸਮਰਪਣ ਐਕਟਿਵ ਦੇ ਡਾਇਰੈਕਟਰ ਐਮ ਪੀ ਸਿੱਧ , ਖਜ਼ਾਨਚੀ ਲਾਇਨ ਮੋਹਨ ਲਾਲ ਵਲੋ ਸਨਮਾਨ ਕੀਤਾ ਗਿਆ ਹੈ। ਲਾਇਨ ਧਾਲੀਵਾਲ ਵੱਲੋ ਉਪਰੋਕਤ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ ਹੈ !