ਬਲਾਚੌਰ,17 ਸਤੰਬਰ ( ਜਤਿੰਦਰਪਾਲ ਸਿੰਘ ਕਲੇਰ ) ਅੱਜ਼ ਬਲਾਚੌਰ ਸ਼ਹਿਰ ਦਾ ਮਾਹੌਲ ਭਗਵਾਨ ਗਣੇਸ਼ ਜੀ ਭਗਤੀ ਦੇ ਰੰਗ ਵਿੱਚ ਰੰਗ ਗਿਆ। ਜਦੋਂ ਬਲਾਚੌਰ ਵਿੱਚੋਂ ਸ਼੍ਰੀਰਾਮ ਮੰਦਰ ਚੰਡੀਗੜ੍ਹ ਰੋਡ ਤੇ ਸ਼੍ਰੀ ਬ੍ਰਹਮਚਾਰੀ ਮੰਦਰ ਗਹੂੰਣ ਰੋਡ ਬਲਾਚੌਰ ਦੇ ਮੰਦਰਾਂ ਵਿੱਚੋ ਬਹੁਤ ਹੀ ਮਨਮੋਹਕ ਮੂਰਤੀਆਂ ਦੀਆਂ ਝਾਕੀਆਂ ਦੀ ਸੋ਼ਭਾ ਯਾਤਰਾਵਾਂ ਕੱਢੀਆਂ ਗਈਆਂ।ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਨੇ ਭਗਵਾਨ ਵਿਸ਼ਵਕਰਮਾ ਜੀ ਦੇ ਮੰਦਰ ਵਿਖੇ ਨਤਮਸਤਕ ਹੋ ਕੇ ਮੰਦਰ ਅੱਗੇ ਸ਼੍ਰੀ ਰਾਮ ਮੰਦਰ ਦੀ ਸ਼ੋਭਾ ਯਾਤਰਾ ਦਾ ਸੁਆਗਤ ਕੀਤਾ ਤੇ ਭਗਵਾਨ ਗਣੇਸ਼ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਸ਼ਰਧਾਲੂਆਂ ਨਾਲ਼ ਮਿਲਕੇ ਗਣਪਤੀ ਬੱਪਾ ਮੋਰਯਾ,ਮੰਗਲ ਮੂਰਤੀ ਮੋਰਯਾ.. ਦੇ ਜੈਕਾਰੇ ਵੀ ਲਗਾਏ। ਇਸ ਤੋਂ ਬਾਅਦ ਸੰਤੋਸ਼ ਕਟਾਰੀਆ ਵਿਧਾਇਕ ਨੇ ਬ੍ਰਹਮਚਾਰੀ ਮੰਦਰ ਵਿਖੇ ਪਹੁੰਚ ਕੇ ਸ਼ੋਭਾ ਯਾਤਰਾ ਚ ਸ਼ਾਮਿਲ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਸ਼ਰਧਾਲੂਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਭਗਵਾਨ ਗਣੇਸ਼ ਜੀ ਸਾਰਿਆਂ ਦੇ ਘਰਾਂ ਵਿੱਚ ਖੁਸ਼ਹਾਲੀ ਦੀ ਬਖਸ਼ਿਸ਼ ਕਰਨ।ਇਸ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਨ ਜੇਡੀ ਮੀਡੀਆ ਇੰਚਾਰਜ ਨੇ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਸਾਰਿਆਂ ਨੂੰ ਰਲ ਮਿਲ ਕੇ ਮਣਾਉਣੇ ਚਾਹੀਦੇ ਇਸ ਨਾਲ ਏਕਤਾ ਵੱਧਦੀ ਹੈ।ਇਸ ਮੌਕੇ ਪੂਨਮ ਰਾਣੀ,ਹਰਵਿੰਦਰ ਕੌਰ ਸਿਆਣ,ਹਨੀ ਡੱਬ ਯੂਥ ਕੋਆਰਡੀਨੇਟਰ ਹਲਕਾ ਬਲਾਚੌਰ,ਪ੍ਰਦੀਪ ਰਾਮਾ ਧੀਮਾਨ, ਪ੍ਰਵੀਨ ਪੱਪਾ ਪੁਰੀ ਬਲਾਕ ਪ੍ਰਧਾਨ ਬਲਾਚੌਰ,ਸ਼ਾਲੂ ਸੋਨੀ ਪ੍ਰਧਾਨ ਵਪਾਰ ਵਿੰਗ,ਮਨਜੀਤ ਬੇਦੀ ਜ਼ਿਲ੍ਹਾ ਓਪਪ੍ਰਧਾਨ ਐਸੀ ਵਿੰਗ,ਵਿਨੋਦ ਬੈਂਸ ਸ਼ੋਸ਼ਲ ਮੀਡੀਆ ਇੰਚਾਰਜ,ਰਾਮਪਾਲ ਮੈਹਸ਼ੀ, ਕੁਲਦੀਪ ਸਿੰਘ, ਸੁਰਿੰਦਰ ਭੱਟੀ, ਜਸਵਿੰਦਰ ਸਿਆਣ ਆਦਿ ਵਲੰਟੀਅਰ ਹਾਜ਼ਰ ਸਨ।
ਸੰਤੋਸ਼ ਕਟਾਰੀਆ ਵਿਧਾਇਕ ਨੇ ਗਣਪਤੀ ਵਿਸਰਜਨ ਸੋ਼ਭਾ ਯਾਤਰਾ ਵਿੱਚ ਹਾਜ਼ਰੀ ਲਗਾ ਕੇ ਲਿਆ ਅਸ਼ੀਰਵਾਦ
September 17, 2024
0