ਨਹੀ ਯਾਦ ਤੇਰੀ ਭਲਾਈ ਜਾਂਦੀ ਏ,
ਕਿਸ ਤਰਾ ਦਿਲ ਨੂੰ ਸਮਝਾਵਾ ਮੈ।
ਜਿਹੜਾ ਦੇ ਗਈਉ ਜਹਿਰ ਜੁਦਾਈ ਦਾ,
ਦੱਸ ਭਲਾ ਇਹ ਕਿਸ ਤਰਾ ਖਾਵਾ ਮੈ।
ਇੱਥੇ ਆਪਣਾ ਨਜਰੀ ਆਉਂਦਾ ਨਹੀ,
ਦੱਸ ਕਿਸਨੂੰ ਗਲੇ ਲਗਾਵਾ ਮੈ।
ਤੂੰ ਮੇਰੇ ਸੀਨੇ ਵਿੱਚ ਵੱਸਦਾ ਏ ਸੱਜਣਾ,
ਕਿਵੇ ਸੀਨਾ ਆਪਣਾ ਚੀਰ ਵਿਖਾਵਾ ਮੈ।
ਤੇਰੇ ਦੀਦਾਰ ਬਿਨਾ ਨੈਣ ਪਿਆਸੇ ਨੇ,
ਹੁਣ ਕਿਸ ਤਰਾ ਦੱਸ ਚੈਨ ਪਾਵਾ ਮੈ।
ਲੱਖ ਅੱਖੀਆ ਤੂੰ ਭਾਵੇ ਫੇਰ ਲੈ ਹੁਣ " ਚੰਨੀ "
" ਪਠਲਾਵੇ " ਰਹਿ ਕੇ ਨਾ ਤੈਨੂੰ ਕਦੇ ਭੁਲਾਵਾ ਮੈ।
ਜੀ ' ਚੰਨੀ ' ਪਠਲਾਵਾ
ਸ਼ਹੀਦ ਭਗਤ ਸਿੰਘ ਨਗਰ
79019-61352