ਨਡਾਲੋੰ , 16 ਸਤੰਬਰ ( ਗੁਰਪਾਲ ਪਰਮਾਰ ) ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਉਘੇ ਸਮਾਜ ਸੇਵਕ ਕੁਲਵਿੰਦਰ ਸਿੰਘ ਰਸੂਲਪੁਰੀ ਵੱਲੋਂ ਸਮਾਜ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡਾਂ ਕੈਂਡੋਵਾਲ, ਘੁਮਿਆਲਾ,ਝੰਜੋਵਾਲ,ਸ਼ੇਰਪੁਰ, ਢੱਕੋ ਅਤੇ ਕਾਲੇਵਾਲ ਭਗਤਾਂ ਜਾ ਕੇ ਫੁੱਟਬਾਲ ਪ੍ਰਤੀ ਦਿਲਚਸਪੀ ਲੈਂਦੇ ਖਿਡਾਰੀਆਂ ਨੂੰ ਫੁੱਟਬਾਲ ਦੀਆਂ ਕਿੱਟਾਂ ਵੰਡੀਆਂ। ਇਸ ਮੌਕੇ ਹਰਜਿੰਦਰ ਸਿੰਘ ਰਸੂਲਪੁਰ, ਯੂਥ ਪ੍ਰਧਾਨ ਗੁਰਪ੍ਰੀਤ ਸਿੰਘ,ਸਰਕਲ ਪ੍ਰਧਾਨ ਤਰੁਣ ਕੁਮਾਰ (ਟਿੰਕੂ), ਸੰਤੋਖ ਸਿੰਘ, ਹਰਬੰਸ ਕੌਰ, ਕੁਲਵਿੰਦਰ ਅੱਛਰਵਾਲ, ਭੋਲੇਨਾਥ, ਭੁਪਿੰਦਰ ਕੈਂਡੋਵਾਲ, ਸਰਪੰਚ ਗਿਆਨ ਚੰਦ ਕੈਂਡੋਵਾਲ, ਜਗਤਾਰ ਸਿੰਘ, ਹਰਬੰਸ ਸਿੰਘ, ਦਰਸ਼ਨ ਸਿੰਘ, ਗੁਰਮਿੰਦਰ ਸਿੰਘ, ਭੁਪਿੰਦਰ ਸਿੰਘ,ਕੁਲਦੀਪ ਸਿੰਘ ਘੁਮਿਆਲਾ, ਸੁਖਵਿੰਦਰ ਸਿੰਘ, ਰਣਧੀਰ ਸਿੰਘ, ਰਾਜ ਰਾਣੀ, ਕੁਲਦੀਪ ਸਿੰਘ, ਗੁਰਦਿਆਲ,ਵਿੱਕੀ ਕਾਲੇਵਾਲ, ਹਰਜੀਤ, ਗੁਰਪ੍ਰੀਤ, ਦਵਿੰਦਰ,ਲਖਵਿੰਦਰ,ਅਵਤਾਰ ਸਿੰਘ, ਸੁਲਤਾਨ ਸਿੰਘ, ਦਿਲਵੰਤ ਸਿੰਘ, ਮਹਿੰਦਰ ਸਿੰਘ, ਤਾਰਾ ਰਾਮ, ਹਰਮੇਸ਼ ਲਾਲ, ਗੁਰਨਾਮ,ਸੁੱਚਾ ਸਿੰਘ ਹਰਭਾਜ ਸਿੰਘ, ਦਵਿੰਦਰ ਸਿੰਘ, ਗੁਰਮੇਲ ਸਾਬਕਾ ਸਰਪੰਚ, ਪ੍ਰਿਥੀ ਚੰਦ, ਹਰਜਿੰਦਰ ਸਿੰਘ, ਸੁਰਿੰਦਰ, ਰਾਜਕੁਮਾਰ ਸਮੇਤ ਵੱਖ ਵੱਖ ਪਿੰਡਾਂ ਤੋਂ ਕਾਂਗਰਸੀ ਵਰਕਰ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਕੁਲਵਿੰਦਰ ਸਿੰਘ ਰਸੂਲਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਇੱਕ ਟਰਸਟ ਬਣਾਇਆ ਹੋਇਆ ਹੈ। ਜਿਸ ਦੇ ਮਾਧਿਅਮ ਰਾਹੀਂ ਉਹ ਪਿਛਲੇ ਲੰਬੇ ਸਮੇਂ ਤੋਂ ਖੇਡਾਂ ਪ੍ਰਤੀ ਦਿਲਚਸਪੀ ਲੈਂਦੇ ਬੱਚਿਆਂ ਨੂੰ ਕਿੱਟਾਂ ਅਤੇ ਹੋਰ ਲੁੜੀਦਾ ਸਮਾਨ ਅਕਸਰ ਹੀ ਲੈ ਕੇ ਦਿੰਦੇ ਰਹਿੰਦੇ ਹਨ।
ਕੁਲਵਿੰਦਰ ਸਿੰਘ ਰਸੂਲਪੁਰੀ ਨੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵੱਖ-ਵੱਖ ਪਿੰਡਾਂ ਵਿੱਚ ਸਮਾਗਮਾਂ ਦੌਰਾਨ ਖਿਡਾਰੀਆਂ ਨੂੰ ਫੁੱਟਬਾਲ ਕਿੱਟਾਂ ਵੰਡੀਆਂ
September 16, 2024
0