ਲੁਧਿਆਣਾ ( ਗੁਰਦੀਪ ਸਿੰਘ)
ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਤੇ ਗੁਰਦੁਆਰਾ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਅਕਾਈ ਹਸਪਤਾਲ ਦੇ ਚੇਅਰਮੈਨ ਡਾ. ਬਲਦੇਵ ਸਿੰਘ ਔਲਖ਼ ਦੀ ਸਰਪ੍ਰਸਤੀ ਹੇਠ ਗਦੂਦਾਂ ,ਕਿਡਨੀ , ਸਰਜੀਕਲ ਅਤੇ ਫਰੀ ਮੈਡੀਕਲ ਚੈਕ ਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਜਨਰਲ ਮੈਡੀਸਨ , ਗੁਰਦੇ ਦੀ ਪੱਥਰੀ ਅਤੇ ਪ੍ਰੋਸਟੇਟ ਸਮੱਸਿਆਵਾਂ , ਜਨਰਲ ਅਤੇ ਨਿਊਂਨਤਮ ਪਹੁੰਚ ਸਰਜਰੀ , ਗਾਇਨੀਕੋਲੋਜੀ ਦੇ ਡਾਕਟਰਾਂ ਨੇ ਮਰੀਜ਼ਾਂ ਦਾ ਚੈਕ ਅੱਪ ਕਰਕੇ ਮਸ਼ਵਰਾ ਦਿੱਤਾ।ਇਸ ਸਮੇਂ ਸਭ ਮਰੀਜ਼ਾਂ ਦਾ ਯੂਰਿਕ ਐਸਿਡ , ਸ਼ੂਗਰ ਅਤੇ ਬਲੱਡ ਪ੍ਰੈਸ਼ਰ ਚੈਕ ਅਪ ਕੀਤਾ ਗਿਆ।
ਇਸ ਕੈਂਪ ਵਿੱਚ ਡਾ. ਅਮਿਤ ਤੁਲੀ , ਡਾ,ਅੰਕੁਰ ਸ਼ਰਮਾ , ਡਾ. ਜਤਿਨ ਗੋਇਲ , ਡਾ. ਸੋਹਾਸਨੀ ਰੈਣਾ , ਕੰਵਰ ਪ੍ਰੀਤ ਸਿੰਘ , ਪ੍ਰਭਜੋਤ ਸਿੰਘ ,ਇੰਦਰਜੀਤ ਸਿੰਘ , ਤਰੁਣ ,ਅਮਰਜੀਤ ਸ਼ਰਮਾ ,ਅਖਿਲ ਤਿਵਾੜੀ , ਅਜੀਤ ਸਿੰਘ ,ਸੁਖਵਿੰਦਰ ਸਿੰਘ , ਬਲਬੀਰ ਸਿੰਘ , ਈਸ਼ਰ ਸਿੰਘ , ਸੰਤੋਸ਼ ਤੋਂ ਇਲਾਵਾ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਮੌਜੂਦ ਸਨ।