ਲੁਧਿਆਣਾ ( ਗੁਰਦੀਪ ਸਿੰਘ) ਸ਼੍ਰੀ ਕ੍ਰਿਸ਼ਨਾ ਮਾਡਲ ਸਕੂਲ ਦੇ ਨਜਦੀਕ ਡਾਕਟਰ ਅੰਬੇਡਕਰ ਯੂਥ ਸੈਨਾ (ਪੰਜਾਬ) ਵਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਅਸ਼ੋਕ ਪਰਾਸ਼ਰ ਪੱਪੀ ਐਮ ਐਲ ਏ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।
ਡਾ. ਅੰਬੇਡਕਰ ਯੂਥ ਸੈਨਾ ਦੇ ਪ੍ਰਧਾਨ ਰਾਜ ਕੁਮਾਰ ਹੈਪੀ ਨੇ ਵਿਧਾਇਕ ਪਰਾਸ਼ਰ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਤਕ ਕੋਈ ਵੀ ਵਿਧਾਇਕ ਜਾਂ ਲੀਡਰ ਇਸ ਸਮਾਗਮ ਵਾਲੀ ਜਗਾ ਤੇ ਨਹੀਂ ਆਇਆ।ਇਕ ਹੋਰ ਬੁਲਾਰੇ ਨੇ ਦਸਿਆ ਕਿ ਇਕ ਵਾਰ ਬਹੁਤ ਪੁਰਾਣੀਆਂ ਬਣੀਆਂ ਗਲੀਆਂ ਵਿੱਚ ਬਰਸਾਤ ਨਾਲ ਪਾਣੀ ਬਹੁਤ ਆ ਗਿਆ ਸੀ ਤਾਂ ਵਿਧਾਇਕ ਅਸ਼ੋਕ ਪਰਾਸ਼ਰ ਨੇ ਆਪ ਗਲੀਆਂ ਵਿੱਚ ਜਾ ਕੇ,ਪਾਣੀ ਵਿੱਚ ਖੜ ਕੇ ਪਾਣੀ ਦੀ ਸ਼ੀਘਰ ਨਿਕਾਸੀ ਦਾ ਪ੍ਰਬੰਧ ਕੀਤਾ।ਰਾਜ ਕੁਮਾਰ ਨੇ ਪੰਜਾਬ ਵਿਧਾਨਸਭਾ ਵਿਚ ਬਿਨਾਂ ਰਜਿਸਟਰੀ ਵਾਲੇ ਮਕਾਨਾਂ ਦੀ ਰਜਿਸਟਰੀ ਕਰਵਾਉਣ ਦੀ ਆਵਾਜ਼ ਬੁਲੰਦ ਕਰਨ ਲਈ ਵੀ ਧਨਵਾਦ ਕੀਤਾ, ਅਤੇ ਗੁਰਦੇਵ ਸਿੰਘ ਜੋ ਕਿ ਨੋਜਵਾਨਾਂ ਨੂੰ ਆਈ ਏ ਐਸ , ਆਈ ਪੀ ਐਸ , ਪੀ ਸੀ ਐਸ ਦੀ ਕੋਚਿੰਗ ਮੁਫਤ ਦਿੰਦੇ ਹਨ ਲਈ, ਅਤੇ ਮਹਾਤਮਾ ਰਾਵਣ ਯੂਥ ਫੈਡਰੇਸ਼ਨ ਦੇ ਪ੍ਧਾਨ ਰਵੀ ਬਾਲੀ ਨੂੰ ਸਮਾਜ ਦੇ ਦਬੇ ਕੁਚਲੇ ਲੋਕਾਂ ਨੂੰ ਇਨਸਾਫ ਦਿਲਵਾਉਣ ਲਈ ਸਨਮਾਨਿਤ ਕੀਤਾ। ਇਸ ਸਮਾਗਮ ਵਿਚ ਸੰਤ ਸਤਵਿੰਦਰ ਹੀਰਾ ਨੇ ਆਪਣੇ ਸੰਬੋੋਧਨ ਵਿਚ ਕਿਹਾ ਕਿ ਸਾਨੂੰ ਸਾਰਿਆ ਨੂੰ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਡਾ. ਅੰਬੇਡਕਰ ਯੂਥ ਸੈਨਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਭਾਰਤ ਦੇਸ਼ ਤੇ ਬਹੁਤ ਵੱਡਾ ਅਹਿਸਾਨ ਹੈ ।ਉਹਨਾਂ ਭਾਰਤ ਦਾ ਮਜਬੂਤ ਸੰਵਿਧਾਨ ਸਾਨੂੰ ਦਿੱਤਾ ਹੈ। ਇਸ ਸਮਾਗਮ ਵਿੱਚ ਅਸ਼ੋਕ ਪਰਾਸ਼ਰ ਪਪੀ ਐਮ ਐਲ ਏ ਤੋਂ ਇਲਾਵਾ ਵਿਕਾਸ ਪਰਾਸ਼ਰ , ਰਿਸ਼ਬ ਜੈਨ , ਵਿਸ਼ਵਾਸ ਗਰੋਵਰ , ਹਰਪ੍ਰੀਤ ਸਿੰਘ ਟਵਿੰਕਲ , ਸੌਰਵ ਪਰਾਸ਼ਰ , ਮੋਹਕ ਜੈਨ , ਰਾਜੂ ਬਾਬਾ , ਸੈਨਾ ਦੀ ਚੇਅਰਪਰਸਨ ਅਰਵਿੰਦਰ ਕੋਰ ਚੱਢਾ, ਵਿਜੈ ਗਾਬਾ, ਰੰਗਾ ਮਦਾਨ, ਗੁਰਪੀ੍ਤ ਸਿੰਘ ਰਾਜੂ, ਲੱਕੀ ਸਿੰਘ, ਪੱਪੂ ਖਾਨ, ਗਰਿਮਾ ਚੋਧਰੀ, ਹਰਜਿੰਦਰ ਕੋਰ, ਹਰਪਾਲ ਸਿੰਘ ਰੰਗੀ, ਦਵਿੰਦਰ ਸਹਿਜਲ (ਚਾਚਾ ਜੀ) ਅਤੇ ਕਈ ਪਤਵੰਤੇ ਸੱਜਣ ਤੇ ਇਲਾਕਾ ਨਿਵਾਸੀ ਮੋਜੂਦ ਸਨ।