ਅੰਮ੍ਰਿਤਸਰ 16 ਸਤੰਬਰ (ਭਰਪੂਰ ਸਿੰਘ ਮੱਟਰਾਂ )ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਸ੍ਰੀ ਦਰਬਾਰ ਸਾਹਿਬ ਵੱਲ ਜਾਂਦੇ ਵਿਰਾਸਤੀ ਮਾਰਗ ਤੇ ਇੱਕ ਵਿਸ਼ਾਲ ਕਾਨਫਰੰਸ ਕਰਕੇ ਜਮਹੂਰੀਅਤ ਦਿਵਸ ਮੌਕੇ ਸਿੱਖ ਕੌਮ ਦੀ ਜਮਹੂਰੀਅਤ ਬਰਤਰਫ ਕੀਤੇ ਜਾਣ ਤੇ ਸਖਤ ਰੋਸ ਪ੍ਰਗਟ ਕੀਤਾ। ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਇਕ ਕਾਨ ਫਰਾਂਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਸਿੱਖ ਕੌਮ ਨੂੰ ਦਰਪੇਸ ਮਸਲਿਆਂ ਵਾਰੇ ਵਿਚਾਰਾਂ ਕੀਤੀਆਂ ।ਸੰਗਤ ਦੇ ਭਰਮੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਭਾਵੇਂ ਦੇਸ਼ ਆਜ਼ਾਦ ਹੋਇਆ 77 ਸਾਲ ਬੀਤ ਗਏ ਹਨ ਇਸ ਦੇ ਬਾਬਜੂਦ ਸਿੱਖ ਗੁਲਾਮ ਹਨ 32 32 ਸਾਲ ਤੋਂ ਸਿੱਖ ਨੌਜਵਾਨ ਜੇਲ੍ਾਂ ਵਿੱਚ ਬੰਦ ਹਨ ਕੇਂਦਰ ਸਰਕਾਰ ਸਿੱਖਾਂ ਦੇ ਖੂਨ ਦੀ ਪਿਆਸੀ ਹੋਈ ਹੈ। ਤੇ ਕਨੇਡਾ, ਇੰਗਲੈਂਡ ਅਤੇ ਪਾਕਿਸਤਾਨ ਵਿੱਚ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ ਜਾ ਰਹੀ ਹੈ। ਸਰਦਾਰ ਮਾਨ ਨੇ ਸਿੱਖ ਨੌਜਵਾਨਾਂ ਨੂੰ ਹਲੂਣਾ ਦਿੰਦੇ ਕਿਹਾ ਕਿ ਜਿਨਾਂ ਨੇ ਸਿੱਖ ਕੌਮ ਦਾ ਨਾਸ ਕੀਤਾ ਅਸੀਂ ਉਹਨਾਂ ਨੂੰ ਹੀ ਵੋਟਾਂ ਪਾ ਰਹੇ ਹਾਂ ਭਾਵੇਂ ਉਹ ਕਾਂਗਰਸ ਹੋਵੇ ਜਾ ਭਾਜਪਾ ਅਸੀਂ ਜੂਨ ਦੇ ਮਹੀਨੇ ਵੀ ਪੰਜਾਬ ਤੋਂ ਕਾਂਗਰਸ ਦੇ ਅੱਠ ਮੈਂਬਰ ਪਾਰਲੀਮੈਂਟ ਜਿਤਾਏ ਜਿਸ ਕਾਂਗਰਸ ਨੇ ਸਾਡੇ ਸ੍ਰੀ ਦਰਬਾਰ ਸਾਹਿਬ ਤੇ 37 ਹੋਰ ਗੁਰੂ ਧਾਮਾ ਤੇ ਹਮਲਾ ਕੀਤਾ ਸੀ ਸਰਦਾਰ ਮਾਨ ਨੇ ਸੱਦਾ ਦਿੱਤਾ ਕਿ ਆਪਣੇ ਅੰਦਰ ਸਵੈਮਾਨ ਦੀ ਭਾਵਨਾ ਪਰ ਭਲ ਕਰੋ ਉਹਨਾਂ ਕਿਹਾ ਕਿ ਪੰਜਾਬੀ ਲੋਕ ਬਹਿਕਾਵੇ ਵਿੱਚ ਆ ਗਏ ਤੇ ਉਹਨਾਂ 92 ਵਿਧਾਇਕ ਆਮ ਆਦਮੀ ਪਾਰਟੀ ਦੇ ਚੁਣ ਦਿੱਤੇ ਉਹਨਾਂ ਮਿਸਾਲ ਦਿੰਦੇ ਕਿਹਾ ਕਿ ਅੰਗਰੇਜ਼ ਨੇ ਸਮਝ ਲਿਆ ਸੀ ਕਿ ਜੇ ਸਿੱਖਾਂ ਨੂੰ ਫੌਜ ਵਿੱਚ ਭਰਤੀ ਕਰ ਲਿਆ ਤਾਂ ਸਾਰੀ ਦੁਨੀਆ ਤੇ ਰਾਜ ਕੀਤਾ ਜਾ ਸਕਦਾ ਹੈ ।ਪਰ ਅੱਜ ਸਿੱਖ ਜੁਲਮ ਕਰਨ ਵਾਲਿਆਂ ਨੂੰ ਹੀ ਵੋਟਾਂ ਪਾਈ ਜਾ ਰਹੇ ਹਨ ।ਸਰਦਾਰ ਮਾਨ ਨੇ ਕੌਮ ਨੂੰ ਇੱਕ ਹੋਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਜੇ ਅਸੀਂ ਇਕੱਠੇ ਹੋਵਾਂਗੇ ਤਾਂ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਦਬਾਅ ਬਣਾ ਸਕਾਂਗੇ ਉਹਨਾਂ ਐਲਾਨ ਕੀਤਾ ਕਿ ਜੇ ਸਾਡੀ ਪਾਰਟੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸਫਲ ਹੁੰਦੀ ਹੈ। ਤਾਂ ਅਸੀਂ ਨੌਜਵਾਨਾਂ ਲਈ ਮੁਫਤ ਪੜ੍ਹਾਈ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਪ੍ਰਬੰਧ ਕਰਾਂਗੇ ਅੱਜ ਪਹਿਲੀ ਵਾਰ ਮੁਸਲਮ ਸਮਾਜ ਤੇ ਸ਼ਬਦੀ ਹਮਲਾ ਕਰਦਿਆਂ ਮਾਨ ਨੇ ਕਿਹਾ ਜਦੋਂ ਜਨੂੰਨੀਆਂ ਨੇ ਬਾਬਰੀ ਮਸਜਿਦ ਢਾਹੀ ਸੀ ਤਾਂ ਸਾਡੀ ਪਾਰਟੀ ਅਯੁੱਧਿਆ ਗਈ ਸੀ ਤੇ ਉਹਨਾਂ ਗਿਰਫਤਾਰੀ ਵੀ ਦਿੱਤੀ ਸੀ ਹੁਣ ਵੋਟਾਂ ਸਮੇਂ ਮੁਸਲਮ ਕਾਂਗਰਸ ਦੀ ਹੱਕ ਵਿੱਚ ਭੁਗਤੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਹੈ ਉਥੇ ਉਹਨਾਂ ਦੀ ਮਸਜਿਦ ਨੂੰ ਲੈ ਕੇ ਵਾ ਵੇਲਾ ਖੜਾ ਕੀਤਾ ਜਾ ਰਿਹਾ ਹੈ ਸਰਕਾਰ ਵੀ ਚੁੱਪ ਹੈ ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਨੇ ਸ੍ਰੀ ਦਰਬਾਰ ਸਾਹਿਬ ਨੂੰ ਬਚਾਉਣ ਲਈ ਤਿੰਨ ਦੇਸ਼ਾਂ ਬ੍ਰਿਟੇਨ ਰੂਸ ਤੇ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਸੀ ਸੰਤਾਂ ਨੇ 72 ਗੋਲੀਆਂ ਸੀਨੇ ਤੇ ਖਾ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ ਸਰਦਾਰ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਕਿ ਜੇ ਉਸ ਨੂੰ ਸਿੱਖਾਂ ਦੇ ਖੂਨ ਦਾ ਇੰਨਾ ਸ਼ੌਂਕ ਹੈ ਤਾਂ ਉਹ ਉਸ ਦੇ ਘਰ ਦੇ ਬਾਹਰ ਆਉਣ ਨੂੰ ਤਿਆਰ ਹਨ ਸਾਡੀਆਂ ਹਿੱਕਾਂ ਤੇ ਗੋਲੀਆਂ ਮਾਰ ਕੇ ਆਪਣਾ ਸ਼ੌਂਕ ਪੂਰਾ ਕਰ ਲਵੇ ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ.ਈਮਾਨ ਸਿੰਘ ਮਾਨ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਪ੍ਰਕਾਸ਼ ਸਿੰਘ ਸੰਧੂ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਫਤਿਹਪੁਰ ਸਮੇਤ ਪਾਰਟੀ ਦੀ ਲੀਡਰਸ਼ਿਪ ਹਾਜ਼ਰ ਸੀ