ਨਾਭਾ 19 ਸਤੰਬਰ ( ਗੌਰਵ ਢੀਂਗੀ ) ਭਗਵੰਤ ਸਿੰਘ ਮਾਨ ਦੀ ਸੂਬਾ ਸਰਕਾਰ ਐਨ ਓ ਸੀ ਦੀ ਪਾਲਿਸੀ ਨੂੰ ਲੈਕੇ ਅਪਣਾ ਸਟੈਂਡ ਸਪੱਸ਼ਟ ਕਰੇ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਾਪਰਟੀ ਡੀਲਰ ਐਸੋਸੀਏਸਨ ਨਾਭਾ ਦੇ ਪ੍ਰਧਾਨ ਸੰਤ ਰਾਮ ਨੇ ਸਰਕਾਰ ਤੇ ਗਿਲਾ ਕਰਦਿਆਂ ਕਿਹਾ ਸਰਕਾਰ ਵਲੋਂ ਦੋ ਵਾਰ ਇਸ ਮੁੱਦੇ ਤੇ ਬਿਆਨ ਤੋਂ ਇਲਾਵਾ ਇੱਕ ਵਾਰ ਸਦਨ ਚ ਮਤਾ ਪਾਉਣ ਦੇ ਬਾਵਜੂਦ ਨੋਟੀਫਿਕੇਸ਼ਨ ਨਹੀਂ ਕਰ ਸਕੀ ਮੁੱਖ ਮੰਤਰੀ ਸਿਰਫ ਬਿਆਨਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ ਜਿਸ ਕਾਰਨ ਲੋਕਾਂ ਦਾ ਸਰਕਾਰ ਤੋਂ ਯਕੀਨ ਉੱਠ ਰਿਹਾ ਹੈ ਉਨਾਂ ਕਿਹਾ ਇਸ ਪਾਲਿਸੀ ਨੂੰ ਲੈਕੇ ਕੋਈ ਸਮਾਂ ਸੀਮਾ ਨਹੀਂ ਹੋਣੀ ਚਾਹਿਦੀ ਐਨ ਓ ਸੀ ਦੀ ਅੜਿੱਕੇ ਕਾਰਨ ਜਿੱਥੇ ਲੱਖਾਂ ਪ੍ਰਾਪਰਟੀ ਦੇ ਦੇਣ ਲੈਣ ਦੇ ਕਾਰੋਬਾਰ ਨਾਲ ਸਬੰਧਤ ਲੋਕ ਪ੍ਰਾਪਰਟੀ ਮੁਸ਼ਕਲ ਹਲਾਤਾਂ ਦਾ ਸਾਹਮਣਾ ਕਰ ਰਹੇ ਹਨ ਉੱਥੇ ਸਰਕਾਰ ਦੇ ਖਜ਼ਾਨੇ ਨੂੰ ਵੀ ਵੱਡਾ ਘਾਟਾ ਪੈ ਰਿਹਾ ਹੈ ਉਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਿਲ ਨੇ ਫੋਰੀ ਇਸ ਬਾਰੇ ਕੋਈ ਠੋਸ ਕਦਮ ਨਾ ਚੁਕਿਆ ਤਾਂ ਹਮ ਖਿਆਲੀ ਜਥੇਬੰਦੀਆ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਦੀ ਜੁਮੇਵਾਰੀ ਸਰਕਾਰ ਦੀ ਹੋਵੇਗੀ ਇਸ ਮੌਕੇ,ਜਿਲਾ ਪ੍ਰਧਾਨ ਰਾਜ ਕੁਮਾਰ ਰਾਣਾ, ਸੰਤ ਰਾਮ ਪ੍ਰਧਾਨ ਨਾਭਾ ,ਚੈਅਰਮੈਨ ਗੁਰਤੇਜ ਸਿੰਘ ਕੋਲ, ਖਜਾਨਚੀ ਭੀਮ ਸ਼ਰਮਾ,ਪਰਮਜੀਤ ਸਿੰਘ ਪੰਮਾ,ਸਤਗੁਰ ਸਿੰਘ ਖਹਿਰਾ,ਅਮਰੀਕ ਸਿੰਘ ਅਲੋਹਰਾ,ਦਵਿੰਦਰ ਸਰਮਾ,ਹਰਬੰਸ ਖੱਟੜਾ,ਜਸਵਿੰਦਰ ਸ਼ਰਮਾ ਆਦਿ ਮੌਜੂਦ ਸਨ।