ਜੇ ਚਾਹੁੰਦਾ ਏ ਤੂੰ ਆਦਰ ਮਾਨ,
ਤੂੰ ਵੀ ਕਰ ਸ਼ਭਨਾ ਦਾ ਸਤਿਕਾਰ ਇੱਥੇ।
ਜਿੰਨੀ ਘੱਟ ਕਰੇਗਾ ਤੂੰ ਈਰਖਾ,
ਤੇ ਓਨਾਂ ਹੀ ਵਧ ਜਾਵੇਗਾ ਪਿਆਰ ਇੱਥੇ।
ਬਹੁਤੇ ਬਣਾਈਏ ਨਾ ਯਾਰ ਕਦੇ,
ਜੇ ਘਰ 'ਚ ਹੋਵੇ ਧੀ ਭੈਣ ਮੁਟਿਆਰ ਇੱਥੇ।
ਭਾਵੇਂ ਲੱਖ ਮਿਜ਼ਾਈਲਾ ਬਣੀਆਂ,
ਪਰ ਕਲਮ ਵਰਗਾ ਨਾ ਹਥਿਆਰ ਇੱਥੇ।
ਜੋ ਸੱਚੇ ਮਨ ਦੇ ਨਾਲ ਨੇ ਚੱਲਦੇ,
ਉਹ ਕਰ ਜਾਂਦੇ ਵੀਰੋ ਭਵਜਲ ਪਾਰ ਇੱਥੇ।
ਉਨ੍ਹਾ ਲੋਕਾਂ ਤੇ ਕਰ ਨਾ ਵਿਸ਼ਵਾਸ,
ਜੋ ਝੂਠੇ ਕਰਦੇ ਫਿਰਨ ਕੌਲ ਇਕਰਾਰ ਇੱਥੇ।
ਉਹ ਸੱਜਣਾਂ ਹੁੰਦੇ ਨਹੀਂ ਯਾਰ ਸੱਚੇ,
ਜੋ ਮੌਕਾ ਵੇਖ ਪਿੱਠ ਉੱਤੇ ਕਰਦੇ ਨੇ ਵਾਰ ਇੱਥੇ।
ਲਹਿਰੀ ਮੀਆਂ ਪੁਰੀ ਹੋਵੇਗੀ ਔਖਾ,
ਚਾਦਰ ਤੋਂ ਬਾਹਰ ਕਦੇ ਨਾ ਪੈਰ ਪਸਾਰ ਇੱਥੇ।
ਲੋਕ ਹਮੇਸ਼ਾ ਰੱਖਣਗੇ ਯਾਦ ਤੈਨੂੰ,
ਕੋਈ ਨੇਕੀ ਨਾਲ ਭਰੀ ਕਰਕੇ ਜਾ ਕਾਰ ਇੱਥੇ।
ਛੱਡ ਮਾੜੇ ਕੰਮਾਂ ਵਾਲਾ ਲਾਉਣਾ ਨਾਕਾ,
ਤੇ ਚੰਗਿਆਈ ਦੇ ਨਾਲ ਹੀ ਹੋਵੇਗਾ ਪਾਰ ਇੱਥੇ।
ਸੌਖੀ ਵੇਲੇ ਨੇੜੇ ਢੁੱਕ ਕੇ ਬਹਿੰਦੇ ਸਾਰੇ,
ਜੋ ਔਖੀ ਵੇਲੇ ਛੱਡਣ ਉਹ ਨਹੀਂ ਕਰਦੇ ਪਿਆਰ ਇੱਥੇ।
ਤੰਦਰੁਸਤੀ ਨਾਲ ਦੀ ਕੋਈ ਰੀਸ਼ ਨਹੀਂ,
ਰੋਟੀ ਭਾਵੇਂ ਮਿਲ ਜਾਵੇ ਵੀਰੋ ਨਾਲ ਆਚਾਰ ਇੱਥੇ।
ਬਲਬੀਰ ਸਿੰਘ ਲਹਿਰੀ।
ਪਿੰਡ ਮੀਆਂ ਪੁਰ।
ਜਿਲ੍ਹਾ ਤਰਨ ਤਾਰਨ।
ਮੋਬਾਈਲ9815467002