ਲੰਘੇ ਦਿਨ ਵਿਚ ਖੇਡਾਂ ਮੇਰੇ।
ਪੰਗੇ ਲੈਂਦਾ ਸਾਂ ਕਰ ਭਰ ਜੇਰੇ।
ਛੱਡੀ ਜਾਣਾਂ ਟਿੱਟਣਾ ਨੂੰ ਫ਼ੜ ਫ਼ੜ।
ਘੋਗੇ ਫੜਾ ਕੋਸ਼ਿਸ਼ਾਂ ਕਰ ਕਰ।
ਤੁਰੀ ਜਾਏ ਸੂਹੀ ਚੀਚ ਵਹੁਟੀ।
ਫੜ ਲਵਾਂ ਮੈਂ ਹੱਥ ਚ ਜਿਉਂਦੀ।
ਯਾਦ ਮੇਰੇ ਸੀ ਢੱਕ ਮਕੌੜੇ।
ਦੰਦੀਆਂ ਵੱਢਣ ਸੁਭਾਅ ਦੇ ਕੌੜੇ।
ਬਚਾਅ ਕਰਦਾ ਮੈਂ ਉਹਨਾਂ ਤੋ।
ਚਕੁੰਨਾ ਕਰੇ ਬਾਪ ਉਹਨਾਂ ਤੋ।
ਬੰਨਿਆਂ ਤੋ ਤੋੜੇ ਅੱਕ ਦੇ ਪੱਤੇ।
ਬਣ ਭੰਬੀਰੀ ਹਵਾ ਵਿੱਚ ਚੱਲੇ।
ਦੇਵੇ ਨਸੀਹਤਾਂ ਬਾਪ ਜੇ ਮੈਨੂੰ।
ਹੱਥ ਫੜੀ ਤੇਰੇ ਫੱਬੇ ਮੈਨੂੰ।
ਉਲੀਕਾਂ ਇੱਲਾ ਮਾਰ ਲਕੀਰਾਂ।
ਬਣਾਵਾਂ ਸਾਈਕਲ ਜੋੜ ਕੇ ਤੀਲਾਂ।
ਕੁੱਕੜੀ ਅੱਕ ਦੇ ਬਲਦ ਬਣਾਏ।
ਸ਼ਿੰਗਾਰੇ ਉਹ ਖੁਰਲੀ ਖਲਾਰੇ।
ਹੱਲ ਪੰਜਾਲੀ ਬਣਾਏ ਤੀਲਾਂ।
ਜੋੜਿਆ ਚੱਪਾ ਕਰਕੇ ਹੀਲਾ।
ਲਾਵੇ ਪਾਣੀ ਖੇਤਾਂ ਨੂੰ ਚੱਪਾ।
ਮੂੰਹਾਂ ਬੰਨ ਕੇ ਪਹਿਲਾਂ ਰੱਖਾਂ।
ਆਉਣ ਲਗਿਆ ਸ਼ਾਮਾਂ ਵੇਲੇ।
ਚੀਜ਼ਾਂ ਸਾਂਭ ਕੇ ਮੁੜਾਂ ਕੁਵੇਲੇ।
ਲੇਖ਼ਕ ਜਗਜੀਤ ਸਿੰਘ ਝੱਤਰਾ।
ਲੇਖਕ ਪੰਜਾਬੀ ਸੱਥ ਝੱਤਰਾ।
78144/90249