ਬਾਘਾਪੁਰਾਣਾ 17 ਸਤੰਬਰ ਸਾਧੂ ਰਾਮ ਲੰਗੇਆਣਾ
ਸਰਕਾਰੀ ਹਾਈ ਸਕੂਲ ਲੰਗੇਆਣਾ ਕਲਾਂ ਦੇ ਵਿਦਆਰਥੀਆਂ ਨੇ ਸ਼੍ਰੀਮਤੀ ਪਰਮਜੀਤ ਕੌਰ ਡੀ ਪੀ ਈ ਮੈਡਮ ਦੀ ਦੇਖ ਰੇਖ ਵਿੱਚ ਜ਼ੋਨਲ ਪੱਧਰ ਤੇ ਐਥਲੈਟਿਕ ਗਤੀਵਿਧੀਆ ਵਿੱਚ ਵੈਰੋਕੇ ਵਿਖੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਕਰਨ ਸਿੰਘ ਨੇ ਪਹਿਲਾ ਸਥਾਨ, ਗੁਰਮਨਜੋਤ ਕੌਰ ਨੇ ਪਹਿਲਾ, ਸੁਖਮਨਜੋਤ ਕੌਰ ਨੇ ਪਹਿਲਾ, ਜਸਮੀਨ ਕੌਰ ਨੇ ਤੀਸਰਾ, ਰਾਜਵੀਰ ਕੌਰ ਨੇ ਤੀਸਰਾ, ਜੈਸਮੀਨ ਨੇ ਦੂਸਰਾ, ਜਸ਼ਨਪ੍ਰੀਤ ਕੌਰ ਨੇ ਤੀਸਰਾ ਸਥਾਨ ਲੰਬੀ ਸ਼ਾਲ,400ਮੀਟਰ ਰੇਸ, ਸ਼ਾਟਪੁੱਟ,200 ਮੀਟਰ ਰੇਸ, ਉੱਚੀ ਸ਼ਾਲ, ਡਿਸਕਸ ਥਰੋ ਆਦਿ ਵਿੱਚ ਸਥਾਨ ਹਾਸਲ ਕੀਤੇ। ਜੇਤੂ ਵਿਦਆਰਥੀਆਂ ਨੂੰ ਸਕੂਲ ਸਟਾਫ਼ ਵੱਲੋਂ ਸਵੇਰ ਦੀ ਸਭਾ ਵਿੱਚ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਗੁਰਪ੍ਰੀਤ ਸਿੰਘ ਖੋਸਾ, ਪਰਮਜੀਤ ਕੌਰ, ਖੁਸ਼ਵੰਤ ਕੌਰ, ਦਵਿੰਦਰ ਸਿੰਘ, ਯਾਦਵਿੰਦਰ ਸਿੰਘ, ਜਸਪ੍ਰੀਤ ਸਿੰਘ ਸਟਾਫ ਮੈਬਰਜ਼ ਹਾਜ਼ਰ ਸਨ।