ਨਵਾਂਸ਼ਹਿਰ /ਕਾਠਗੜ੍ਹ 16 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) ਸਰਕਾਰੀ ਪ੍ਰਾਇਮਰੀ ਸਕੂਲ ਕਾਠਗੜ੍ਹ ਵਿਖੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਦੀ ਸ਼ੁਰੂਆਤ
ਕੀਤੀ ਗਈ ਇਸ ਮੌਕੇ ਸੀ ਐੱਚ ਟੀ ਇਕਬਾਲ ਚੌਧਰੀ ਮੁਹਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁੱਕੜਾਂ ਬ੍ਰਦਰਜ਼ ਰਾਮ ਦਿਆਲ ਇੰਸਪੈਕਟਰ, ਮੋਹਣ ਲਾਲ ਡੀ.ਆਈ.ਜੀ., ਬੀ.ਐੱਸ.ਐੱਫ., ਸ਼੍ਰੀ ਰਾਮਜੀਤ ਸਹਾਇਕ ਕਮਿਸ਼ਨਰ ਦੇ ਸਹਿਯੋਗ ਨਾਲ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਮੁਫਤ ਕੋਚਿੰਗ ਦੇਣ ਦਾ ਪ੍ਰਬੰਧ ਕੀਤਾ।ਬਲਾਕ ਨੋਡਲ ਅਫਸਰ ਅਤੇ ਬਲਾਕ ਰਿਸੋਰਸ ਕੋਆਰਡੀਨੇਟਰ ਗਿਆਨ ਸਿੰਘ ਕਟਾਰੀਆ ਨੇ ਕਿਹਾ ਕਿ ਲੱਗਭਗ ਪਿਛਲੇ 15 ਸਾਲਾਂ ਤੋਂ ਹੁੱਕੜਾਂ ਬ੍ਰਦਰਜ਼ ਦੇ ਸਹਿਯੋਗ ਨਾਲ ਸਾਡੇ ਹੋਣਹਾਰ ਅਧਿਆਪਕ ਛੁੱਟੀ ਵਾਲੇ ਅਤੇ ਐਤਵਾਰ ਵਾਲੇ ਦਿਨ ਨਵੋਦਿਆ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਦੇ ਰਹੇ ਹਨ ਉਨ੍ਹਾਂ ਕਿਹਾ ਕਿ ਇਹ ਸ਼ਲਾਘਾਯੋਗ ਉਪਰਾਲਾ ਹੈ ਉਹਨਾਂ ਕਿਹਾ ਮੈਨੂੰ ਇਹਨਾਂ ਅਧਿਆਪਕਾਂ ਤੇ ਬਹੁਤ ਮਾਣ ਹੈ। ਮਾਸਟਰ ਚਰਨਜੀਤ ਸਿੰਘ ਸਿਆਣ ਅਤੇ ਮਾਸਟਰ ਹਰਜੀਤ ਸਿੰਘ ਸਹੋਤਾ ਨੇ ਕਿਹਾ ਕਿ ਹਰ ਸਾਲ ਕਾਠਗੜ੍ਹ ਵਿਖੇ ਮੁਫਤ ਕੋਚਿੰਗ ਲੈ ਕੇ 15-20 ਵਿਦਿਆਰਥੀ ਨਵੋਦਿਆ ਦੀ ਮੈਰਿਟ ਵਿੱਚ ਆਉਂਦੇ ਹਨ। ਇਸ ਮੌਕੇ ਹੈੱਡ ਟੀਚਰ ਪਰਮਿੰਦਰ ਸਿੰਘ ਕਟਾਰੀਆ,ਮਾਸਟਰ ਕਮਨਦੀਪ ਸਿੰਘ ,ਮਾਸਟਰ ਸਤਨਾਮ ਸਿੰਘ ਜਲਾਲਪੁਰ ਅਤੇ ਮਾਸਟਰ ਰਵਿੰਦਰ ਕੁਮਾਰ ਸੂਰਾਪੁਰੀ ਹਾਜਰ ਸਨ।।