ਹੰਸਾਲੀ ਵਾਲੇ ਸੰਤ 7 ਅਕਤੂਬਰ ਨੂੰ ਕਰਨਗੇ ਨਿਰਮਾਣ ਕਾਰਜਾਂ ਦਾ ਸ਼ੁਭ ਆਰੰਭ
ਨਵਾਂਸ਼ਹਿਰ , 16 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) ਸ਼ਹੀਦ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਚੈਰੀਟੇਬਲ ਸੁਸਾਇਟੀ ਦੀ ਇਕ ਵਿਸ਼ੇਸ਼ ਇਕੱਤਰਤਾ ਪਿੰਡ ਕਾਹਮਾ ਵਿਖੇ ਜਨਰਲ ਸਾਹਿਬ ਦੇ ਨਾਨਕਾ ਘਰ ਵਿਖੇ ਹੋਈ।ਇਸ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਸਵਿੰਦਰ ਸਿੰਘ ਕਾਹਮਾ ਨੇ ਜਿਥੇ ਸਭ ਨੂੰ ਪਹਿਲਾਂ ਜੀ ਆਇਆ ਆਖਿਆ ਨਾਲ ਹੀ ਮੀਟਿੰਗ ਦਾ ਏਜੰਡਾ ਪੇਸ ਕੀਤਾ। ਸੀਨੀਅਰ ਜਰਨਲਿਸਟ ਦੀਦਾਰ ਸਿੰਘ ਸ਼ੇਤਰਾ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਰਨ ਸਿੰਘ ਰਾਣਾ, ਸਰਪੰਚ ਸਤਨਾਮ ਸਿੰਘ ਕਾਹਮਾ, ਨੰਬਰਦਾਰ ਸਵਰਨ ਸਿੰਘ ਕਾਹਮਾ, ਗਿਆਨੀ ਨਰਿੰਦਰ ਪਾਲ ਸਿੰਘ, ਤ੍ਰਿਲੋਕ ਸਿੰਘ ਫਿਲੋਰਾ ਹੀਊਂ ਵਾਲੇ ਆਦਿ ਸੂਝਵਾਨ ਬੁਲਾਰਿਆਂ ਵਲੋਂ ਜਨਰਲ ਸਾਹਿਬ ਦੇ ਸੰਘਰਸ਼ ਮਈ ਜੀਵਨ ਤੇ ਚਾਨਣਾ ਪਾਉਂਦਿਆਂ ਉਹਨਾਂ ਦੀ ਅਮਰ ਯਾਦ ਨੂੰ ਸਦੀਵੀ ਬਨਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਗਈ। ਬੁਲਾਰਿਆਂ ਨੇ ਦੱਸਿਆ ਕਿ ਜਨਰਲ ਸਾਹਿਬ ਦੇ ਨਾਨਕਾ ਘਰ ਦੀ ਥਾਂ ਜਿਹੜੀ ਕਿ ਕਿਸੀ ਦੂਸਰੀ ਧਿਰ ਕੋਲ ਵਿਕ ਚੁੱਕੀ ਸੀ, ਨੂੰ ਜਸਵਿੰਦਰ ਸਿੰਘ ਕਾਹਮਾ ਦੇ ਯਤਨਾਂ ਅਤੇ ਪਾਏ ਵੱਡੇ ਮਾਇਕ ਯੋਗਦਾਨ ਸਦਕਾ ਮੁੜ ਪ੍ਰਾਪਤ ਕਰ ਲਈ ਗਈ ਹੈ। ਬੁਲਾਰਿਆਂ ਨੇ ਦੱਸਿਆ ਕਿ ਜਨਰਲ ਬਿਕਰਮ ਸਿੰਘ ਦਾ ਬੁੱਤ ਤਿਆਰ ਕਰਵਾਇਆ ਗਿਆ ਹੈ।ਇਸ ਘਰ ਦੀ ਪਹਿਲੀ ਦਿੱਖ ਨੂੰ ਸੁਰਖਿਅਤ ਰੱਖਦਿਆਂ ਇਸ ਅਸਥਾਨ ਨੂੰ ਤਿਆਰ ਕਰਵਾਕੇ ਇਥੇ ਯਾਦਗਾਰੀ ਲਾਇਬਰੇਰੀ, ਉਹਨਾਂ ਦੀਆਂ ਯਾਦਾਂ ਪ੍ਰਾਪਤ ਕਰਕੇ ਅਜਾਇਬ ਘਰ ਸਥਾਪਤ ਕਰਨ ਬਾਰੇ ਵਿਚਾਰਾਂ ਹੋਈਆਂ। ਬੁਲਾਰਿਆਂ ਵਲੋਂ ਜਨਰਲ ਸਾਹਿਬ ਦਾ ਬੁੱਤ ਨਵਾਂਸ਼ਹਿਰ ਤੋਂ ਜਲੰਧਰ ਮੁੱਖ ਸੜਕ ਦੇ ਖੱਬੇ ਹੱਥ ਸਕੂਲ ਦੀ ਖੁਲ੍ਹੀ ਗਰਾਉਂਡ ਕਿਨਾਰੇ ਪੰਚਾਇਤ ਦੀ ਜ਼ਮੀਨ ਪ੍ਰਾਪਤ ਕਰਕੇ ਸਥਾਪਤ ਕਰਨ ਦੀ ਲੋੜ ਤੇ ਜੋਰ ਦਿੱਤਾ ਗਿਆ। ਅਜਿਹਾ ਨਾ ਹੋ ਸਕਣ ਦੀ ਸੂਰਤ ਵਿੱਚ ਜਨਰਲ ਸਾਹਿਬ ਦੇ ਨਾਨਕਾ ਘਰ ਦੀ ਪ੍ਰਾਪਤ ਕੀਤੀ ਗਈ ਥਾਂ ਵਿਖੇ ਹੀ ਸਥਾਪਿਤ ਕੀਤਾ ਜਾਵੇ।ਇਸ ਸਬੰਧ ਵਿੱਚ ਪੰਜਾਬ ਸਰਕਾਰ ਤੱਕ ਪਹੁੰਚ ਕਰਨ ਦਾ ਵੀ ਮਤਾ ਪਾਸ ਕੀਤਾ ਗਿਆ। ਸਰਕਾਰੀ ਧਿਰ ਦੇ ਨੁਮਾਇੰਦੇ ਦੇ ਤੌਰ 'ਤੇ ਪਹੁੰਚੇ ਜੁਝਾਰੂ ਆਪ ਆਗੂ ਗਗਨ ਅਗਨੀਹੋਤਰੀ ਨੇ ਸਰਕਾਰ ਵਲੋਂ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਦਾ ਵਿਸਵਾਸ ਦੁਆਇਆ । ਅਖੀਰ ਵਿੱਚ ਸੁਸਾਇਟੀ ਦੇ ਜਰਨਲ ਸਕੱਤਰ ਕਸ਼ਮੀਰ ਸਿੰਘ ਢਿੱਲੋਂ ਨੇ ਜਿਥੇ ਸਭ ਦਾ ਧੰਨਵਾਦ ਕੀਤਾ ਉਥੇ ਹੀ ਸਰਕਾਰ ਸਮੇਤ ਸਭ ਸਾਥੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ, ਹਰਦੀਪ ਸਿੰਘ ਕਲਮ ਗਹੂੰਣ ਨੇ ਸਟੇਜ ਸਕੈਟਰੀ ਦੀਆਂ ਸੇਵਾਵਾਂ ਸੁਚੱਜੇ ਅਤੇ ਬਾਖੂਬੀ ਢੰਗ ਨਾਲ ਨਿਭਾਈਆਂ । ਇਸ ਮੌਕੇ ਹੋਰ ਵੀ ਬਹੁਤ ਸਾਰੇ ਪਿੰਡ ਵਾਸੀ ਅਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਸ਼ਰਨਜੀਤ ਸਿੰਘ, ਨਿਸ਼ਾਨ ਸਿੰਘ, ਗੁਰਦੀਪ ਸਿੰਘ, ਨਰਿੰਦਰ ਪਾਲ ਸਿੰਘ, ਰਵਿੰਦਰ ਪਾਲ ਸਿੰਘ, ਅਮ੍ਰਿਤਪਾਲ ਸਿੰਘ, ਤਰਸੇਮ ਸਿੰਘ, ਜਸਪਾਲ ਸਿੰਘ, ਮਾਨ ਸਿੰਘ, ਕਮਲਜੀਤ ਸਿੰਘ ਆਦਿ ਵੀ ਹਾਜ਼ਰ ਸਨ।