ਬਾਘਾ ਪੁਰਾਣਾ 5 ਅਕਤੂਬਰ (ਸਾਧੂ ਰਾਮ ਲੰਗੇਆਣਾ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜਨ ਬਾਘਾ ਪੁਰਾਣਾ ਦੀ ਮਹੀਨਾ ਵਾਰ ਮੀਟਿੰਗ ਸਾਬਕਾ ਜਿਲ੍ਹਾ ਸਕੱਤਰ ਹਰਨੇਕ ਸਿੰਘ ਨੇਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸ੍ਰੀ ਮਤੀ ਕੈਲਾਸ਼ ਕੌਰ ਜੀਵਨ ਸਾਥੀ ਉੱਘੇ ਰੰਗ ਕਰਮੀ ਗੁਰਸ਼ਰਨ ਭਾ ਜੀ. ਉਰਫ ਭਾਈ ਮੰਨਾ ਸਿੰਘ ਦੇ ਵਿਛੋੜੇ ਤੇ ਡੂੰਘਾ ਦੁੱਖ ਪਰਗਟ ਕੀਤਾ ਗਿਆ ,ਪਿਛਲੇ ਸਮੇਂ ਵਿਛੋੜਾ ਦੇ ਗਏ ਪੈਨਸ਼ਨਰਾਂ ਜਲੌਰ ਸਿੰਘ ਪੰਜਗਰਾਈ ਖੁਰਦ , ਸੁਖਜੀਤ ਕੌਰ ਸੰਧੂ ਰੋਡੇ , ਗੁਰਚਰਨ ਕੌਰ ਭਲੂਰ , ਕੁਲਦੀਪ ਸ਼ਰਮਾਂ ਬਾਘਾ ਪੁਰਾਣਾ ਏ. ਐਸ. ਆਈ , ਜਸਵੀਰ ਸਿੰਘ ਕੈਂਥ ਕਾਨੂੰਗੋ , ਰਛਪਾਲ ਕੌਰ ਚੱਨੂੰ ਵਾਲਾ ਅਤੇ ਸੁਖਦੇਵ ਸਿੰਘ ਪੂਨੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸੁਖਮੰਦਰ ਸਿੰਘ ਜਿਲ੍ਹਾ ਪ੍ਰਧਾਨ ਨੇ ਸੂਬਾ ਕਮੇਟੀ ਦੇ ਵੇਰਵੇ ਪੈਨਸ਼ਨਰਾਂ ਨਾਲ ਸਾਂਝੇ ਕੀਤੇ ਅਤੇ 2 ਅਕਤੂਬਰ ਸਾਂਝਾ ਫਰੰਟ ਦੀ ਅੰਬਾਲਾ ਰੈਲੀ ਬਾਰੇ ਜਾਣਕਾਰੀ ਦਿੱਤੀ ਅਤੇ ਮੋਗਾ ਜਿਲ੍ਹੇ ਤੋਂ ਰੈਲੀ ਤੇ ਗਏ ਸਾਥੀਆਂ ਦਾ ਧੰਨਵਾਦ ਕੀਤਾ। ਗੁਰਦੇਵ ਸਿੰਘ ਸਕੱਤਰ , ਅਮਰ ਜੀਤ ਸਿੰਘ ਮਾਣੂਕੇ , ਮਾਸਟਰ ਨਾਹਰ ਸਿੰਘ ਨੱਥੋਕੇ , ਸੁਰਿੰਦਰ ਪਾਲ ਸਿੰਘ ,ਪ੍ਰੀਤਮ ਸਿੰਘ ਪ੍ਰੀਤ ,ਗੁਰਦੇਵ ਸਿੰਘ ਲੰਡੇ , ਬਚਿੱਤਰ ਸਿੰਘ ਕੋਟਲਾ ਅਤੇ ਮਲਕੀਤ ਸਿੰਘ ਵਿਤ ਸਕੱਤਰ ਨੇ 2024 -2025 ਦੀ ਮੈਂਬਰ ਸ਼ਿਪ ਸ਼ੁਰੂ ਕਰਨ ਲਈ ਆਪਣੇ ਵਿਚਾਰ ਰੱਖੇ ਅਤੇ ਬਾਘਾ ਪੁਰਾਣਾ ਸ਼ਹਿਰ ਅਤੇ ਵੱਖ ਵੱਖ ਪਿੰਡਾਂ ਵਿੱਚ ਰਹਿ ਰਹੇ ਪੈਨਸ਼ਨਰਾਂ ਫੈਮਲੀ ਪੈਨਸ਼ਨਰਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਇੱਕੱਤਰ ਕਰਨ ਅਤੇ ਮੈਂਬਰ ਸ਼ਿਪ ਕਰਨ ਦਾ ਫੈਸਲਾ ਕੀਤਾ। ਮਲਕੀਤ ਸਿੰਘ ਬਰਾੜ , ਚਰਨਜੀਤ ਸਿੰਘ ਬਰਾੜ , ਬਲਵਿੰਦਰ ਸਿੰਘ ਬਰਾੜ ਥਰਾਜ , ਸੁਦਾਗਰ ਸਿੰਘ , ਬਲਵੀਰ ਸਿੰਘ ਰਖਰਾ ਅਤੇ ਸੁਰਿੰਦਰ ਰਾਮ ਕੁੱਸਾ ਨੇ ਦੱਸਿਆ ਕਿ ਪੈਨਸ਼ਨਰ ਡੇ ਦਸੰਬਰ ਵਿੱਚ ਮਨਾਇਆ ਜਾਵੇਗਾ ਕਿਸ ਲਈ ਹਰ ਪਿੰਡ ਸ਼ਹਿਰ ਵਿੱਚ 1944 ਦੀ ਜਨਮ ਮਿਤੀ ਵਾਲੇ 80 ਸਾਲੇ , 1934 ਵੀ ਜਨਮ ਮਿਤੀ ਵਾਲੇ 90 ਸਾਲ ਵਾਲੇ ਅਤੇ 1954 ਦੀ ਜਨਮ ਮਿਤੀ ਵਾਲੇ 70 ਸਾਲਾ ਹੈਂਡੀ ਕੈਪਡ ਪੈਨਸ਼ਨਰਾਂ ਦੇ ਵੇਰਵੇ 15 ਨਵੰਬਰ 2024 ਤੱਕ ਇੱਕੱਤਰ ਕਰ ਲਏ ਜਾਣ ਤਾਂ ਕਿ ਉਹਨਾਂ ਨੂੰ 17ਦਸੰਬਰ 2024 ਨੂੰ ਪੈਨਸ਼ਨਰ ਡੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਸਕੇ। ਬਖਸ਼ੀਸ਼ ਸਿੰਘ ਨੱਥੋਕੇ , ਪਿਆਰਾ ਸਿੰਘ ਉੱਗੋਕੇ , ਕੁਲਵੰਤ ਸਿੰਘ ਵੈਰੋਕੇ , ਨਸੀਬ ਕੌਰ ਮਾੜੀ , ਦਰਸ਼ਨ ਸਿੰਘ ਫੌਜੀ ਕੋਟਲਾ , ਕਰਨੈਲ ਸਿੰਘ ਬਾਬਾ , ਸੰਤ ਸਿੰਘ ਥਾਣੇਦਾਰ ਨੇ ਆਪਣੇ ਵਿਚਾਰ ਪਰਗਟ ਕਰਦਿਆਂ ਸਮੂਹ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਬੈਂਕਾਂ ਵਿੱਚ ਆਪਣਾ ਜੀਵਨ ਪ੍ਰਮਾਣ ਪੱਤਰ ( ਲਾਈਵ ਸਾਰਟੀ ਫਿਕੇਟ ) ਨਵੰਬਰ 2024 ਦੇ ਪਹਿਲੇ ਜਾਂ ਦੂਜੇ ਹਫਤੇ ਜਮਾਂ ਕਰਵਾਉਣ ਤਾਂ ਕਿ ਪੈਨਸ਼ਨ ਬਿਨਾਂ ਕਿਸੇ ਅੜਿੱਕੇ ਦੇ ਲਗਾਤਾਰ ਚੱਲਦੀ ਰਹੇ। ਗੁਰਦੇਵ ਸਿੰਘ ਦਰਦੀ ਨੇ ਆਪਣੇ ਗੀਤ ਰਾਹੀਂ ਪੰਜਾਬ ਦੀ ਹਾਲਤ ਬਿਆਨ ਕੀਤੀ 1 ਅੰਤ ਵਿੱਚ ਹਰਨੇਕ ਸਿੰਘ ਨੇਕ ਨੇ ਪੰਜਾਬ ਸਰਕਾਰ ਦੇ ਹੱਠੀ ਰਵਈਏ ਦੀ ਕਰੜੇ ਸਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਬਾਘਾ ਪੁਰਾਣਾ ਤੋਂ 22 ਅਕਤੂਬਰ ਮੋਹਾਲੀ ਰੈਲੀ ਤੇ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਜਾਣ ਦਾ ਸੱਦਾ ਦਿੱਤਾ ਤਾਂ ਕਿ ਪੇ ਕਮਿਸ਼ਨ ਦੀ ਸਿਫਾਰਸ਼ ਮੁਤਾਬਕ 2. 59 ਦਾ ਗੁਣਾਕ ਲਾਗੂ ਕਰਵਾਕੇ ਇਸ ਅਨੁਸਾਰ 1 ਜਨਵਰੀ 2016 ਤੋਂ ਹੁਣ ਤੱਕ ਨੌ ਸਾਲ ਦਾ ਬਣਦਾ ਬਕਾਇਆ ਅਤੇ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ 12 % ਪ੍ਰਾਪਤ ਕਰਕੇ ਪੰਜਾਬ ਸਰਕਾਰ ਦੇ ਡੀ. ਏ ਨੂੰ ਕੇਂਦਰ ਨਾਲੋਂ ਡੀ. ਲਿੰਕ ਕਰਨ ਦੇ ਭੈੜੇ ਮਨਸੂਬੇ ਫੇਲ੍ਹ ਕੀਤੇ ਜਾ ਸਕਣ । ਅੱਜ ਦੀ ਮੀਟਿੰਗ ਵਿੱਚ ਮੁਖਤਿਆਰ ਸਿੰਘ , ਆਤਮਾ ਸਿੰਘ ਵੈਰੋਕੇ , ਜਸਵੰਤ ਸਿੰਘ ਕੋਟਲਾ , ਸਵਰਨ ਸਿੰਘ, ਕਾਮਰੇਡ ਗੁਰਦੇਵ ਸਿੰਘ ਮੋਹਣ ਸਿੰਘ , ਨੂਰ ਮੁਹੰਮਦ ਅਤੇ ਇੰਦਰ ਜੀਤ ਸਿੰਘ ਕਾਲੇਕੇ ਅਤੇ ਹੋਰ ਬਹੁਤ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ।