ਅਸੀਂ ਦੁਨੀਆ ਸਭ ਭੁਲਾ ਦਿੱਤੀ ਜ਼ਿੰਦ ਉਹਦੇ ਨਾਮ ਲਵਾ ਦਿੱਤੀ।
ਹੁਣ ਨਾ ਜਾਣੇ ਕਿਉ ਸੱਜਣ ਸਾਡੇ ਮੁਖੜਾ ਮੋੜ ਗਏ।
ਪਿਆਰ ਭਰੇ ਉਹ ਸਾਡੇ ਦਿਲ ਨੂੰ ਸ਼ੀਸ਼ਾ ਸਮਝ ਕੇ ਤੋੜ ਗਏ।
ਘੁੱਟ ਘੁੱਟ ਸਾਨੂੰ ਹਿੱਕ ਨਾਲ ਲਾ ਕੇ ਵਾਅਦੇ ਕਸ਼ਮਾਂ ਵਿੱਚ ਭਰਮਾ ਕੇ।
ਜੀਵਨ ਸਾਥ ਨਿਭਾਉਣ ਦਾ ਕਰ ਵਾਇਦਾ ਲੱਖ ਕਰੋੜ ਗਏ।
ਪਿਆਰ ਭਰੇ ਉਹ ਸਾਡੇ....
ਬਹੁਤਾ ਪਿਆਰ ਜਤਾਉਣ ਵਾਲੇ ਲੱਖ ਝੱਲੀਏ ਰੋਗ ਲਗਾਉਣ ਵਾਲੇ।
ਘੁੱਟ ਕੇ ਫ਼ੜੀ ਕਲਾਈ ਗੈਰਾਂ ਖ਼ਾਤਰ ਛੋੜ ਗਏ।
ਪਿਆਰ ਭਰੇ ਉਹ ਸਾਡੇ..
ਭੱਪਰਾ ਪਾਰਟ ਟਾਈਮ ਮਸ਼ੂਕਾਂ ਬੁਰੀਆਂ ਇਹਨਾਂ ਦੀਆਂ ਕਰਤੂਤਾਂ ਬੁਰੀਆਂ।
ਗੱਲਾਂ ਵਿੱਚ ਨਾ ਆਈ ਹੁਣ ਅਸੀਂ ਹੱਥ ਜੋੜ ਗਏ।
ਪਿਆਰ ਭਰੇ ਉਹ ਸਾਡੇ ਦਿਲ ਨੂੰ ਸ਼ੀਸ਼ਾ ਸਮਝ ਕੇ ਤੋੜ ਗਏ।
ਆਪ ਜੀ ਦਾ ਸ਼ੁਭ ਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ ।
ਜਿਲਾ ਸ਼੍ਰੀ ਮੁਕਤਸਰ ਸਾਹਿਬ।