ਕਹਿਣਾ ਕੁੱਝ ਤੇ ਕਰਨਾ ਕੁੱਝ ਆਪਾਂ
ਲਈ ਰਮਜ਼ ਲੋਕਾਂ ਦੀ ਬੁੱਝ ਆਪਾਂ
ਬਿਨਾਂ ਵੋਟਾਂ ਤੋਂ ਹੀ ਕੁਰਸੀ ਉੱਤੇ ਬਿਠਾ ਤਾ ਲੋਕਾਂ ਨੇ
ਮੈਨੂੰ ਸਰਬ ਸੰਮਤੀ ਨਾਲ ਸਰਪੰਚ ਬਣਾ ਤਾ ਲੋਕਾਂ ਨੇ
ਭਗਵੰਤ ਮਾਨ ਨੇ ਜਿਹੜਾ 5 ਲੱਖ ਖਾਤੇ ਪਾਉਣਾ ਏ
ਮੈਂ ਯੂਕੋ ਬੈਂਕ ਵਾਲਿਆ ਦਾ ਸਿਰੋ ਕਰਜ਼ਾ ਲਾਹੁਣਾ ਏ
ਫਸਿਆ ਸੀ ਔਖਾ ਸੌਖਾ ਹੱਲ ਕਰਾ ਤਾ ਲੋਕਾਂ ਨੇ
ਮੈਨੂੰ ਸਰਬ ਸੰਮਤੀ ਨਾਲ,,,,,,,
ਪਹਿਲਾ ਆਪਣੇ ਵਾਰੇ ਪਿੰਡ ਦੀ ਬਾਅਦ ਚ ਸੋਚੂਗਾ
ਕਿਵੇਂ ਕਦੋਂ ਕਰਾਉਣਾ ਮੇਲਾ ਕਿਹਦੀ ਯਾਦ ਚ ਸੋਚੂਗਾ
ਸਿੱਧਾ ਟੀਸੀ ਵਾਲੇ ਬੇਰ ਨੂੰ ਹੱਥ ਪਵਾ ਤਾ ਲੋਕਾਂ ਨੇ
ਮੈਨੂੰ ਸਰਬ ਸੰਮਤੀ ਨਾਲ,,,,,,,
ਪੜਨ ਲਿਖਣ ਦੇ ਕਰਕੇ ਮੈਂ ਹਾਂ ਤੇਜ ਤਰਾਰ ਬੜਾ
ਢੰਗ ਚਾਹੀਦਾ ਖਾਣ ਦਾ ਦਿੰਦੀ ਏ ਸਰਕਾਰ ਬੜਾ
ਅਨਪੜ੍ਹ ਪੰਚਾਂ ਦਾ ਟੋਲਾ ਨਾਲ ਖੜਾ ਤਾ ਲੋਕਾਂ ਨੇ
ਮੈਨੂੰ ਸਰਬ ਸੰਮਤੀ ਨਾਲ,,,,,,,
ਚੰਨੀ ਦੇ ਵਾਂਗੂੰ ਇਹਨਾਂ ਨੂੰ ਮਗਰੇ ਲਾ ਕੇ ਰੱਖਣਾ ਏ
ਗਲੀਆਂ ਨਾਲੀਆਂ ਦੇ ਵਿੱਚ ਹੀ ਉਲਝਾ ਕੇ ਰੱਖਣਾ ਏ
ਆ ਬੋਲੀ ਵਾਲਾ ਨਵਾਂ ਟਰੈਂਡ ਚਲਾ ਤਾ ਲੋਕਾਂ ਨੇ
ਮੈਨੂੰ ਸਰਬ ਸੰਮਤੀ ਨਾਲ,,,,,,,
ਹਰਮਨ ਦੇ ਘਰ ਮੂਹਰੇ ਲੱਗਿਆ ਢੇਰ ਚੁਕਾ ਦੇਣਾ
ਇੰਨੇ ਵਿੱਚ ਹੀ ਖੁਸ਼ ਹੋ ਕੇ ਉਹਨੇ ਗੀਤ ਬਣਾ ਦੇਣਾ
ਕੋਠੀ ਵਾਲੇ ਨੂੰ ਚੰਗਾ ਸਬਕ ਸਿਖਾ ਤਾ ਲੋਕਾਂ ਨੇ
ਮੈਨੂੰ ਸਰਬ ਸੰਮਤੀ ਨਾਲ,,,,,,,।
ਹਰਮਨ ਮੀਆਂਪੁਰੀ
8427836022